ਚੰਡੀਗੜ੍ਹ:ਪੰਜਾਬ ਵਿੱਚ ਇਸ ਸਮੇਂ ਗਰਮੀ ਅਤੇ ਸਿਆਸਤ ਦੋਵੇਂ ਹੀ ਸਿਖ਼ਰ ਉੱਤੇ ਹਨ। ਅੱਤ ਦੀ ਗਰਮੀ ਭਾਵੇਂ ਰਿਕਾਰਡ ਤੋੜ ਰਹੀ ਅਤੇ ਲੋਕ ਬੇਹਾਲ ਹਨ ਪਰ ਸਿਆਸੀ ਲੋਕ ਅਜਿਹੇ ਮਾਹੌਲ ਵਿੱਚ ਵੀ ਪਿੱਛੇ ਨਹੀਂ ਹਟ ਰਹੇ। ਸੂਬੇ ਅੰਦਰ 2024 ਲੋਕ ਸਭਾ ਚੋਣ 7ਵੇਂ ਅਤੇ ਆਖਰੀ ਗੇੜ ਵਿੱਚ ਹੋਣ ਜਾ ਰਹੀਆਂ ਹਨ। ਪੂਰੇ ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਹਨ ਅਤੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਤਮਾਮ ਸਿਆਸੀ ਧਿਰਾਂ ਆਪਣੀ ਵਾਅ ਲਾ ਰਹੀਆਂ ਹਨ।
ਪਟਿਆਲਾ 'ਚ ਮਹਾ ਰੈਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ CM ਭਗਵੰਤ ਮਾਨ ਪਟਿਆਲਾ ਵਿੱਚ ਅੱਜ ਮਹਾ ਰੈਲੀ ਕਰਕੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਹ ਚੋਣ ਰੈਲੀ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਅਤੇ ਗਰਮੀ ਦੇ ਮੱਦੇਨਜ਼ਰਗਰਮੀ ਟੈਂਟ, ਕੂਲਰ, ਕੁਰਸੀਆਂ, ਖਾਣ-ਪੀਣ ਦਾ ਖੁੱਲਾ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਿੱਚ ਆਉਣ ਵਾਲੀਆਂ ਬੱਸਾਂ ਲਈ ਪਾਰਕਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
ਹੁਸ਼ਿਆਰਪੁਰ 'ਚ ਪੀਐੱਮ ਮੋਦੀ ਕਰਨਗੇ ਪ੍ਰਚਾਰ:ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਲਗਾਤਾਰ ਪੰਜਾਬ ਵਿੱਚ ਮੌਜੂਦ ਹਨ ਅਤੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਉਹ ਹੁਸ਼ਿਆਰਪੁਰ ਵਿਖੇ ਚੋਣ ਪ੍ਰਚਾਰ ਕਰਨਗੇ। ਪੀਐੱਮ ਮੋਦੀ ਹੁਸ਼ਿਆਰਪੁਰ ਦੇ ਦੁਸਹਿਰਾ ਗਰਾਊਂਡ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਉਨ੍ਹਾਂ ਨਾਲ ਮੋਰਚਾ ਸਾਂਭਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਭਾਜਪਾ ਦੇ ਕੌਮਾ ਪ੍ਰਧਾਨ ਜੇਪੀ ਨੱਢਾ ਫਰੀਦਕੋਟ,ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਕਰਨਗੇ।
ਦੂਜੇ ਪਾਸੇ, ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਲੁਧਿਆਣਾ ਵਿੱਚ ਵੀ ਦਿੱਗਜ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਅੱਜ 3 ਵਜੇ ਬੁਲਡੋਜ਼ਰ ਬਾਬਾ ਯੋਗੀ ਅਦਿੱਤਆਨਾਥ ਦੀ ਲੁਧਿਆਣਾ ਫੇਰੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਰੋਡ ਸਥਿਤ ਇਕ ਜਨਸਭਾ ਨੂੰ ਕਰਨਗੇ ਸੰਬੋਧਿਤ। ਇਸ ਤੋਂ ਇਲਾਵਾ ਅੱਜ ਆਪ ਦੇ ਸੰਜੇ ਸਿੰਘ ਅਸ਼ੋਕ ਪੱਪੀ ਲਈ ਚੋਣ ਪ੍ਰਚਾਰ ਕਰਨਗੇ । ਸੰਜੇ ਸਿੰਘ ਅੱਜ ਲੁਧਿਆਣਾ ਵਿੱਚ ਰੋਡ ਸ਼ੋਅ ਕੱਢਣਗੇ।