ਪੰਜਾਬ

punjab

ETV Bharat / state

ਬਸੰਚ ਪੰਚਮੀ ਸਪੈਸ਼ਲ: ਬਜ਼ਾਰਾਂ ਵਿੱਚ ਰੌਣਕ, ਖੂਬ ਵਿਕ ਰਹੇ ਪਤੰਗ ਤੇ ਚਾਈਨਾ ਡੋਰ ਨੂੰ ਲੈਕੇ ਵੀ ਸਖ਼ਤੀ - ਬਸੰਤ ਪੰਚਮੀ ਦਾ ਤਿਉਹਾਰ

ਬਸੰਤ ਪੰਚਮੀ ਅਤੇ ਵੈਲੇਨਟਾਈਨ ਡੇਅ ਇੱਕ ਹੀ ਦਿਨ ਹੈ ਅਤੇ ਇਸ ਮੌਕੇ ਬਜ਼ਾਰਾਂ 'ਚ ਪਤੰਗਾਂ ਦੀ ਖੂਬ ਵਿਕਰੀ ਹੋ ਰਹੀ ਹੈ। ਦੁਕਾਨਦਾਰਾਂ ਵਲੋਂ ਜਿਥੇ ਆਮ ਪਤੰਗ ਵੇਚੇ ਜਾ ਰਹੇ ਹਨ ਤਾਂ ਉਥੇ ਹੀ ਵੈਲੇਨਟਾਈਨ ਡੇਅ ਸਪੈਸ਼ਲ ਪਤੰਗ ਵੀ ਮਾਰਕੀਟ 'ਚ ਆਏ। ਇਸ ਦੇ ਨਾਲ ਹੀ ਦੁਕਾਨਦਾਰਾਂ ਦਾ ਕਹਿਣਾ ਕਿ ਚਾਈਨਾ ਡੋਰ ਬੈਨ ਹੋਣ ਕਾਰਨ ਧਾਗਾ ਡੋਰ ਦੀ ਵਿਕਰੀ ਵਧੀ ਹੈ।

ਬਸੰਚ ਪੰਚਮੀ ਸਪੈਸ਼ਲ
ਬਸੰਚ ਪੰਚਮੀ ਸਪੈਸ਼ਲ

By ETV Bharat Punjabi Team

Published : Feb 14, 2024, 7:34 AM IST

ਬਸੰਚ ਪੰਚਮੀ ਮੌਕੇ ਬਜ਼ਾਰਾਂ ਵਿੱਚ ਰੌਣਕ

ਬਰਨਾਲਾ: ਇਸ ਵਾਰ 14 ਫਰਵਰੀ ਨੂੰ ਬਸੰਤ ਪੰਚਮੀ, ਮਕਰ ਸੰਕ੍ਰਾਂਤੀ ਅਤੇ ਵੈਲੇਨਟਾਈਨ ਡੇਅ ਦੇ ਤਿਉਹਾਰਾਂ ਕਾਰਨ ਬਾਜ਼ਾਰਾਂ 'ਚ ਪਤੰਗਾਂ ਦੀਆਂ ਦੁਕਾਨਾਂ 'ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ 'ਚ ਰੰਗ-ਬਿਰੰਗੇ, ਛੋਟੇ-ਵੱਡੇ ਪਤੰਗਾਂ ਦੀ ਭਰਮਾਰ ਦੇਖਣ ਨੂੰ ਮਿਲੀ ਅਤੇ ਪਤੰਗਾਂ ਦੇ ਸ਼ੌਕੀਨਾਂ ਦੀ ਭੀੜ ਹੈ। ਬਜ਼ਾਰਾਂ 'ਚ ਕਾਫੀ ਮਾਤਰਾ 'ਚ ਖਰੀਦਦਾਰੀ ਚੱਲ ਰਹੀ ਹੈ, ਜਦਕਿ ਇਸ ਵਾਰ ਬਰਨਾਲਾ ਦੇ ਬਾਜ਼ਾਰਾਂ 'ਚ ਚਾਈਨਾ ਡੋਰ ਦੀ ਵਿਕਰੀ ਕਿਤੇ ਵੀ ਨਜ਼ਰ ਨਹੀਂ ਆਈ। ਦੁਕਾਨਦਾਰ ਵੀ ਚਾਈਨਾ ਡੋਰ ਨੂੰ ਵੇਚਣ ਦੀ ਬਜਾਏ ਧਾਗਾ ਡੋਰ ਵੇਚਣ ਦਾ ਦਾਅਵਾ ਕਰ ਰਹੇ ਹਨ।

ਧਾਗਾ ਡੋਰ ਦੀ ਵਿਕਰੀ ਵਧੀ: ਦੁਕਾਨਦਾਰਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਤੋਂ ਧਾਗਾ ਨਹੀਂ ਬਣਦਾ। ਡੋਰ ਦੀ ਆਮਦਨ ਦੁੱਗਣੀ ਹੋ ਗਈ ਹੈ। ਇਸ ਵਾਰ ਦੁਕਾਨਦਾਰ ਚਾਈਨਾ ਡੋਰ ਦੀ ਬਜਾਏ ਧਾਗਾ ਡੋਰ ਵੇਚ ਰਹੇ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਚਾਈਨਾ ਡੋਰ ਬੰਦ ਹੋਣ ਅਤੇ ਧਾਗਾ ਡੋਰ ਦੀ ਵਿਕਰੀ ਜਿਆਦਾ ਹੋਣ ਕਾਰਨ ਹਰ ਇੱਕ ਨੂੰ ਉਸ ਦਾ ਫਾਇਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਵੀ ਇਸ ਨੂੰ ਲੈਕੇ ਸਖ਼ਤੀ ਕੀਤੀ ਜਾ ਰਹੀ ਜੋ ਚੰਗਾ ਕੰਮ ਹੈ।

ਵੇਲਨਟਾਈਨ ਡੇਅ ਸਪੈਸ਼ਲ ਪਤੰਗ: ਇਸ ਮੌਕੇ ਦੁਕਾਨਦਾਰ ਸ਼ੁਭਮ ਕੁਮਾਰ ਨੇ ਦੱਸਿਆ ਕਿ ਵੇਲਨਟਾਈਨ ਡੇਅ ਮੌਕੇ ਬਸੰਤ ਹੋਣ ਕਰਕੇ ਇਸ ਵਾਰ ਦਿਲ ਵਾਲੇ ਪਤੰਗ ਵੀ ਖਿੱਚ ਦਾ ਕੇਂਦਰ ਹਨ। ਉਨ੍ਹਾਂ ਦੱਸਿਆ ਕਿ ਪੰਜ ਰੁਪਏ ਤੋਂ ਲੈਕੇ 200 ਰੁਪਏ ਦੇ ਪਤੰਗ ਉਨ੍ਹਾਂ ਵਲੋਂ ਤਿਆਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਇਸ ਵਾਰ ਵਪਾਰ ਚੰਗਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਹੀ ਪਤੰਗ ਤਿਆਰ ਕਰਦੇ ਹਨ।

ਆਮ ਲੋਕ ਵੀ ਹੋ ਰਹੇ ਜਾਗਰੂਕ: ਇਸੇ ਮੌਕੇ ਪਤੰਗ ਉਡਾਉਣ ਦੇ ਸ਼ੌਕੀਨ ਨੌਜਵਾਨਾਂ ਅਤੇ ਜਾਗਰੂਕ ਪਰਿਵਾਰਾਂ ਦੇ ਮਾਪਿਆਂ ਨੇ ਵੀ ਇਸ ਵਾਰ ਚਾਈਨਾ ਡੋਰ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਸ ਚਾਈਨਾ ਡੋਰ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਇਹ ਡੋਰ ਜਾਨਲੇਵਾ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ ਦੇ ਖਿਲਾਫ ਹੈ। ਸਰਕਾਰ ਵੱਲੋਂ ਲਗਾਈ ਗਈ ਸਖ਼ਤੀ ਕਾਰਨ ਅੱਜ ਇਹ ਚਾਈਨਾ ਡੋਰ ਦਾ ਧਾਗਾ ਬਾਜ਼ਾਰਾਂ ਵਿੱਚ ਨਹੀਂ ਵਿਕ ਰਿਹਾ, ਬਾਜ਼ਾਰਾਂ ਵਿੱਚ ਸਿਰਫ਼ ਆਮ ਧਾਗਾ ਹੀ ਵਿਕ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਧਾਗੇ ਦੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਇਹ ਡੋਰ ਵਰਤਣ ਲਈ ਜਾਗਰੂਕ ਕਰਨਾ ਚਾਹੀਦਾ ਹੈ।

ਪੁਲਿਸ ਨੇ ਵੀ ਕੀਤੀ ਸਖ਼ਤੀ:ਇਸ ਮੌਕੇ ਐੱਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਚਾਈਨਾ ਡੋਰ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਚੱਲਦੇ ਡਰੋਨ ਰਾਹੀ ਪੂਰੇ ਸ਼ਹਿਰ 'ਤੇ ਨਜ਼ਰ ਰੱਖੀ ਜਾਵੇਗੀ। ਜੇਕਰ ਕੋਈ ਬੱਚਾ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details