ਪੰਜਾਬ

punjab

ETV Bharat / state

ਬਦਲ ਰਹੇ ਮੌਸਮ ਦੇ ਮਿਜਾਜ਼ ਤੋਂ ਪਰੇਸ਼ਾਨ ਲੋਕ, ਮੌਸਮ ਵਿਗਿਆਨੀਆਂ ਨੇ ਦਿੱਤੀ ਇਹ ਸਲਾਹ

ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲ ਰਿਹਾ ਹੈ ਇਸ ਕਰਕੇ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਹੋ ਰਿਹਾ। ਬਦਲਦਾ ਮੌਸਮ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਇਸ ਨੂੰ ਲੈਕੇ ਮੌਸਮ ਵਿਭਾਗ ਅਤੇ ਡਾਕਟਰਾਂ ਵੱਲੋਂ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਨ ਦੀ ਸਲਾਹ ਦਿੱਤੀ ਹੈ।

People worried about changing weather patterns, meteorologists gave this advice
ਬਦਲ ਰਹੇ ਮੌਸਮ ਦੇ ਮਿਜਾਜ਼ ਤੋਂ ਪਰੇਸ਼ਾਨ ਲੋਕ,ਮੌਸਮ ਵਿਗਿਆਨੀਆਂ ਨੇ ਦਿੱਤੀ ਇਹ ਸਲਾਹ

By ETV Bharat Punjabi Team

Published : Feb 24, 2024, 11:27 AM IST

ਬਦਲ ਰਹੇ ਮੌਸਮ ਦੇ ਮਿਜਾਜ਼ ਤੋਂ ਪਰੇਸ਼ਾਨ ਲੋਕ,ਮੌਸਮ ਵਿਗਿਆਨੀਆਂ ਨੇ ਦਿੱਤੀ ਇਹ ਸਲਾਹ

ਲੁਧਿਆਣਾ: ਪੰਜਾਬ ਭਰ ਵਿੱਚ ਲਗਾਤਾਰ ਮੌਸਮ ਵਿੱਚ ਵੱਡਾ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਪੂਰੇ ਭਾਰਤ ਵਿੱਚ ਬਸੰਤ ਤੋਂ ਬਾਅਦ ਸਰਦੀ ਖਤਮ ਹੋ ਜਾਂਦੀ ਹੈ ਤੇ ਗਰਮੀ ਦੀ ਸ਼ੁਰੂਆਤ ਹੁੰਦੀ ਹੈ। ਪਰ ਇਸ ਵਾਰ ਬਸੰਤ ਲੰਘੇ ਨੂੰ ਵੀ ਕਈ ਦਿਨ ਬੀਤ ਚੁੱਕੇ ਹਨ ਅਤੇ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦੇ ਚਲਦਿਆਂ ਲੋਕ ਕੋਟੀਆਂ ਤੇ ਜੈਕਟਾਂ ਪਾਉਣ ਲਈ ਮਜਬੂਰ ਹਨ। ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਨਹੀਂ ਜਾਣਕਾਰੀ ਦਿੱਤੀ ਹੈ ਕਿ ਮੌਸਮ ਵਿੱਚ ਵੱਡਾ ਬਦਲਾਵ ਆ ਰਿਹਾ ਹੈ। ਬੀਤੇ ਦਿਨ ਹੀ ਦਿਨ ਦਾ ਘੱਟੋ ਘੱਟ ਤਾਪਮਾਨ 16 ਡਿਗਰੀ ਸੀ ਜੋ ਕਿ ਅੱਜ ਤਕਰੀਬਨ 6 ਡਿਗਰੀ ਰਿਕਾਰਡ ਕੀਤਾ ਗਿਆ ਹੈ 10 ਡਿਗਰੀ ਦਾ ਵੱਡਾ ਫਰਕ ਹੈ ਅਤੇ ਮੌਸਮ ਦੇ ਵੱਡੇ ਬਦਲਾਵ ਕਰਨ ਹੀ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆ ਰਹੀਆਂ ਹਨ।

ਲਗਾਤਾਰ ਬਦਲ ਰਿਹਾ ਮੌਸਮ ਕਰ ਰਿਹਾ ਸਿਹਤ ਖਰਾਬ: ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਸੀ ਕਿ ਤਾਪਮਾਨ ਵਿੱਚੋਂ ਵੱਡਾ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੀ ਜੋ ਕਿ ਅੱਜ 6 ਡਿਗਰੀ ਰਿਕਾਰਡ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਇਸ ਬਦਲਾਵ ਕਰਨ ਹੀ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆ ਰਹੀਆਂ ਨੇ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ। ਬੇਸ਼ੱਕ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ ਪਰ ਲੁਧਿਆਣੇ ਵਿੱਚ ਮੀਂਹ ਨਹੀਂ ਪਵੇਗਾ।ਇਸ ਲਈ ਬਰਸਾਤ ਤੋਂ ਰਾਹਤ ਮਿਲ ਸਕਦੀ ਹੈ ਪਰ ਠੰਡ ਤੋਂ ਨਹੀਂ।


ਡਾਕਟਰਾਂ ਕੋਲ ਵੱਧ ਰਹੀ ਮਰੀਜਾਂ ਦੀ ਗਿਣਤੀ:ਮੁਹੱਲਾ ਕਲੀਨਿਕ ਦੁੱਗਰੀ ਦੀ ਡਾਕਟਰ ਪ੍ਰਤਿਮਾ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਰੋਜ਼ਾਨਾ 180 ਤੋਂ ਲੈ ਕੇ 200 ਤੱਕ ਦੇ ਕਰੀਬ ਮਰੀਜ਼ ਆਉਂਦੇ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਮਰੀਜ਼ ਜਨਰਲ ਬਿਮਾਰੀਆਂ ਦੇ ਨਾਲ ਸੰਬੰਧਿਤ ਹੁੰਦੇ ਹਨ। ਪਰ ਹੁਣ ਮੌਸਮ ਦੇ ਬਦਲਾਅ ਦੇ ਚਲਦਿਆਂ ਸੀਜ਼ਨਲ ਫੀਵਰ ਵਾਲੇ ਐਲਰਜੀ ਵਾਲੇ ਮਰੀਜ਼ ਵੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਹਨ। ਜਿਨਾਂ ਨੂੰ ਐਲਰਜੀ ਦੀ ਅਤੇ ਬੁਖਾਰ ਦੀ ਦਿੱਕਤ ਹੁੰਦੀ ਹੈ ਉਹਨਾਂ ਕਿਹਾ ਕਿ ਮੌਸਮ ਦੇ ਕਰਕੇ ਇਹ ਦਿੱਕਤ ਆ ਰਹੀ ਹੈ। ਪੰਜ ਤੋਂ ਸੱਤ ਦਿਨ ਦੇ ਵਿੱਚ ਇਹ ਵਾਇਰਲ ਠੀਕ ਹੋ ਜਾਂਦਾ ਹੈ। ਇਹ ਮੌਸਮ ਦੀ ਤਬਦੀਲੀਆਂ ਕਰਕੇ ਦਿੱਕਤ ਆ ਰਹੀਆਂ ਹਨ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦੇ ਵਿੱਚ ਇਹ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ।

ABOUT THE AUTHOR

...view details