ਪੰਜਾਬ

punjab

By ETV Bharat Punjabi Team

Published : Mar 23, 2024, 9:35 AM IST

ETV Bharat / state

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਅਤੇ ਪੀਐੱਮ ਮੋਦੀ ਸਮੇਤ ਸਿਆਸੀ ਲੋਕਾਂ ਨੇ ਸ਼ਹਾਦਤ ਨੂੰ ਕੀਤਾ ਸਿਜਦਾ - 23 march Martyrdom Day

23 ਮਾਰਚ ਭਾਰਤ ਦੀ ਆਜ਼ਾਦੀ ਦੇ ਤਿੰਨ ਮਹਾਨ ਨਾਇਕ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਲਈ ਯਾਦ ਕੀਤਾ ਜਾਂਦਾ ਹੈ। ਦੂਜੇ ਪਾਸੇ ਸ਼ਹਾਦਤ ਨੂੰ ਨਮਨ ਕਰਦਿਆਂ ਸੀਐੱਮ ਮਾਨ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਕਸ ਉੱਤੇ ਪੋਸਟ ਕੀਤਾ ਹੈ।

occasion of the Martyrdom Day of Bhagat Singh, Rajguru and Sukhdev
, ਸੀਐੱਮ ਮਾਨ ਅਤੇ ਪੀਐੱਮ ਮੋਦੀ ਸਮੇਤ ਸਿਆਸੀ ਲੋਕਾਂ ਨੇ ਸ਼ਹਾਦਤ ਨੂੰ ਕੀਤਾ ਸਿਜਦਾ

ਚੰਡੀਗੜ੍ਹ:ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚੋਂ ਬਾਹਰ ਕੱਢਣ ਲਈ ਬਹੁਤ ਸਾਰੇ ਭਾਰਤ ਵਾਸੀਆਂ ਨੇ ਆਪਣਾ ਲਹੂ ਡੋਲਿਆ ਹੈ। ਇਨ੍ਹਾਂ ਸ਼ਹੀਦਾਂ ਵਿੱਚ ਨਾਮ ਸ਼ਹੀਦ ਏ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਵੀ ਸ਼ਾਮਿਲ ਹੈ। ਗੋਰੀ ਹਕੂਮਤ ਨੇ 23 ਮਾਰਚ ਦੀ ਰਾਤ ਨੂੰ ਹੀ ਇਨ੍ਹਾਂ ਸੂਰਮਿਆਂ ਨੂੰ ਫਾਂਸੀ ਦੇਕੇ ਸ਼ਹੀਦ ਕਰ ਦਿੱਤਾ ਸੀ ਅਤੇ ਲਾਸ਼ਾਂ ਨੂੰ ਵੀ ਖੁਰਦ-ਬੁਰਦ ਕੀਤਾ ਗਿਆ ਸੀ। ਇਸ ਸ਼ਹਾਦਤ ਤੋਂ ਬਾਅਦ ਉੱਠੇ ਰੋਹ ਨੇ ਆਖਿਰਕਾਰ 1947 ਨੂੰ ਗੋਰਿਆਂ ਤੋਂ ਅਜ਼ਾਦੀ ਪ੍ਰਾਪਤ ਕੀਤੀ ਅਤੇ ਸੁਤੰਤਰ ਭਾਰਤ ਦੀ ਨੀਂਹ ਰੱਖੀ ਗਈ।

ਸੀਐੱਮ ਮਾਨ ਸਮੇਤ ਤਮਾਮ ਸਿਆਸੀ ਸ਼ਖ਼ਸ਼ੀਅਤਾਂ ਨੇ ਕੀਤਾ ਸਿਜਦਾ: 23 ਮਾਰਚ ਮੌਕੇ ਦੇਸ਼ ਦੁਨੀਆਂ ਵਿੱਚ ਹਰ ਆਮ ਅਤੇ ਖ਼ਾਸ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸਮੇਤ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਪਾਰਟੀ ਨੇ ਇਸ ਸ਼ਹਾਦਤ ਨੂੰ ਸਿਜਦਾ ਕਰਦਿਆਂ ਐਕਸ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ... ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ..ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

ਅੱਜ ਦੇਸ਼ ਭਾਰਤ ਮਾਤਾ ਦੇ ਸੱਚੇ ਸਪੁੱਤਰ ਵੀਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕਰ ਰਿਹਾ ਹੈ। ਸ਼ਹੀਦੀ ਦਿਵਸ 'ਤੇ ਦੇਸ਼ ਭਰ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਲਾਮ ਅਤੇ ਪ੍ਰਣਾਮ ਕੀਤਾ ਗਿਆ। ਜੈ ਹਿੰਦ!..ਨਰੇਂਦਰ ਮੋਦੀ, ਪ੍ਰਧਾਨ ਮੰਤਰੀ

ਅੱਜ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ 'ਤੇ, ਇਨ੍ਹਾਂ ਸੂਰਬੀਰ ਯੋਧਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਨਿਮਰ ਸ਼ਰਧਾਂਜਲੀ। ਇਨ੍ਹਾਂ ਦੇਸ਼ ਭਗਤਾਂ ਵੱਲੋਂ ਮਾਤ ਭੂਮੀ ਦੀ ਅਜ਼ਾਦੀ ਲਈ ਚੜ੍ਹਦੀ ਉਮਰੇ ਦਿੱਤੀ ਗਈ ਸ਼ਹਾਦਤ, ਹਰ ਭਾਰਤੀ ਅੰਦਰ ਵਤਨਪ੍ਰਸਤੀ ਦੀ ਲੌਅ ਜਗਾਉਂਦੀ ਰਹੇਗੀ।..ਸੁਖਬੀਰ ਬਾਦਲ ,ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਕੋਟਿ-ਕੋਟਿ ਪ੍ਰਣਾਮ । ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸਿਰੜੀ ਯੋਧੇ ਸਦਾ ਸਾਡੇ ਇਤਿਹਾਸ ਨੂੰ ਜਿਉਂਦਾ ਰੱਖਣਗੇ । ਇਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਿਆ ਜਾ ਸਕਦਾ ਜਿੰਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਕਰਕੇ ਅੱਜ ਪੂਰਾ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ।..ਹਰਸਿਮਰਤ ਕੌਰ ਬਾਦਲ, ਸੰਸਦ ਮੈਂਬਰ

ABOUT THE AUTHOR

...view details