ਲੁਧਿਆਣਾ:ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਦਾ ਖੁਦ ਹੀ ਜਾਕੇ ਉਦਘਾਟਨ ਕਰ ਦਿੱਤਾ ਗਿਆ, 8.5 ਕਰੋੜ ਦੀ ਲਾਗਤ ਦੇ ਨਾਲ ਸਿੰਥੈਟਿਕ ਟਰੈਕ ਦਾ ਨਿਰਮਾਣ ਕੀਤਾ ਗਿਆ ਹੈ। ਉਦਘਾਟਨ ਮੌਕੇ ਸਾਬਕਾ ਕੈਬਿਨਟ ਮੰਤਰੀ ਦੀ ਪਤਨੀ ਮਮਤਾ ਆਸ਼ੂ ਅਤੇ ਕਾਂਗਰਸ ਦੇ ਹੋਰ ਵੀ ਆਗੂ ਮੌਜੂਦ ਸਨ। ਬਿੱਟੂ ਨੇ ਇਸ ਮੌਕੇ ਰਵਨੀਤ ਬਿੱਟੂ ਨੇ ਆਖਿਆ ਕਿ ਸੀਐੱਮ ਪੰਜਾਬ ਅਤੇ ਕੇਜਰੀਵਾਲ ਕੋਲ ਦਿਖਾਵਾ ਕਰਨ ਤੋਂ ਇਲਾਵਾ ਨੌਜਵਾਨਾਂ ਦੇ ਕੰਮਾਂ ਲਈ ਵਿਹਲ ਨਹੀਂ ਸੀ, ਇਸ ਲਈ ਉਨ੍ਹਾਂ ਨੇ ਸੀਐੱਮ ਮਾਨ ਦਾ ਕੰਮ ਸੁਖਾਲਾ ਕਰਦਿਆਂ ਇਹ ਟਰੈਕ ਨੌਜਵਾਨਾਂ ਲਈ ਖੋਲ੍ਹ ਦਿੱਤਾ ਹੈ।
ਮੰਦ ਬੁੱਧੀ ਬਿੱਟੂ: ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਵਿਧਾਇਕ ਗੋਗੀ ਨੇ ਰਵਨੀਤ ਬਿੱਟੂ ਨੂੰ ਮੰਦ ਬੁੱਧੀ ਦੱਸਦਿਆਂ ਹੋਇਆ ਕਿਹਾ ਕਿ ਉਹ ਪਹਿਲਾਂ ਕੰਮ ਪੂਰਾ ਹੋਣ ਲੈਣ ਦਿੰਦੇ ਉਸ ਤੋਂ ਬਾਅਦ ਉਦਘਾਟਨ ਕਰ ਸਕਦੇ ਸਨ। ਉਹਨਾਂ ਕਿਹਾ ਕਿ ਇਸ ਕੰਮ ਦਾ ਟੈਂਡਰ ਫਰਵਰੀ 2023 ਦੇ ਵਿੱਚ ਦਿੱਤਾ ਗਿਆ ਸੀ ਅਤੇ ਸਮਾਰਟ ਸਿਟੀ ਪ੍ਰੋਜੈਕਟ ਰਵਨੀਤ ਬਿੱਟੂ ਨਹੀਂ ਲੈ ਕੇ ਆਏ ਸਗੋਂ ਲੁਧਿਆਣਾ ਦੇ ਲੋਕ ਲੈਕੇ ਆਏ ਸਨ। ਇਸ ਪ੍ਰੋਜੈਕਟ ਨੂੰ ਬਰਸਾਤਾਂ ਕਰਕੇ ਲੇਟ ਕਰ ਦਿੱਤਾ ਗਿਆ ਸੀ ਕਿਉਂਕਿ ਹਾਲੇ ਵੀ ਜਿਸ ਠੇਕੇਦਾਰ ਨੇ ਇਸ ਕੰਮ ਦਾ ਠੇਕਾ ਲਿਆ ਸੀ ਉਸ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇਣੀ ਬਾਕੀ ਹੈ ਪਰ ਰਵਨੀਤ ਬਿੱਟੂ ਨੂੰ ਪਤਾ ਨਹੀਂ ਕਿਸ ਗੱਲ ਦੀ ਜਲਦਬਾਜ਼ੀ ਸੀ ਉਹਨਾਂ ਨੇ ਬਿਨਾਂ ਸੋਚੇ ਸਮਝੇ ਹੀ ਸਟੇਡੀਅਮ ਦਾ ਉਦਘਾਟਨ ਕਰ ਦਿੱਤਾ।