ਪੰਜਾਬ

punjab

ETV Bharat / state

ਕੇਜਰੀਵਾਲ ਨੇ ਨਵੇਂ ਸਰਪੰਚਾਂ ਨੂੰ ਦਿੱਤੀ ਖਾਸ ਸਲਾਹ, ਜ਼ਿਮਨੀ ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਸ਼ਕਤੀ ਪ੍ਰਦਰਸ਼ਨ - SARPANCHES TAKE OATH

ਲੁਧਿਆਣਾ 'ਚ ਅੱਜ ਨਵੇਂ ਬਣੇ ਸਰਪੰਚਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁਕਾਈ ਤੇ ਅਰਵਿੰਦ ਕੇਜਰੀਵਾਲ ਵੀ ਮੰਚ 'ਤੇ ਮੌਜੂਦ ਰਹੇ।।

ਸਰਪੰਚਾਂ ਦਾ ਸਹੁੰ ਚੁੱਕ ਸਮਾਗਮ
ਸਰਪੰਚਾਂ ਦਾ ਸਹੁੰ ਚੁੱਕ ਸਮਾਗਮ (ETV BHARAT)

By ETV Bharat Punjabi Team

Published : Nov 8, 2024, 5:07 PM IST

Updated : Nov 8, 2024, 6:41 PM IST

ਲੁਧਿਆਣਾ: ਪੰਜਾਬ ਦੇ ਵਿੱਚ ਲੰਘੇ ਮਹੀਨੇ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚਾਂ ਦਾ ਅੱਜ ਸਹੁੰ ਚੁੱਕ ਸਮਾਗਮ ਲੁਧਿਆਣਾ ਦੇ ਧਨਾਸੂ ਵਿਖੇ ਇੱਕ ਵਿਸ਼ਾਲ ਪ੍ਰੋਗਰਾਮ ਕਰਵਾ ਕੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਪੰਜਾਬ ਦੇ ਮੰਤਰੀ ਮੰਡਲ ਸਣੇ ਆਪ ਦੀ ਲੀਡਰਸ਼ਿਪ ਮੌਜੂਦ ਰਹੀ।

ਸਰਪੰਚਾਂ ਦਾ ਸਹੁੰ ਚੁੱਕ ਸਮਾਗਮ (ETV BHARAT)

ਪਿੰਡ ਦਾ ਸਰਪੰਚ ਨਾ ਕਿ ਕਿਸੇ ਪਾਰਟੀ ਦਾ

ਇਸ ਦੌਰਾਨ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਪਿੰਡਾਂ ਦੇ ਸਰਪੰਚਾਂ ਨੇ ਹੀ ਸਾਡੇ ਪੰਜਾਬ ਦਾ ਵਿਕਾਸ ਕਰਨਾ ਹੈ। ਇਸ ਕਰਕੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ 19 ਜ਼ਿਲ੍ਹਿਆਂ ਦੇ 10 ਹਜ਼ਾਰ 31 ਸਰਪੰਚ ਸ਼ਾਮਿਲ ਹੋਏ ਹਨ। 81 ਹਜ਼ਾਰ ਤੋਂ ਵਧੇਰੇ ਪੰਚ ਬਣੇ ਹਨ, ਜਿੰਨ੍ਹਾਂ ਦਾ ਸਹੁੰ ਚੁੱਕ ਸਮਾਗਮ ਜ਼ਿਮਨੀ ਚੋਣਾਂ ਤੋਂ ਬਾਅਦ ਹੋਏਗਾ। ਉਹਨਾਂ ਸਰਬ ਸੰਮਤੀ ਕਰਨ ਵਾਲੇ ਪਿੰਡਾਂ ਨੂੰ ਵਧਾਈ ਵੀ ਦਿੱਤੀ। ਸੀਐਮ ਪੰਜਾਬ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਏਕਾ ਹੋਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅੱਜ ਸਾਰੇ ਪਾਰਟੀਆਂ ਨਾਲ ਸੰਬੰਧਿਤ ਸਰਪੰਚ ਆਏ ਹਨ। ਉਹਨਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਦਾ ਹੋਣਾ ਚਾਹੀਦਾ।

ਕਿਸੇ ਹੋਰ ਪਾਰਟੀ ਦੇ ਸਰਪੰਚ ਨੂੰ ਡਰਨ ਦੀ ਨੀ ਲੋੜ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਨ ਦੇ ਵਿੱਚ ਦੂਜੀ ਪਾਰਟੀਆਂ ਨਾਲ ਸੰਬੰਧਿਤ ਸਰਪੰਚ ਵੀ ਕੋਈ ਡਰ ਨਾ ਰੱਖਣ ਕਿ ਸਰਕਾਰ ਹੋਰ ਪਾਰਟੀ ਦੀ ਹੈ। ਉਹਨਾਂ ਕਿਹਾ ਕਿ ਜਦੋਂ ਮੈਂਬਰ ਪਾਰਲੀਮੈਂਟ ਬਣਿਆ ਤਾਂ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਸੀ। ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ ਸਰਪੰਚ ਗਰਾਂਟ ਮੰਗਣ ਤੋਂ ਡਰਦੇ ਸਨ। ਉਹਨਾਂ ਕਿਹਾ ਕਿ ਪਿੰਡਾਂ ਦੇ ਕੰਮਾਂ ਨੂੰ ਅਸੀਂ ਤਰਜੀਹ ਦੇਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਪਾਰਟੀਆਂ ਨੇ ਵਿਕਾਸ ਦੇ ਕੰਮਾਂ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ ਕਿ ਵਿਕਾਸ ਹੁੰਦਾ ਕੀ ਹੈ।

ਸਰਪੰਚਾਂ ਦਾ ਸਹੁੰ ਚੁੱਕ ਸਮਾਗਮ (ETV BHARAT)

ਸਰਪੰਚਾਂ ਨੂੰ ਕੀਤੀ ਇਹ ਹਦਾਇਤ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰੀਕਾ ਵਾਲੇ ਮੰਗਲ ਗ੍ਰਹਿ 'ਤੇ ਪਲਾਟ ਕੱਟਣ ਨੂੰ ਫਿਰਦੇ ਨੇ, ਜਦੋਂ ਕਿ ਦੂਜੇ ਪਾਸੇ ਅਸੀਂ ਅਜੇ ਵੀ ਛੱਪੜ ਹੀ ਠੀਕ ਨਹੀਂ ਕਰ ਸਕੇ। ਸਾਰੇ ਸਰਪੰਚਾਂ ਦਾ ਕਰਤੱਵ ਹੈ ਕਿ ਉਹ ਕੰਮਾਂ ਵੱਲ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਸਰਪੰਚ ਆਪ ਖੁਦ ਨੇੜੇ ਖੜ ਕੇ ਕੁਆਲਿਟੀ ਚੈਕ ਕਰਨ। ਜੇਕਰ ਕਿਸੇ ਤਰ੍ਹਾਂ ਦੀ ਵੀ ਕਿਸੇ ਮਾੜੇ ਮਟੀਰੀਅਲ ਦੀ ਵਰਤੋਂ ਹੁੰਦੀ ਹੈ, ਅਸੀਂ ਉਹਨਾਂ ਦਾ ਟੈਂਡਰ ਕੈਂਸਲ ਕਰਾਂਗੇ। ਇਸ ਦੌਰਾਨ ਉਹਨਾਂ ਆਪਣੀ ਅੱਜ ਦਿੱਲੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ।

MLA ਬਣਨਾ ਅਸਾਨ, ਪਰ ਸਰਪੰਚ ਬਣਨਾ ਔਖਾ

ਇਸ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਹਾਂ। ਉਹਨਾਂ ਕਿਹਾ ਕਿ ਜਿੱਥੇ ਸਰਬ ਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ, ਉੱਥੇ ਉਮੀਦ ਹੈ ਕਿ ਵਿਕਾਸ ਵੱਡੇ ਪੱਧਰ 'ਤੇ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਇੱਕ ਐਮਐਲਏ ਬਣਨਾ ਜਿਆਦਾ ਸੌਖਾ ਹੈ, ਜਦੋਂ ਕਿ ਸਰਪੰਚ ਬਣਨਾ ਬਹੁਤ ਔਖਾ ਹੈ। ਉਹਨਾਂ ਕਿਹਾ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ, ਤੁਸੀਂ ਆਪਣੇ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਤੋੜਨਾ। ਉਹਨਾਂ ਕਿਹਾ ਕਿ ਉੱਪਰ ਵਾਲੇ ਦੀ ਅਦਾਲਤ ਵਿੱਚ ਕੋਈ ਮੁਆਫੀ ਨਹੀਂ ਹੈ, ਇਸ ਲਈ ਬੇਈਮਾਨੀ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਨੂੰ ਗਰਾਂਟਾਂ ਭੇਜੇਗੀ। ਉਸੇ ਦੀ ਸਹੀ ਢੰਗ ਦੇ ਨਾਲ ਵਰਤੋਂ ਕੀਤੀ ਜਾਵੇ।

Last Updated : Nov 8, 2024, 6:41 PM IST

ABOUT THE AUTHOR

...view details