ਪੰਜਾਬ

punjab

ETV Bharat / state

ਵਿਦਿਆਰਥੀਆਂ ਨੂੰ ਧਮਕੀਆਂ ਦੇਣ ਵਾਲਾ ਨਿਹੰਗ ਸਿੰਘ ਗ੍ਰਿਫਤਾਰ - Nihang Gurpreet Singh arrested - NIHANG GURPREET SINGH ARRESTED

ਆਖਿਰਕਾਰ ਵਿਦਿਆਰਥੀਆਂ ਨੂੰ ਧਮਕੀ ਦੇਣ ਵਾਲੇ ਨਿਹੰਗ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ।

Nihang Singh, who threatened students, arrested
ਵਿਦਿਆਰਥੀਆਂ ਨੂੰ ਧਮਕੀਆਂ ਦੇਣ ਵਾਲਾ ਨਿਹੰਗ ਸਿੰਘ ਗ੍ਰਿਫਤਾਰ (Nihang Singh, who threatened students, arrested)

By ETV Bharat Punjabi Team

Published : Jul 15, 2024, 10:56 PM IST

ਵਿਦਿਆਰਥੀਆਂ ਨੂੰ ਧਮਕੀਆਂ ਦੇਣ ਵਾਲਾ ਨਿਹੰਗ ਸਿੰਘ ਗ੍ਰਿਫਤਾਰ (Nihang Singh, who threatened students, arrested)

ਅੰਮ੍ਰਿਤਸਰ : ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ ਸਖਤੀ ਦਿਖਾਈ ਗਈ ਹੈ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਿੰਸਾ ਭੜਕਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਜਿਸ ਵਿੱਚ ਆਈ ਆਈ ਐਮ ਕਾਲਜ ਦੀ ਬੱਸ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਨਿਹੰਗ ਸਿੰਘ ਵੱਲੋਂ ਬਾਹਾਂ ਵੱਢਣ ਦੀ ਧਮਕੀ ਦਿੱਤੀ ਜਾ ਰਹੀ ਸੀ।।

ਵਿਦਿਆਰਥੀਆਂ ਨੂੰ ਦਿੱਤੀ ਸੀ ਧਮਕੀ: ਪੁਲਿਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਬਿੱਕਰ ਸਿੰਘ ਨਾਮਕ ਨਿਹੰਗ ਸਿੰਘ ਵੱਲੋਂ ਥਾਣਾ ਛੇਹਾਰਟਾ ਅਧੀਨ ਖੰਡਵਾਲਾ ਵਿਖੇ ਆਈ ਆਈ ਐਮ ਕਾਲਜ ਦੀ ਬੱਸ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਧਮਕੀ ਦਿੱਤੀ ਸੀ। ਉਸੇ ਮਾਮਲੇ 'ਚ ਪੁਲਿਸ ਨੇ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਬਿੱਕਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।


ਕੀ ਦਿੱਤੀ ਸੀ ਧਮਕੀ: ਉਹਨਾਂ ਕਿਹਾ ਕਿ ਇੱਕ ਨਿਹੰਗ ਸਿੰਘ ਵੱਲੋਂ ਬੀੜੀ ਸਿਗਰਟ ਦੀਆਂ ਦੁਕਾਨਾਂ 'ਤੇ ਜਾ ਕੇ ਵੀ ਦੁਕਾਨਦਾਰਾਂ ਨੂੰ ਧਮਕੀਆਂ ਦਿੱਤੀਆਂ ਸੀ ਅਤੇ ਉਸ ਮਾਮਲੇ 'ਚ ਪੁਲਿਸ ਨੇ ਉਕਤ ਨਿਹੰਗ ਸਿੰਘ ਮਲਕੀਤ ਸਿੰਘ ਉਰਫ ਪੰਜਾਬ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਰਾਤ ਦੇ ਸਮੇਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਅਸਾਮ ਤੋਂ ਸ਼ਰਧਾਲੂਆਂ ਦੇ ਨਾਲ ਦੋ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਖੋਹ ਕੀਤੀ ਸੀ ਅਤੇ ਉਸ ਮਾਮਲੇ 'ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ,ਜਦਕਿ ਦੂਸਰੇ ਵਿਅਕਤੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।। ਪੁਲਿਸ ਨੇ ਕਿਹਾ ਕਿ ਹਾਲੇ ਪਿਸਤੋਲ ਵੀ ਇਹਨਾਂ ਦੇ ਕੋਲੋਂ ਬਰਾਮਦ ਹੋਣਾ ਬਾਕੀ ਹੈ। ਫਿਲਹਾਲ ਪੁਲਿਸ ਇਹਨਾਂ ਤਿੰਨਾਂ ਮਾਮਲਿਆਂ 'ਚ ਕਾਰਵਾਈ ਕਰ ਰਹੀ ਹੈ।



ABOUT THE AUTHOR

...view details