ਪਠਾਨਕੋਟ: ਅੱਜ ਦੀਆਂ ਕੁੜੀਆਂ ਕਿਸੇ ਵੀ ਖਿਤੇ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫਿਰ ਚਾਹੇ ਉਹ ਦੇਸ਼ ਦੀ ਸਰਕਾਰ 'ਚ ਉਨ੍ਹਾਂ ਦਾ ਯੋਗਦਾਨ ਹੋਵੇ ਜਾਂ ਫੇਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ। ਹਰ ਥਾਂ ਤੇ ਧੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਦੇ ਕਸਬਾ ਸਰਨਾ ਵਿਖੇ ਵੀ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਪਰਿਵਾਰ ਦੀ ਬੇਟੀ ਵੱਲੋਂ ਏਅਰਫੋਰਸ ਅਕੈਡਮੀ ਵਿੱਚ ਥਾਂ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ।
ਪਠਾਨਕੋਟ ਦੀ ਧੀ ਨੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ, ਏਅਰਫੋਰਸ ਦੀ ਮੈਰਿਟ ਲਿਸਟ 'ਚ ਆਇਆ ਨਾਮ - Air Force Merit List - AIR FORCE MERIT LIST
Air Force Merit List: ਕਿਹਾ ਜਾਂਦਾ ਹੈ ਕਿ ਅੱਜ ਦੇ ਯੁੱਗ ਦੀਆਂ ਕੁੜੀਆਂ ਕਿਸੇ ਵੀ ਖਿਤੇ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਇਹ ਗੱਲ ਪਠਾਨਕੋਟ ਦੇ ਕਸਬਾ ਸਰਨਾ ਦੀ ਧੀ ਨੇ ਏਅਰਫੋਰਸ ਦੀ ਮੈਰਿਟ ਲਿਸਟ ਨਾਮ ਲਿਆ ਕੇ ਸਾਬਿਤ ਕਰ ਦਿੱਤੀ ਹੈ। ਪੜ੍ਹੋ ਪੂਰੀ ਖਬਰ...
Published : Jun 15, 2024, 5:31 PM IST
ਏਅਰਫੋਰਸ ਦੀ ਮੈਰਿਟ ਲਿਸਟ ਵਿੱਚ ਨਾਮ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪਰਿਆਸ ਕੀਤਾ ਜਾ ਰਿਹਾ ਸੀ। ਇਸ ਬਾਰ ਮੈਰਿਟ ਲਿਸਟ 'ਚ ਨਾਮ ਆਉਣ ਨਾਲ ਉਨ੍ਹਾਂ ਦੀ ਧੀ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਉੱਤੇ ਸਾਨੂੰ ਮਾਣ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਏਅਰਫੋਰਸ ਦੀ ਮੈਰਿਟ ਲਿਸਟ ਵਿੱਚ ਆਉਣ ਵਾਲੀ ਹਰਨੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਾਮਯਾਬੀ ਹੁਣ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਦੇ ਬਾਅਦ ਉਨ੍ਹਾਂ ਦੇ ਮੋਢਿਆਂ ਤੇ ਫਲਾਇੰਗ ਅਫਸਰ ਦੀਆਂ ਫੀਤੀਆਂ ਲਗਣ ਗਈਆ।
5 ਸਾਲਾਂ ਬਾਅਦ ਮਹਿਨਤ ਦਾ ਫਲ ਮਿਲਿਆ:ਹਰਨੂਰ ਕੌਰ ਨੇ ਦੱਸਿਆ ਕਿ ਪ੍ਰਾਈਵੇਟ ਨੌਕਰੀ ਦੇ ਨਾਲ-ਨਾਲ ਆਪਣੀ ਪੜਾਈ ਤੇ ਹੋਰ ਵੀ ਸਟ੍ਰਾਘਲ ਕੀਤਾ ਹੈ ਤੇ ਅੱਜ 5 ਸਾਲਾਂ ਬਾਅਦ ਮਹਿਨਤ ਦਾ ਫਲ ਮਿਲਿਆ। ਜਦੋਂ ਮੈਂ ਇਹ ਖਬਰ ਸੁਣੀ ਤਾਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਖਬਰ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਦਾ ਵੀ ਫੋਨ ਆਇਆ ਤੇ ਮੈਨੂੰ ਬਹੁਤ ਸਾਰੀਆਂ ਵਧਾਈਆ ਦਿੱਤੀਆਂ।
- ਅੱਜ ਬਾਬਾ ਦੀਪ ਸਿੰਘ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ - Sri Guru Hargobind Sahib
- ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨਾ ਹੈ ਬਹੁਤ ਮਾੜੀ ਗੱਲ :- ਅੰਮ੍ਰਿਤਸਰ ਵਾਸੀ - Increase electricity rates
- ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਇਲਾਕੇ 'ਚ ਰੈੱਡ ਅਲਰਟ ਜਾਰੀ - Terrorist attack Jammu and Kashmir