ਪੰਜਾਬ

punjab

ਬਿਜਲੀ ਨਾ ਆਉਣ ਤੋਂ ਪਰੇਸ਼ਾਨ ਲੁਧਿਆਣਾ ਦੇ ਲੋਕ, ਕੀਤੀ ਸੜਕ ਜਾਮ - Free electricity in punjab

By ETV Bharat Punjabi Team

Published : Aug 31, 2024, 6:12 PM IST

ਲੁਧਿਆਣਾ 'ਚ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਸੜਕਾਂ ਉੱਤੇ ਉਤਰ ਕੇ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਰਨ ਕੀਤਾ ਅਤੇ ਕਿਹਾ ਕਿ ਬਿਜਲੀ ਮੁਫ਼ਤ ਨਹੀਂ ਬਲਕਿ ਸਰਕਾਰ ਨੇ ਸਾਨੂ ਬਿਜਲੀ ਮੁਕਤ ਹੀ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਦੇ ਦਿਨ ਰਾਤ ਔਖੇ ਹੋ ਗਏ ਹਨ।

People of Ludhiana upset due to lack of electricity, road jammed
ਬਿਜਲੀ ਨਾ ਆਉਣ ਤੋਂ ਪਰੇਸ਼ਾਨ ਲੁਧਿਆਣਾ ਦੇ ਲੋਕ, ਕੀਤੀ ਸੜਕ ਜਾਮ (Ludhiana Reporter)

ਬਿਜਲੀ ਨਾ ਆਉਣ ਤੋਂ ਪਰੇਸ਼ਾਨ ਲੁਧਿਆਣਾ ਦੇ ਲੋਕ, ਕੀਤੀ ਸੜਕ ਜਾਮ (Ludhiana Reporter)

ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦੇ ਵਾਅਦੇ ਦੇ ਨਾਲ ਨਾਲ ਬਿਜਲੀ ਮੁਕਤ ਵੀ ਕਰਨਾ ਸੀ ਇਹ ਨਹੀਂ ਪਤਾ ਸੀ। ਇਹ ਕਹਿਣਾ ਹੈ ਲੁਧਿਆਣਾ ਦੇ ਪੋਰਸ਼ ਇਲਾਕੇ ਬਸੰਤ ਐਵਨਿਊ ਦੇ ਲੋਕਾਂ ਦਾ। ਜਿੱਥੇ ਬਿਜਲੀ ਨਾ ਆਉਣ ਕਰਕੇ ਕਲੋਨੀ ਵਾਸੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ 18-18 ਘੰਟੇ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ। ਸਿਰਫ ਬਸੰਤ ਕਲੋਨੀ ਹੀ ਨਹੀਂ ਸਗੋਂ ਸਰਾਭਾ ਨਗਰ ਐਕਸਟੈਂਸ਼ਨ, ਛਾਬੜਾ ਕਲੋਨੀ, ਦਾਦ, ਪਾਲਮ ਵਿਹਾਰ ਅਤੇ ਹੋਰ ਨੇੜੇ ਤੇੜੇ ਲੱਗਦੇ ਇਲਾਕੇ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕਟ ਲਗਾਏ ਜਾ ਰਹੇ ਹਨ। ਜਿਸ ਦੇ ਕਾਰਨ ਅੱਜ ਬਸੰਤ ਐਵਨਿਊ ਦੇ ਲੋਕਾਂ ਨੇ ਦੁਗਰੀ ਨਹਿਰ ਪੁੱਲ ਤੇ ਆ ਕੇ ਜਾਮ ਲਗਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾਵੇ।

ਪੁਲਿਸ ਨੇ ਚੁਕਵਾਇਆ ਧਰਨਾ : ਇਸ ਦੌਰਾਨ ਉਹਨਾਂ ਨੇ ਬਿਜਲੀ ਮਹਿਕਮੇ ਦੇ ਖਿਲਾਫ ਆਪਣੀ ਭੜਾਸ ਕੱਢੀ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ ਅਤੇ ਕਲੋਨੀ ਜਿਸਨੇ ਕੱਟੀ ਸੀ, ਉਹ ਗਾਇਬ ਹੈ। ਕਲੋਨੀ ਅਪਰੂਵ ਅਤੇ ਪੋਰਸ਼ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਬਿਜਲੀ ਦੇ ਕੱਟ ਲੱਗ ਰਹੇ ਹਨ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਆ ਕੇ ਲੋਕਾਂ ਨੂੰ ਸਮਝਾਇਆ। ਲੋਕਾਂ ਨੇ ਕਿਹਾ ਸਾਨੂੰ ਬਿਜਲੀ ਮਹਿਕਮੇ ਵੱਲੋਂ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਜਾ ਰਿਹਾ। ਖਾਸ ਕਰਕੇ ਕੁਝ ਇਲਾਕੇ ਦੇ ਵਿੱਚ ਲਗਾਤਾਰ ਬੀਤੇ ਦਿਨਾਂ ਤੋਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ ਅਤੇ ਜਦੋਂ ਉਹ ਆਨਲਾਈਨ ਸ਼ਿਕਾਇਤ ਕਰਦੇ ਹਨ ਤਾਂ ਇਸ ਦਾ ਵੀ ਕੋਈ ਨਿਪਟਾਰਾ ਨਹੀਂ ਕੀਤਾ ਜਾਂਦਾ। ਸਿਰਫ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਬਿਜਲੀ ਖਰਾਬ ਹੋ ਗਈ ਹੈ, ਜਦੋਂ ਕਿ ਬਿਜਲੀ ਖਰਾਬ ਹੋਣ ਦੇ ਨਾਂ ਤੇ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ।

ਲੋਕਾਂ ਦੀ ਸਮੱਸਿਆ: ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਇਸ ਦਾ ਹੱਲ ਹੋਣਾ ਚਾਹੀਦਾ ਹੈ। ਇਸ ਦੌਰਾਨ ਦੁਗਰੀ ਪੁਲ ਦੇ ਨੇੜੇ ਵੱਡਾ ਜਾਮ ਵੀ ਲੱਗ ਗਿਆ ਅਤੇ ਲੋਕ ਵੀ ਖੱਜਲ ਖਰਾਬ ਹੁੰਦੇ ਵਿਖਾਈ ਦਿੱਤੇ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪਰ ਇਸ ਕਲੋਨੀ ਦੇ ਲੋਕਾਂ ਦੀ ਸਮੱਸਿਆਵਾਂ ਹਨ ਜਿਸ ਦਾ ਹੱਲ ਹੋਣਾ ਚਾਹੀਦਾ ਹੈ। ਕਲੋਨੀ ਦੇ ਲੋਕਾਂ ਨੇ ਕਿਹਾ ਕਿ ਅਸੀਂ ਬਿਜਲੀ ਮਹਿਕਮੇ ਨੂੰ ਧਰਨੇ ਬਾਰੇ ਦੱਸਿਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਮੌਕੇ ਤੇ ਪਹੁੰਚਣਗੇ ਤੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਗੇ ਪਰ ਉਹ ਮੌਕੇ ਤੇ ਨਹੀਂ ਆਏ ਜਿਸ ਕਰਕੇ ਮਜਬੂਰੀ ਚ ਉਹਨਾਂ ਨੇ ਸੜਕ ਜਾਮ ਕਰ ਦਿੱਤੀ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਆ ਕੇ ਜਾਮ ਖੁਲਵਾ ਦਿੱਤਾ ਅਤੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।

ABOUT THE AUTHOR

...view details