ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਇਸ ਸਮੇਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸੇ ਕਾਰਨ ਉਮੀਦਵਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਕਈ ਥਾਵਾਂ 'ਤੇ ਸਰਬਸਮੰਤੀ ਨਾਲ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋ ਵੀ ਚੁੱਕੀ ਹੈ। ਇਸ ਦੇ ਨਾਲ ਹੀ ਕੁੱਝ ਥਾਵਾਂ 'ਤੇ ਬੋਲੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਸਭ ਦੇ ਵਿਚਕਾਰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪਿੰਡ ਲਈ ਵੱਡੇ ਆਫ਼ਰ
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੀ ਇੱਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਸੁਣ ਰਿਹਾ ਹੈ। ਇਸ ਵੀਡੀਓ ਵਿੱਚ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ ਸਖਸ਼ ਨੇ ਪਿੰਡ ਦੀਆਂ ਔਰਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਹਨ। ਜਿਸ ਦੇ ਵਿੱਚ ਉਸ ਨੇ ਸਭ ਤੋਂ ਪਹਿਲਾਂ "ਪਿੰਡ ਦੀਆਂ ਔਰਤਾਂ ਨੂੰ ਇੱਕ ਸੂਟ, ਨਾਲ 1100 ਰੁਪਏ ਤੇ ਇੱਕ ਡਬਲ ਬੈੱਡ ਦਾ ਕੰਬਲ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜੋ ਨਹਿਰ ਦੇ ਨਾਲ ਲੱਗਦਾ ਸਕੂਲ ਹੈ। ਉੱਥੇ ਪੜ੍ਹਨ ਵਾਲੇ "ਬੱਚਿਆਂ ਦੇ ਲਈ ਆਟੋ ਦੀ ਸਹੂਲਤ ਉਸ ਦੇ ਵੱਲੋਂ ਮੁਫਤ ‘ਚ ਮੁਹੱਈਆ ਕਰਵਾਈ ਜਾਵੇਗੀ ਅਤੇ ਲੋਕ ਨਹਿਰ ਦੇ ਕੰਡੇ ਰਹਿੰਦੇ ਹਨ। ਉਹਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਏਗੀ"। ਹਾਲਾਂਕਿ ਜਿਵੇਂ ਹੀ ਇਸ ਦਾ ਐਲਾਨ ਕੀਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਹੈ।