ਹੈਦਰਾਬਾਦ: ਜਦੋਂ ਤੋਂ ਮਾਨ ਸਰਕਾਰ ਸੱਤਾ 'ਚ ਆਈ ਉਦੋਂ ਤੋਂ ਹੀ ਕੈਬਨਿਟ 'ਚ ਮੰਤਰੀਆਂ ਦਾ ਆਉਣਾ ਅਤੇ ਜਾਣਾ ਲੱਗਿਆ ਹੈ। ਅੱਜ ਫਿਰ ਤੋਂ ਲਗਭਗ 10 ਮਹੀਨਿਆਂ ਬਾਅਦ 23 ਸਤੰਬਰ ਨੂੰ ਮੁੜ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ। ਮਾਨ ਸਰਕਾਰ ਨੇ ਚਾਰ ਮੰਤਰੀਆਂ ਨੂੰ ਹਟਾਉਣ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਕੈਬਨਿਟ ਵਿੱਚ ਪੰਜ ਨਵੇਂ ਚਿਹਰੇ ਸ਼ਾਮਿਲ ਕੀਤੇ ਹਨ। ਸਾਰੇ ਨਵੇਂ ਮੰਤਰੀਆਂ ਨੇ ਮੰਤਰੀ ਰਾਜ ਭਵਨ ਪਹੁੰਚ ਕੇ ਸਹੁੰ ਚੁੱਕ ਲਈ ਹੈ। ਸੀਐੱਮ ਭਗਵੰਤ ਮਾਨ ਦੀ ਕੈਬਨਿਟ ‘ਚ 5 ਨਵੇਂ ਮੰਤਰੀ ਸ਼ਾਮਲ ਹੋਏ ਹਨ। ਜਦਕਿ ਚਾਰ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਬਾਹਰ ਵੀ ਹੋਏ ਹਨ।
ਕੌਣ ਨੇ ਮੁੱਖ ਮੰਤਰੀ ਦੀ ਟੀਮ 'ਚ ਸ਼ਾਮਿਲ ਹੋਏ ਨਵੇਂ ਮੰਤਰੀ?
ਹਰਦੀਪ ਸਿੰਘ ਮੁੰਡੀਆ
ਹਰਦੀਪ ਸਿੰਘ ਮੁੰਡੀਆ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਾਈ (ETV Bharat (ਪੱਤਰਕਾਰ, ਚੰਡੀਗੜ੍ਹ)) ਹਰਦੀਪ ਸਿੰਘ ਮੁੰਡੀਆ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਹਨ। 2022 ‘ਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਚੋਣ ਲੜਦਿਆਂ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹਰਾਇਆ ਸੀ। ਮੁੰਡੀਆਂ ਦੇ ਹੱਕ ਵਿੱਚ 34.33 ਫੀਸਦੀ ਵੋਟਾਂ ਪਈਆਂ। ਸਾਹਨੇਵਾਲ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਰਹੀ ਹੈ।
ਬਰੇਂਦਰ ਕੁਮਾਰ ਗੋਇਲ
ਰਾਜਪਾਲ ਨੇ ਬੀਰੇਂਦਰ ਗੋਇਲ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁੱਕਾਈ (ETV Bharat (ਪੱਤਰਕਾਰ, ਚੰਡੀਗੜ੍ਹ)) ਬਰੇਂਦਰ ਗੋਇਲ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਬਰਿੰਦਰ ਗੋਇਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਸੀ। ਢੀਂਡਸਾ ਨੇ 2017 ਵਿੱਚ ਇਸ ਸੀਟ ਤੋਂ ਚੋਣ ਜਿੱਤੀ ਸੀ ਪਰ ਗੋਇਲ ਨੇ 2022 ਦੀਆਂ ਚੋਣਾਂ ਵਿੱਚ ਢੀਂਡਸਾ ਨੂੰ ਵੱਡੇ ਫਰਕ ਨਾਲ ਹਰਾਇਆ ਸੀ।
ਤਰੁਨਪ੍ਰੀਤ ਸਿੰਘ ਸੌਂਧ
ਤਨਪ੍ਰੀਤ ਸਿੰਘ ਸੌਂਧ ਨੇ ਕੈਬਨਿਟ ਮੰਤਰੀ ਦੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ (ETV Bharat (ਪੱਤਰਕਾਰ, ਚੰਡੀਗੜ੍ਹ)) ਤਰੁਨਪ੍ਰੀਤ ਸੌਂਧ ਨੇ ਮੰਤਰੀ ਵਜੋਂ ਚੁੱਕੀ ਸਹੁੰ, ਤਰੁਨਪ੍ਰੀਤ ਸੌਂਧ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾਇਆ ਸੀ। ਸੋਂਧ ਨੂੰ 62,425 ਵੋਟਾਂ ਮਿਲੀਆਂ ਜਦਕਿ ਕੋਟਲੀ ਨੂੰ ਸਿਰਫ਼ 26805 ਵੋਟਾਂ ਹੀ ਮਿਲ ਸਕੀਆਂ। ਕੋਟਲੀ ਨੇ 2017 ਵਿੱਚ ਇਹ ਸੀਟ ਜਿੱਤੀ ਸੀ।
ਡਾ. ਰਵਜੋਤ ਸਿੰਘ
ਡਾ: ਰਵਜੋਤ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ (ETV Bharat (ਪੱਤਰਕਾਰ, ਚੰਡੀਗੜ੍ਹ)) ਡਾ. ਰਵਜੋਤ ਸਿੰਘ ਨੇ ਮੰਤਰੀ ਵੱਜੋਂ ਚੁੱਕੀ ਸਹੁੰ, ਡਾ. ਰਵਜੋਤ ਸਿੰਘ ਨੇ ਸ਼ਾਮ ਚੁਰਾਸੀ ਤੋਂ ਚੋਣ ਲੜੀ ਅਤੇ ਲੋਕਾਂ ਦੇ ਪਿਆਰ ਸਦਕਾ ਪਹਿਲੀ ਵਾਰ 'ਚ ਹੀ ਐਮਐਲਏ ਬਣੇ ਅਤੇ ਹੁਣ ਮਾਨ ਸਰਕਾਰ ਦੀ ਕੈਬਨਿਟ 'ਚ ਵੀ ਥਾਂ ਮਿਲ ਗਈ। ਦੱਸ ਦਈਏ ਕਿ ਡਾ. ਰਵਜੋਤ ਸਿੰਘ ਪੇਸ਼ ਤੋਂ ਇੱਕ ਡਾਕਟਰ ਹਨ।
ਮਹਿੰਦਰ ਭਗਤ
ਮਹਿੰਦਰ ਭਗਤ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ (ETV Bharat (ਪੱਤਰਕਾਰ, ਚੰਡੀਗੜ੍ਹ)) ਮਹਿੰਦਰ ਭਗਤ ਨੇ ਮੰਤਰੀ ਵਜੋਂ ਚੁੱਕੀ ਸਹੁੰ, ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਜਾ ਰਹੇ ਪੰਜ ਨਵੇਂ ਨਾਵਾਂ ‘ਚ ਸਭ ਤੋਂ ਵੱਧ ਚਰਚਾ ਮਹਿੰਦਰ ਭਗਤ ਦੀ ਹੈ, ਜੋ ਜਲੰਧਰ ਪੱਛਮੀ ਸੀਟ ‘ਤੇ ਉਪ ਚੋਣ ਜਿੱਤੇ ਹਨ। ਮਹਿੰਦਰ ਭਗਤ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾਇਆ ਸੀ। ਮਹਿੰਦਰ ਭਗਤ ਨੂੰ ਇੱਥੇ 55,245 ਵੋਟਾਂ ਮਿਲੀਆਂ। ਸ਼ੀਤਲ ਅੰਗੁਰਲ ਇਸ ਸੀਟ ਤੋਂ 2022 ‘ਚ ‘ਆਪ’ ਦੀ ਟਿਕਟ ‘ਤੇ ਚੁਣੇ ਗਏ ਸੀ।
ਤੁਹਾਨੂੰ ਦੱਸ ਦਈਏ ਕਿ 2.5 ਸਾਲ 'ਚ ਚੌਥਾ ਫੇਰਬਦਲ ਕੀਤਾ ਹੈ। ਇਸ ਫੇਰਬਦਲ ਦੇ ਨਾਲ ਹੁਣ ਮਾਨ ਕੈਬਨਿਟ ਦੇ 16 ਮੰਤਰੀ ਹੋ ਗਏ ਹਨ। ਹੁਣ ਨਵੇਂ ਮੰਤਰੀਆਂ ਵਿੱਚੋਂ ਮਾਲਵੇ ਤੋਂ 3 ਅਤੇ ਦੁਆਬੇ ਤੋਂ 2 ਮੰਤਰੀ ਬਣਾਏ ਗਏ ਹਨ। ਇਸ ਦੇ ਨਾਲ ਹੀ ਨਵੇਂ ਮੰਤਰੀਆਂ 'ਚੋਂ 2 ਦਲਿਤ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ।
ਕਿਸ-ਕਿਸ ਦੀ ਕੈਬਨਿਟ 'ਚੋਂ ਹੋਈ ਛੁੱਟੀ
ਕਿਸ-ਕਿਸ ਦੀ ਕੈਬਨਿਟ 'ਚੋਂ ਹੋਈ ਛੁੱਟੀ (ETV Bharat) ਦੱਸ ਦਈਏ ਕਿ ਪੰਜਾਬ ਵਿੱਚ ਜੁਲਾਈ ਮਹੀਨੇ ਤੋਂ ਹੀ ਮੰਤਰੀ ਮੰਡਲ ਦੇ ਫੇਰਬਦਲ ਦੀ ਚਰਚਾ ਚੱਲ ਰਹੀ ਹੈ ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਇਹ ਮਾਮਲਾ ਸ਼ਾਇਦ ਅਟਕ ਗਿਆ ਸੀ। ਹੁਣ ਜਦੋਂ ਅਰਵਿੰਦ ਕੇਜਰੀਵਾਲ ਜ਼ਮਾਨਤ ‘ਤੇ ਬਾਹਰ ਹਨ ਤਾਂ ਦਿੱਲੀ ਤੋਂ ਬਾਅਦ ਪੰਜਾਬ ਲਈ ਵੀ ਵੱਡਾ ਫੈਸਲਾ ਆਉਣ ਵਾਲਾ ਹੈ।