ਲੁਧਿਆਣਾ:ਲੁਧਿਆਣਾ ਦੇ ਵਿੱਚ ਅਸੀਮ ਸਿੰਘਾਨੀਆਂ ਦੇ ਨਾਲ ਅਨੋਖੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਮੋਬਾਈਲ ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਦੇ ਵਿੱਚ ਚੋਰੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਸਾਂਝ ਕੇਂਦਰ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਆਪਣਾ ਨੰਬਰ ਪੋਰਟ ਕਰਵਾਇਆ ਅਤੇ ਸਾਰੇ ਖਾਤਿਆਂ ਬਾਰੇ ਵੀ ਬੈਂਕਾਂ 'ਚ ਜਾ ਕੇ ਪਤਾ ਕੀਤਾ ਪਰ ਕੁਝ ਦਿਨ ਬਾਅਦ ਹੀ ਉਸ ਦੇ ਤਿੰਨ ਖਾਤਿਆਂ ਵਿੱਚੋਂ 76 ਹਜਾਰ ਰੁਪਏ ਦੀ ਟਰਾਂਜੈਕਸ਼ਨ ਹੋ ਗਈ, ਜਿਸ ਦੀ ਸ਼ਿਕਾਇਤ ਉਸਨੇ ਲੁਧਿਆਣਾ ਦੇ ਸਾਈਬਰ ਸੈਲ ਦੇ ਵਿੱਚ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਸਿਮ ਜੋ ਚੋਰੀ ਹੋਏ ਮੋਬਾਇਲ ਤੋਂ ਪੋਰਟ ਕਰਵਾਇਆ ਸੀ ਉਹ ਕਿਸੇ ਹੋਰ ਕੰਪਨੀ ਦੇ ਵਿੱਚੋਂ ਇਹ ਪੂਰਾ ਘਪਲਾ ਕਰਨ ਵਾਲੇ ਨੇ ਪੋਰਟ ਕਰਵਾ ਲਿਆ।
ਹੁਣ ਮੋਬਾਈਲ 'ਚ ਦਸਤਾਵੇਜ਼ ਰੱਖਣਾ ਵੀ ਪੈ ਸਕਦਾ ਹੈ ਭਾਰੀ (ETV Bharat (ਲੁਧਿਆਣਾ, ਪੱਤਰਕਾਰ)) ਮੋਬਾਈਲ ਦੇ ਵਿੱਚ ਦਸਤਾਵੇਜ਼ ਰੱਖਣੇ ਖਤਰੇ ਤੋਂ ਖਾਲੀ ਨਹੀਂ
ਅਸੀਮ ਸਿੰਘਾਨੀਆਂ ਨੇ ਦੱਸਿਆ ਕਿ ਮੋਬਾਈਲ ਦੇ ਵਿੱਚ ਹੀ ਉਨ੍ਹਾਂ ਦੇ ਆਧਾਰ ਕਾਰਡ ਅਤੇ ਕੁਝ ਹੋਰ ਦਸਤਾਵੇਜ਼ ਸਨ। ਜਿਸ ਦੀ ਦੁਰਵਰਤੋ ਦੇ ਨਾਲ ਉਨ੍ਹਾਂ ਨੇ ਉਨ੍ਹਾਂ ਦਾ ਨੰਬਰ ਪੋਰਟ ਕਰਵਾ ਕੇ ਇਹ ਠੱਗੀ ਮਾਰੀ। ਉਨ੍ਹਾਂ ਨੇ ਕਿਹਾ ਕਿ ਸਾਈਬਰ ਸੈਲ ਦੀ ਆਨਲਾਈਨ ਵੈੱਬਸਾਈਟ 'ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਸਿੰਘਾਨੀਆਂ ਨੇ ਕਿਹਾ ਕਿ ਕਿਸੇ ਹੋਰ ਨਾਲ ਅਜਿਹੀ ਠੱਗੀ ਨਾ ਹੋਵੇ ਇਸ ਕਰਕੇ ਉਨ੍ਹਾਂ ਨੇ ਮੀਡੀਆ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਨਾਲ ਠੱਗੀ ਮਾਰੀ ਗਈ ਹੈ। ਕਿਹਾ ਕਿ ਮੋਬਾਇਲ ਦੇ ਵਿੱਚ ਅੱਜ ਕੱਲ ਦਸਤਾਵੇਜ਼ ਰੱਖਣੇ ਖਤਰੇ ਤੋਂ ਖਾਲੀ ਨਹੀਂ ਹਨ।
ਕੰਪਨੀਆਂ ਨੇ ਕੋਈ ਵੀ ਜਵਾਬ ਦੇਣ ਤੋਂ ਕੀਤਾ ਸਾਫ ਇੰਨਕਾਰ
ਅਸੀਮ ਸਿੰਘਾਨੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਕੰਪਨੀਆਂ ਦੇ ਵਿੱਚ ਜਦੋਂ ਫੋਨ ਕੀਤਾ ਕਿ ਬਿਨਾਂ ਉਸ ਦੀ ਇਜਾਜ਼ਤ ਕੋਈ ਵੀ ਸਿਮ ਉਸ ਦੇ ਜੋ ਨਾ ਤੇ ਚੱਲ ਰਿਹਾ ਹੈ ਉਹ ਕਿਵੇਂ ਪੋਰਟ ਹੋ ਸਕਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਨੇ ਕੋਈ ਵੀ ਜਵਾਬ ਦੇਣ ਤੋਂ ਸਾਫ ਇੰਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਪੁਲਿਸ ਕੋਲ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ, ਜਿਨਾਂ ਨੇ ਕਿਹਾ ਕਿ ਤੁਸੀਂ ਪਹਿਲਾਂ ਹੀ ਆਨਲਾਈਨ ਸ਼ਿਕਾਇਤ ਦੇ ਚੁੱਕੇ ਹੋ। ਉਨ੍ਹਾਂ ਨੇ ਕਿਹਾ ਕਿ ਉਹ ਮੰਗ ਕਰਦਾ ਹੈ ਕਿ ਉਸ ਦੇ ਜੋ ਪੈਸੇ ਖਾਤਿਆਂ ਦੇ ਵਿੱਚੋਂ ਕਢਾਏ ਗਏ ਹਨ ਉਹ ਵਾਪਿਸ ਆਉਣ ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਸੁਚੇਤ ਰਹਿਣ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਨਾਲ ਠੱਗੀ ਹੋਈ ਹੈ, ਕਿਸੇ ਹੋਰ ਦੇ ਨਾਲ ਨਾ ਹੋਵੇ।