ਲੁਧਿਆਣਾ : ਪੰਜਾਬ ਦੇ ਵਿੱਚ ਨਵੀਆਂ ਚੁਣੀਆਂ ਪੰਚਾਇਤਾਂ ਵੱਲੋਂ ਹੁਣ ਪੁਰਾਣੀਆਂ ਪੰਚਾਇਤਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ। ਲੁਧਿਆਣਾ ਦੇ ਨਿਊ ਸਰਾਭਾ ਨਗਰ ਐਕਸਟੈਂਸ਼ਨ ਦੇ ਵਿਖੇ ਅੱਜ ਨਵੀਂ ਬਣੀ ਪੰਚਾਇਤ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਲੋਕਾਂ ਨੂੰ ਆ ਰਹੀ ਆ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨਵੀਂ ਬਣੀ ਪੰਚਾਇਤ ਨੇ ਕਿਹਾ ਕਿ ਪੁਰਾਣੀ ਪੰਚਾਇਤ ਵੱਲੋਂ 400 ਰੁਪਏ ਪ੍ਰਤੀ ਮਹੀਨਾ ਇੱਕ ਘਰ ਤੋਂ ਇਲੈਕਸ਼ਨ ਕੀਤੀ ਜਾਂਦੀ ਸੀ। ਪਰ ਬਿੱਲ ਉਦੋਂ ਮੋਟਰ ਦਾ ਜੀਰੋ ਸੀ ਪਰ ਪਿਛਲੇ ਪੰਜ ਸਾਲ 'ਚ ਮੋਟਰ ਦਾ ਬਿੱਲ ਲੱਖਾਂ ਰੁਪਏ ਦੇ ਕਰੀਬ ਪਹੁੰਚ ਗਿਆ ਹੈ। 40 ਲੱਖ ਤੋਂ ਵੱਧ ਦਾ ਮੋਟਰ ਦਾ ਬਿੱਲ ਹੈ। ਜਿਸ ਦੀ ਅਦਾਇਗੀ ਨਾ ਕਰਨ ਕਰਕੇ ਬਿਜਲੀ ਵਿਭਾਗ ਵੱਲੋਂ ਇਸ ਦਾ ਕਨੈਕਸ਼ਨ ਕਰ ਦਿੱਤਾ ਗਿਆ ਹੈ। ਜਿਸ ਕਰਕੇ ਲੋਕਾਂ ਨੂੰ ਚੋਰੀ ਕਰਕੇ ਬਿਜਲੀ ਪਾਣੀ ਕਲੋਨੀ ਦੇ ਵਿੱਚ ਲੈਣਾ ਪੈ ਰਿਹਾ ਹੈ।
ਲੁਧਿਆਣਾ ਵਿੱਚ ਕਈ ਸਮੱਸਿਆਵਾਂ ਨਾਲ ਜੂਝ ਰਹੇ ਲੋਕ, ਨਵੀਂ ਬਣੀ ਪੰਚਾਇਤ ਨੇ ਮੰਗੇ ਪੁਰਾਣੇ ਪੰਚਾਇਤ ਤੋਂ ਹਿਸਾਬ - LUDHIANA PANCHAYAT
ਲੁਧਿਆਣਾ ਨਵੀਂ ਪੰਚਾਇਤ ਨੇ ਪੁਰਾਣੀ ਪੰਚਾਇਤ 'ਤੇ ਸਵਾਲ ਖੜ੍ਹੇ ਕੀਤੇ ਹਨ।
Published : Nov 18, 2024, 6:48 PM IST
ਪੁਰਾਣੀ ਪੰਚਾਇਤ 'ਤੇ ਸਵਾਲ
ਨਵੀਂ ਬਣੀ ਪੰਚਾਇਤ ਨੇ ਇਲਜ਼ਾਮ ਲਗਾਏ ਕਿ ਪੁਰਾਣੀ ਪੰਚਾਇਤ ਇਲੈਕਸ਼ਨ ਦਾ ਕੋਈ ਹਿਸਾਬ ਨਹੀਂ ਦੇ ਰਹੀ ਹੈ। ਇੱਥੋਂ ਤੱਕ ਕਿ ਉਹ ਕੋਲੋਨਾਈਜ਼ਰਾਂ ਦੇ ਨਾਲ ਮਿਲ ਕੇ ਕਲੋਨੀ ਦੇ ਵਿੱਚੋਂ ਕਲੈਕਸ਼ਨ ਦੀ ਗੱਲ ਕਰ ਰਹੇ ਨੇ ਜਦੋਂ ਕਿ ਕੰਮ ਕੋਈ ਨਹੀਂ ਕਰਵਾਏ। ਨਵੀਂ ਬੜੀ ਪੰਚਾਇਤ ਵੱਲੋਂ ਅੱਜ ਇਲਾਕੇ ਦੇ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਜਿਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਉਹਨਾਂ ਦੇ ਹੱਲ ਲਈ ਵੀ ਵਿਚਾਰ ਵਟਾਂਦਰਾ ਕੀਤਾ।
ਇਸ ਦੌਰਾਨ ਪੰਚਾਇਤ ਦੇ ਪੰਚਾਂ ਨੇ ਕਿਹਾ ਕਿ ਹਾਲੇ ਅਸੀਂ ਸੋ ਚੁੱਕਣੀ ਹੈ 19 ਨਵੰਬਰ ਤੋਂ ਬਾਅਦ ਜੇਕਰ ਉਸਨੇ ਹਿਸਾਬ ਨਾ ਦਿੱਤਾ ਤਾਂ ਅਸੀਂ ਪੁਰਾਣੀ ਪੰਚਾਇਤ ਦੀ ਸ਼ਿਕਾਇਤ ਕਰਾਂਗੇ ਅਤੇ ਉਸ ਦੀ ਜਾਂਚ ਦੀ ਮੰਗ ਕਰਾਵਾਂਗੇ ਕਿਉਂਕਿ ਇਹ ਲੱਖਾਂ ਰੁਪਏ ਦਾ ਘਪਲਾ ਹੈ ਜਿਸ ਵਿੱਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ ਜਿੱਥੇ ਲਗਾਏ ਜਾਣੇ ਸਨ। ਉੱਥੇ ਨਾ ਲਗਾ ਕੇ ਇਹ ਗਵਨ ਕੀਤਾ ਗਿਆ ਹੈ ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ।