ਅੰਮ੍ਰਿਤਸਰ: ਚਾਹੇ ਵਿਧਾਨ ਸਭਾ ਚੋਣਾਂ ਦੀ ਗੱਲ ਹੋਵੇ, ਜਾਂ ਲੋਕ ਸਭਾ ਚੋਣਾਂ ਦੀ ਤਿਆਰੀ, ਜਲੰਧਰ ਤੋਂ ਨੀਟੂ ਸ਼ਟਰਾਂਵਾਲੇ ਦੇ ਦਾਅਵੇ ਹਰ ਵਾਰ ਸਾਹਮਣੇ ਆਉਂਦੇ ਹਨ। ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਕਹਿਣ ਵਾਲਾ ਇਹ ਨੀਟੂ ਸ਼ਟਰਾਂਵਾਲਾ ਇਸ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਖਿੱਚੀ ਬੈਠਾ ਹੈ। ਇੰਨਾ ਹੀ ਨਹੀਂ, ਇਸ ਵਾਰ ਨੀਟੂ ਨੇ ਆਪਣੀ ਪਤਨੀ ਤੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਲਈ ਮਸ਼ਹੂਰ ਚੁੰਮੇ ਵਾਲੀ ਭਾਬੀ (ਰਣਜੀਤ ਕੌਰ ਹੰਸ) ਨੂੰ ਵੀ ਲੋਕ ਸਭਾ ਸੀਟ ਲਈ ਚੋਣ ਮੈਦਾਨ ਤੋਂ ਉਤਾਰਨ ਦਾ ਐਲਾਨ ਕਰ ਦਿੱਤਾ ਹੈ।
ਵਾਰਾਣਸੀ ਤੋਂ ਮੋਦੀ ਖਿਲਾਫ ਚੋਣ ਲੜਨ ਦੀ ਤਿਆਰੀ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਵਾਰਾਣਸੀ ਤੋਂ ਮੋਦੀ ਸਾਹਮਣੇ ਉਹ ਖੁਦ ਚੋਣ ਲੜੇਗਾ। ਅੰਮ੍ਰਿਤਸਰ ਤੋਂ ਉਸ ਦੀ ਪਤਨੀ ਅਤੇ ਜਲੰਧਰ ਤੋਂ ਵੀ ਉਹ ਖੁਦ ਚੋਣ ਲੜਨ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਚੁੰਮੇ ਵਾਲੀ ਭਾਬੀ ਯਾਨੀ ਰਣਜੀਤ ਕੌਰ ਹੰਸ ਚੋਣ ਮੈਦਾਨ ਵਿੱਚ ਉਤਰੇਗੀ। ਨੀਟੂ ਨੇ ਕਿਹਾ ਕਿ ਜਿੱਥੇ ਹੰਸਰਾਜ ਹੰਸ ਖੜਾ ਹੋ ਰਿਹਾ ਹੈ, ਉੱਥੋ ਪੱਪੂ ਚਾਹ ਵਾਲਾ ਚੋਣ ਲੜੇਗਾ। ਨੀਟੂ ਸ਼ਟਰਾਂਵਾਲੇ ਨੇ ਦਾਅਵਾ ਕੀਤਾ ਹੈ ਕਿ ਵਾਰਾਣਸੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੋਂ ਉਨ੍ਹਾਂ ਦੀ ਸੀਟ ਪੱਕੀ ਹੈ। ਨੀਟੂ ਨੇ ਕਿਹਾ ਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਹ ਰੱਬ ਨਹੀਂ ਸਾਡਾ ਹੱਕ ਆ ਕਿ ਲੋਕਾਂ ਦੀ ਆਵਾਜ਼ ਬਣ ਕੇ ਇੱਕ ਰਿਕਸ਼ੇ ਵਾਲਾ ਵੀ ਚੋਣ ਲੜ ਸਕਦਾ ਹੈ।
ਖੁੰਦਕ ਹੋਈ ਤਾਂ ਅੰਮ੍ਰਿਤਸਰ ਤੋਂ ਲੜੀ ਜਾਵੇਗੀ ਚੋਣ:ਨੀਟੂ ਨੇ ਕਿਹਾ ਕਿਪਹਿਲੀ ਵਾਰ ਮੈਂ ਉਦੋਂ ਅੰਮ੍ਰਿਤਸਰ ਆਇਆ ਸਾਂ ਜਦੋਂ ਮੇਰੇ ਆਟੋ ਵਾਲੇ ਵੀਰ ਨਾਲ ਪੰਗਾ ਪਿਆ ਸੀ। ਅੱਜ ਮੈਂ ਦੂਜੀ ਵਾਰ ਆਇਆ ਹਾਂ, ਉਨ੍ਹਾਂ ਕਿਹਾ ਕਿ ਇੱਕ ਵੱਡਾ ਲੀਡਰ ਅੰਮ੍ਰਿਤਸਰ ਦਾ ਬਹੁਤ ਗਾਲਾਂ ਕੱਢਦਾ ਹੈ, ਪਰ ਮੈਂ ਉਸ ਦਾ ਨਾਮ ਨਹੀਂ ਲਵਾਂਗਾ। ਉਹ ਗਾਲਾਂ ਕੱਢ ਕੇ ਸਾਡੇ ਸਾਹਮਣੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਹੈ ਜਿਸ ਦੇ ਚੱਲਦੇ ਮੈਨੂੰ ਖੁੰਦਕ ਹੋਈ ਹੈ, ਕਿਉਂਕਿ ਉਸ ਨੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਹਨ। ਇਸ ਲਈ ਉਹ ਅੰਮ੍ਰਿਤਸਰ ਵਿੱਚ ਚੋਣ ਲੜਨ ਦਾ ਐਲ਼ਾਨ ਕਰਨ ਲਈ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਉਸ ਦਾ ਖੁੱਲ੍ਹ ਕੇ ਵਿਰੋਧ ਕਰਾਂਗਾ। ਉਸ ਦੀਆਂ ਪੂਛਾਂ, ਛੱਲੀਆਂ, ਦਾਣੇ ਸਭ ਕੱਢਾ ਕੇ ਦਿਖਾਵਾਂਗਾ।