ਪੰਜਾਬ

punjab

ETV Bharat / state

ਪੰਜਾਬ 'ਚ ਝੋਨੇ ਦੀ ਵਾਢੀ ਤੋਂ ਪਹਿਲਾਂ ਪਰਾਲੀ ਦੇ ਪ੍ਰਬੰਧਨ ਨੂੰ ਲੈਕੇ ਪ੍ਰਸ਼ਾਸਨ ਸਖ਼ਤ, ਇਸ ਵਾਰ ਖੇਤੀਬਾੜੀ ਵਿਭਾਗ ਦਾ ਹੈ ਜ਼ੀਰੋ ਟਾਰਗੇਟ - Instructions regarding paddy straw

Instructions given regarding paddy straw: ਪੰਜਾਬ 'ਚ ਝੋਨੇ ਦੀ ਵਾਢੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਹੁਣ ਤੋਂ ਹੀ ਪਰਾਲੀ ਦੀ ਸਾਂਭ ਸੰਭਾਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਪੜ੍ਹੋ ਪੂਰੀ ਖਬਰ...

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ
ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)

By ETV Bharat Punjabi Team

Published : Sep 20, 2024, 3:58 PM IST

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)

ਲੁਧਿਆਣਾ:ਪੰਜਾਬ 'ਚ ਝੋਨੇ ਦੀ ਵਾਢੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੁਣ ਤੋਂ ਹੀ ਪਰਾਲੀ ਦੀ ਸਾਂਭ ਸੰਭਾਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਪੂਰੇ ਪੰਜਾਬ ਵਿੱਚ ਖੇਤੀਬਾੜੀ ਦਫਤਰਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜੇਕਰ ਗੱਲ 2023 ਦੀ ਕਰੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਗਾਉਣ ਦੇ 32% ਮਾਮਲੇ ਘੱਟ ਆਏ ਸਨ। ਜਿਸ ਨੂੰ ਲੈ ਕੇ ਲੁਧਿਆਣਾ ਖੇਤੀਬਾੜੀ ਮੁੱਖ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਪਰਾਲੀ ਨੂੰ ਕਿਸਾਨ ਅੱਗ ਨਾ ਲਾਉਣ ਇਸ ਨੂੰ ਲੈ ਕੇ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)

ਖੇਤੀਬਾੜੀ ਵਿਭਾਗ ਦਾ ਜ਼ੀਰੋ ਟਾਰਗੇਟ

ਲੁਧਿਆਣਾ 'ਚ ਕੁੱਲ 2 ਲੱਖ 53 ਹਜ਼ਾਰ ਹੈਕਟੇਅਰ 'ਚ ਝੋਨੇ ਦੀ ਕਾਸ਼ਤ ਇਸ ਵਾਰ ਕੀਤੀ ਗਈ ਹੈ, ਜਿਸ 'ਚ ਕੁਲ 45 ਫੀਸਦੀ ਰਕਬੇ 'ਚ ਪੀ ਆਰ 126 ਕਿਸਮ ਕਿਸਾਨਾਂ ਨੇ ਲਾਈ ਹੈ। ਜਿਸ ਦਾ ਪਰਾਲ ਆਮ ਝੋਨੇ ਦੀਆਂ ਕਿਸਮਾਂ ਨਾਲੋਂ ਕਾਫ਼ੀ ਘੱਟ ਹੁੰਦਾ ਹੈ। ਲੁਧਿਆਣਾ 'ਚ ਕੁਲ 16.53 ਮੀਟ੍ਰਿਕ ਟਨ ਪਰਾਲੀ ਲੁਧਿਆਣਾ ਤੋਂ ਹੁੰਦੀ ਹੈ। ਪਿਛਲੇ ਸਾਲ ਲੁਧਿਆਣਾ ਜ਼ਿਲ੍ਹਾ ਸੂਬੇ ਦੇ ਸਭ ਤੋਂ ਘੱਟ ਪਰਾਲੀ ਨੂੰ ਅੱਗ ਲਾਉਣ ਵਾਲੇ ਜ਼ਿਲਿਆਂ 'ਚ ਦੂਜੇ ਨੰਬਰ 'ਤੇ ਰਿਹਾ ਸੀ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਸ ਵਾਰ ਸਾਡਾ ਟੀਚਾ ਜ਼ੀਰੋ ਦਾ ਹੈ, ਜਿਸ ਨੂੰ ਲੈਕੇ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਰਾਏਕੋਟ ਅਤੇ ਜਗਰਾਓਂ ਹਲਕੇ ' ਚ ਹੀ ਜਿਆਦਾਤਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜਿਆਦਾ ਆਏ ਸਨ, ਜਿਸ ਕਰਕੇ ਇਸ ਵਾਰ ਇਨ੍ਹਾਂ ਇਲਾਕਿਆਂ 'ਚ ਹੀ ਜਿਆਦਾ ਜਾਗਰੂਕ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ।

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)
ਪਿਛਲੇ ਸਾਲਾਂ ਦੇ ਆਂਕੜੇ

ਪੰਜਾਬ ਦੇ ਵਿੱਚ ਜੇਕਰ ਪਰਾਲੀ ਨੂੰ ਅੱਗ ਲਾਉਣ ਦੇ ਪਿਛਲੇ ਸਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2020 ਦੇ ਵਿੱਚ ਪੰਜਾਬ ਦੇ ਵਿੱਚ ਕੁੱਲ 76590 ਉੱਪਰ ਵਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਸਾਲ 2021 ਦੇ ਵਿੱਚ ਕੁੱਲ 71303 ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਸਾਲ 2022 ਦੇ ਵਿੱਚ ਇਹ ਮਾਮਲੇ ਘੱਟ ਕੇ 49,922 ਰਹਿ ਗਏ ਅਤੇ ਇਸੇ ਤਰ੍ਹਾਂ ਜੇਕਰ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਾਉਣ ਵਾਲੇ ਜ਼ਿਲਿਆਂ ਦੀ ਕੀਤੀ ਜਾਵੇ ਤਾਂ ਇਹਨਾਂ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਜਦੋਂ ਕਿ ਦੂਜੇ ਨੰਬਰ ਦੇ ਬਠਿੰਡਾ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਇਲਾਵਾ ਫਿਰੋਜ਼ਪੁਰ ਤਰਨ ਤਾਰਨ ਜਿਲਿਆਂ ਦੇ ਵਿੱਚ ਵੀ ਪਰਾਲੀ ਨੂੰ ਅੱਗ ਜਿਆਦਾ ਲਗਾਈ ਜਾਂਦੀ ਹੈ।

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)
ਟੀਮਾਂ ਦਾ ਗਠਨ

ਮੁੱਖ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਸਰਕਾਰ ਵੱਲੋਂ ਆਏ ਨਿਰਦੇਸ਼ਾਂ ਦੇ ਅਨੁਸਾਰ ਵੱਖ-ਵੱਖ ਟੀਮਾਂ ਇਕੱਠੇ ਕਰ ਦਿੱਤੀਆਂ ਗਈਆਂ ਹਨ ਜੋ ਕਿ ਕਿਸਾਨਾਂ ਨੂੰ ਜਾ ਕੇ ਜਾਗਰੂਕ ਕਰ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਜਗਰਾਉਂ ਅਤੇ ਰਾਏਕੋਟ ਵਿੱਚ ਸਭ ਤੋਂ ਜਿਆਦਾ ਮਾਮਲੇ ਆਏ ਸਨ। ਇਹਨਾਂ ਨੂੰ ਰੋਕਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜੀਰੋ ਹੋ ਸਕਣ । ਉਹਨਾਂ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਨ ਕਿ ਕਿਸ ਤਰ੍ਹਾਂ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਪਾਇਆ ਜਾ ਸਕਦਾ ਹੈ। ਜਿਸ ਦੇ ਨਾਲ ਧਰਤੀ ਦੀ ਗੁਣਵੰਤਾ ਵੀ ਵੱਧਦੀ ਹੈ।

ਪਰਾਲੀ ਸਾੜਨ ਵਾਲੇ ਹੋ ਜਣ ਸਾਵਧਾਨ (ETV Bharat)

ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਨਾਲ ਧਰਤੀ ਵਿਚਲੇ ਸੂਖਮ ਜੀਵ ਮਰਦੇ ਹਨ ਅਤੇ ਜਿਸ ਦੇ ਨਾਲ ਧਰਤੀ ਦੀ ਗੁਣਵੰਤਾ ਤਾਂ ਘਟਦੀ ਹੀ ਹੈ ਅਤੇ ਵੱਡੀ ਗਿਣਤੀ ਵਿੱਚ ਐਕਸੀਡੈਂਟ ਜਾਂ ਫਿਰ ਪ੍ਰਦੂਸ਼ਣ ਵੀ ਫੈਲਦਾ ਹੈ, ਜਿਸ ਦੇ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਉਹ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਨ ਕਿ ਪਰਾਲੀ ਦਾ ਹੱਲ ਖੇਤ ਵਿੱਚ ਹੀ ਕੀਤਾ ਜਾਵੇ ਤਾਂ ਜੋ ਵਾਤਾਵਰਣ ਵੀ ਸਾਫ ਹੋਵੇ ਅਤੇ ਧਰਤੀ ਗੁਣਵੰਤਾ ਵੀ ਵਧੇ।

ABOUT THE AUTHOR

...view details