ਮਾਨਸਾ: ਪੰਜਾਬ ਪੁਲਿਸ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਇੱਕ ਅਨੋਖੀ ਅਤੇ ਪਿਆਰੀ ਪਹਿਲਕਦਮੀ ਦਿਖਾਈ। ਮਾਨਸਾ ਦੀ ਤਿੰਨ ਕੋਨੀ ਦੇ ਉੱਪਰ ਅੱਜ ਟਰੈਫਿਕ ਪੁਲਿਸ ਅਤੇ ਆਰਟੀਓ ਵਿਭਾਗ ਵੱਲੋਂ ਇੱਕ ਜਨਵਰੀ ਤੋਂ 31 ਜਨਵਰੀ ਤੱਕ ਟਰੈਫਿਕ ਮਹੀਨਾ ਮਨਾਇਆ ਜਾ ਰਿਹਾ ਹੈ। ਟਰੈਫਿਕ ਮਹੀਨੇ ਦੇ ਦੌਰਾਨ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਐਸਡੀਐਮ ਕਾਲਾ ਰਾਮ ਕਾਂਸਲ ਅਤੇ ਟਰੈਫਿਕ ਅਧਿਕਾਰੀਆਂ ਵੱਲੋਂ ਜਾਗਰੂਕ ਕੀਤਾ ਗਿਆ।
ਪੁਲਿਸ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਦਿੱਤੇ ਗੁਲਾਬ ਦੇ ਫੁੱਲ (Etv Bharat) ਐਸਡੀਐਮ ਨੇ ਲੋਕਾਂ ਨੂੰ ਖੁਦ ਦਿੱਤੇ ਗੁਲਾਬ ਦੇ ਫੁੱਲ
ਜਿਸ ਦੇ ਤਹਿਤ ਮਾਨਸਾ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਿਅਕਤੀਆਂ ਨੂੰ ਐਸਡੀਐਮ ਵੱਲੋਂ ਖੁਦ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦਾ ਚਲਾਨ ਨਹੀਂ ਬਲਕਿ ਉਹਨਾਂ ਨੂੰ ਹੈਲਮਟ ਅਤੇ ਟਰੈਫਿਕ ਰੂਲਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਟਰੈਫਿਕ ਨਿਯਮਾਂ ਦੀ ਸਮੇਂ-ਸਮੇਂ ਉੱਤੇ ਪਾਲਣਾ ਕਰਦੇ ਰਹਿਣ। ਇਸ ਦੌਰਾਨ ਬਿਨਾਂ ਹੈਲਮੇਟ ਤੋਂ ਬਾਈਕ ਚਲਾਉਣ ਵਾਲਿਆਂ ਨੂੰ ਹੈਲਮੇਟ ਵੀ ਦਿੱਤੇ ਗਏ।
ਪੁਲਿਸ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਦਿੱਤੇ ਗੁਲਾਬ ਦੇ ਫੁੱਲ (Etv Bharat) ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਇਸ ਦੌਰਾਨ ਐਸ.ਡੀ.ਐਮ ਕਾਲਾਰਾਮ ਕੌਂਸਲ ਵੱਲੋਂ ਤਾਨੂਕੋਣੀ ਚੌਂਕ ਵਿਖੇ ਕਰਵਾਏ ਗਏ ਟ੍ਰੈਫਿਕ ਸੁਰੱਖਿਆ ਪ੍ਰੋਗਰਾਮ ਵਿੱਚ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਸਿਰਫ਼ ਆਪਣੀ ਜਾਨ ਬਚਾਉਣ ਲਈ ਜ਼ਰੂਰੀ ਹੈ ਸਗੋਂ ਦੂਜਿਆਂ ਦੀ ਜਾਨ ਬਚਾਉਣ ਲਈ ਵੀ ਬਹੁਤ ਜ਼ਰੂਰੀ ਹੈ।
ਪੁਲਿਸ ਨੇ ਰਾਹਗੀਰਾਂ ਨੂੰ ਕੀਤਾ ਜਾਗਰੂਕ (Etv Bharat) ਪੁਲਿਸ ਅਧਿਕਾਰੀਆਂ ਵੱਲੋਂ ਟਰੈਫਿਕ ਨਿਯਮਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਇਹ ਨੇ ਖਾਸ ਨਿਯਮ-
- ਲਾਲ ਬੱਤੀਆਂ ਦਾ ਪਾਲਣ ਕਰਨਾ
- ਸ਼ਰਾਬ ਪੀਕੇ ਡਰਾਈਵਿੰਗ ਨਾ ਕਰਨਾ
- ਸੀਟ ਬੈਲਟ ਦੀ ਵਰਤੋਂ ਕਰਨਾ
- ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਨਾ ਕਰਨਾ
- ਰਾਤ ਸਮੇਂ ਵਾਹਨ ਚਲਾਉਂਦੇ ਸਮੇਂ ਇੰਡੀਕੇਟਰਾਂ ਦੀ ਵਰਤੋਂ ਕਰਨਾ
- ਵਾਹਨਾਂ 'ਤੇ ਰਿਫਲੈਕਟਰ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ
ਪੁਲਿਸ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਦਿੱਤੇ ਗੁਲਾਬ ਦੇ ਫੁੱਲ (Etv Bharat) 1 ਜਨਵਰੀ ਤੋਂ 31 ਜਨਵਰੀ ਤੱਕ ਟ੍ਰੈਫਿਕ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸਡੀਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।