ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਗੰਦੇ ਨਾਲੇ ਵਿੱਚੋਂ ਮਿਲਿਆ ਨਵਜਾਤ ਦਾ ਭਰੂਣ, ਕੁੱਤੇ ਨੋਚ-ਨੋਚ ਖਾ ਗਏ ਬੱਚਾ - AMRITSAR FETUS INTO DIRTY DRAIN

ਅੰਮ੍ਰਿਤਸਰ 'ਚ ਇੱਕ ਨਵਜਨਮੇਂ ਬੱਚੇ ਦਾ ਭਰੂਣ ਮਿਲਣ ਨਾ ਸਨਸਨੀ ਫੈਲ ਗਈ। ਪੁਲਿਸ ਮੁਤਾਬਿਕ ਬੱਚੇ ਦੇ ਮਾਪਿਆਂ ਨੇ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ।

Mother threw fetus into dirty drain, dogs tore it apart and ate it in Amritsar
ਅੰਮ੍ਰਿਤਸਰ 'ਚ ਗੰਦੇ ਨਾਲੇ ਵਿੱਚੋਂ ਮਿਲਿਆ ਨਵਜਾਤ ਦਾ ਭਰੂਣ, ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਬੱਚਾ (ETV Bharat (ਪੱਤਰਕਾਰ,ਅੰਮ੍ਰਿਤਸਰ))

By ETV Bharat Punjabi Team

Published : Dec 31, 2024, 5:21 PM IST

ਅੰਮ੍ਰਿਤਸਰ :ਕਹਿੰਦੇ ਨੇ ਮਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦੇ ਜੀਵਨ ਦੀ ਰਾਖੀ ਵੀ ਕਰਦੀ ਹੈ ਪਰ ਅੰਮ੍ਰਿਤਸਰ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਦਰਅਸਲ ਅੰਮ੍ਰਿਤਸਰ ਦੇਹਾਤੀ ਦੇ ਪਿੰਡ ਟਾਂਗਰਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਬੇਹੱਦ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ। ਜਿਥੇ ਨਵਜਨਮੇ ਬੱਚੇ ਦਾ ਭਰੂਣ ਗੰਦੇ ਨਾਲੇ 'ਚ ਸੁੱਟਿਆ ਗਿਆ।

ਅੰਮ੍ਰਿਤਸਰ 'ਚ ਗੰਦੇ ਨਾਲੇ ਵਿੱਚੋਂ ਮਿਲਿਆ ਨਵਜਾਤ ਦਾ ਭਰੂਣ (ETV Bharat (ਪੱਤਰਕਾਰ, ਅੰਮ੍ਰਿਤਸਰ))

ਗੰਦੇ ਨਾਲੇ 'ਚ ਸੁੱਟਿਆ ਬੱਚੇ ਦਾ ਭਰੂਣ

  • ਮਿਲੀ ਜਾਣਕਾਰੀ ਅਨੁਸਾਰ ਕਲਯੁਗੀ ਮਾਂ ਵੱਲੋਂ ਬੱਚੇ ਨੂੰ ਪੈਦਾ ਹੁੰਦੇ ਸਾਰ ਹੀ ਚੰਗਾ ਜੀਵਨ ਦੇਣ ਦੀ ਬਜਾਏ ਮੌਤ ਦੇਣ ਲਈ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਜੋ ਇਸ ਬੱਚੇ ਦੇ ਨਾਲ ਹੋਇਆ ਉਹ ਸੁਣ ਕੇ ਤੁਹਾਡੇ ਲੂੰ ਕੰਢੇ ਖੜੇ ਹੋ ਜਾਣਗੇ ਕਿ ਇਸ ਬੱਚੇ ਨੂੰ ਨਾਲੇ ਦੇ ਵਿੱਚ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਦਾ ਜਾ ਰਿਹਾ ਸੀ। ਜਦ ਉਥੋਂ ਲੰਘਦੇ ਹੋਏ ਲੋਕਾਂ ਨੇ ਇਹ ਰੂਹ ਕੰਬਾਊ ਤਸਵੀਰਾਂ ਦੇਖੀਆਂ ਤਾਂ ਉਹਨਾਂ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਜਿਸ ਵੱਲੋਂ ਥਾਣਾ ਤਰਸਿੱਕਾ ਦੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਉਕਤ ਘਟਨਾ ਦਾ ਪਤਾ ਚੱਲਣ 'ਤੇ ਥਾਣਾ ਤਰਸਿਕਾ ਅਧੀਨ ਪੈਂਦੀ ਪੁਲਿਸ ਚੌਂਕੀ ਟਾਂਗਰਾ ਦੇ ਚੌਕੀ ਇੰਚਾਰਜ ਏਐਸਆਈ ਨਰਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪੁੱਜੇ ਅਤੇ ਉਹਨਾਂ ਵੱਲੋਂ ਨਵਜਾਤ ਬੱਚੇ ਦੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

ਪੁਲਿਸ ਕਰ ਰਹੀ ਕਾਰਵਾਈ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਵੱਲੋਂ ਉਹਨਾਂ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹਨਾਂ ਮੌਕੇ ਉੱਤੇ ਪੁੱਜ ਕੇ ਜਦ ਦੇਖਿਆ ਤਾਂ ਕੁਝ ਮਹੀਨੇ ਦੇ ਨਵਜਾਤ ਬੱਚੇ ਦਾ ਭਰੂਣ ਕਿਸੇ ਅਗਿਆਤ ਸ਼ਖਸ ਵੱਲੋਂ ਨਾਲੇ ਵਿੱਚ ਸੁੱਟਿਆ ਗਿਆ ਸੀ। ਪੁਲਿਸ ਵੱਲੋਂ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਘਟਨਾ ਸਥਾਨ ਦੇ ਨੇੜੇ ਫਿਲਹਾਲ ਕੋਈ ਸੀਸੀਟੀਵੀ ਨਹੀਂ ਹੈ ਲੇਕਿਨ ਪੁਲਿਸ ਵੱਲੋਂ ਇਸ ਬੇਹਦ ਸ਼ਰਮਨਾਕ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾਵੇਗੀ।

ABOUT THE AUTHOR

...view details