ਲੁਧਿਆਣਾ: ਦਿਵਾਲੀ ਨੂੰ ਮਿਠਾਈਆਂ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ ਪਰ ਲਗਾਤਾਰ ਨਕਲੀ ਦੁੱਧ ਅਤੇ ਨਕਲੀ ਖੋਏ ਨਾਲ ਬਣੀਆਂ ਮਿਠਾਈਆਂ ਲੋਕਾਂ ਦੀ ਸਿਹਤ ਲਈ ਘਾਤਕ ਸਾਬਿਤ ਹੋ ਰਹੀਆਂ ਹਨ। ਜਿਸ ਕਰਕੇ ਹੁਣ ਲੋਕਾਂ ਦਾ ਨਾ ਸਿਰਫ ਮਠਿਆਈ ਵੱਲ ਰੁਝਾਨ ਘਟਿਆ ਹੈ ਸਗੋਂ ਲੋਕ ਜ਼ਿਆਦਾਤਰ ਦੇਸੀ ਘਿਓ ਦੀਆਂ ਮਿਠਾਈਆਂ ਖਾਣੀਆਂ ਪਸੰਦ ਕਰ ਰਹੇ ਹਨ।
ਸ਼ੂਗਰ ਫਰੀ ਮਠਿਆਈ ਦੀ ਵਧੀ ਮੰਗ (ETV BHARAT PUNJAB (ਰਿਪੋਟਰ,ਲੁਧਿਆਣਾ)) ਸ਼ੂਗਰ ਫਰੀ ਮਠਿਆਈ ਵੱਲ ਧਿਆਨ
ਲੁਧਿਆਣਾ ਵਿੱਚ ਵੀ ਦੇਸੀ ਘਿਓ ਦੇ ਨਾਲ ਬਣੀਆਂ ਮਿਠਾਈਆਂ ਵਾਲੀਆਂ ਦੁਰਾਨਾਂ ਉੱਤੇ ਹੀ ਜ਼ਿਆਦਾ ਭੀੜ ਨਜ਼ਰ ਆ ਰਹੀ ਹੈ। ਲੋਕ ਜਿੱਥੇ ਪਹਿਲਾਂ ਜਿਆਦਾ ਮਠਿਆਈ ਲੈਂਦੇ ਸਨ ਉੱਥੇ ਹੀ ਹੁਣ ਘੱਟ ਕਰ ਦਿੱਤੀ ਗਈ ਹੈ। ਖਾਸ ਕਰਕੇ ਜੋ ਲੋਕ ਆਪਣੀ ਸਿਹਤ ਦਾ ਖਾਸ ਖਿਆਲ ਰੱਖਦੇ ਹਨ ਉਹ ਸ਼ੂਗਰ ਫਰੀ ਮਿੱਠੇ ਵੱਲ ਆਪਣਾ ਰੁਝਾਨ ਵਿਖਾ ਰਹੇ ਹਨ। ਕਈ ਅਜਿਹੀ ਮਿਠਾਈਆਂ ਦੀਆਂ ਦੁਕਾਨਾਂ ਹਨ ਜਿਨਾਂ ਵੱਲੋਂ ਸ਼ੂਗਰ ਫਰੀ ਮਠਿਆਈ ਇਸ ਵਾਰ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਦਿਵਾਲੀ ਦਾ ਤਿਉਹਾਰ ਮਿਠਾਈਆਂ ਦੇ ਨਾਲ ਮਨਾ ਸਕਣ, ਉਹਨਾਂ ਨੂੰ ਸ਼ੂਗਰ ਵੀ ਨਾ ਹੋਵੇ ਅਤੇ ਨਾਲ ਹੀ ਮਿਠਾਈਆਂ ਦਾ ਸਵਾਦ ਵੀ ਉਹ ਲੈ ਸਕਣ।
ਇੱਕ ਪਾਸੇ ਜਿੱਥੇ ਮਠਿਆਈ ਵਿਕਰੇਤਾਵਾਂ ਨੇ ਕਿਹਾ ਕਿ ਇਸ ਵਾਰ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਉਹਨਾਂ ਵੱਲੋਂ ਦੇਸੀ ਘਿਓ ਦੇ ਨਾਲ ਮਿਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਉਹਨਾਂ ਕਿਹਾ ਕਿ ਲੋਕ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋਏ ਹਨ ਜੋ ਕਿ ਇੱਕ ਚੰਗੀ ਗੱਲ ਹੈ। ਇਸੇ ਕਰਕੇ ਲੋਕ ਹੁਣ ਮਿਠਾਈਆਂ ਵੀ ਘੱਟ ਖਰੀਦਦੇ ਹਨ ਪਰ ਜਿਆਦਾ ਉਹੀ ਖਰੀਦਦੇ ਹਨ ਜੋ ਚੰਗੀਆਂ ਹਨ ਅਤੇ ਸਿਹਤ ਲਈ ਹਾਨੀਕਾਰਕ ਨਹੀਂ ਹਨ। ਲੋਕਾਂ ਨੇ ਕਿਹਾ ਕਿ ਦਿਵਾਲੀ ਮਿਠਾਈਆਂ ਦਾ ਤਿਉਹਾਰ ਹੈ ਅਤੇ ਮਿਠਾਈਆਂ ਤੋਂ ਬਿਨਾਂ ਦਿਵਾਲੀ ਦਾ ਤਿਉਹਾਰ ਅਧੂਰਾ ਮੰਨਿਆ ਜਾਂਦਾ ਹੈ ਇਸ ਕਰਕੇ ਉਹ ਪਹਿਲਾਂ ਨਾਲੋਂ ਕੁਝ ਘੱਟ ਮਿਠਾਈਆਂ ਖਰੀਦ ਰਹੇ ਹਨ ਪਰ ਖਰੀਦ ਜਰੂਰ ਕਰਦੇ ਹਨ।