ਮੋਹਾਲੀ ਪੁਲਿਸ ਦਾ ਵੱਡਾ ਖੁਲਾਸਾ, ਅਗਨੀਵੀਰ ਅਰਾਮੀ ਦੀ ਟ੍ਰੇਨਿੰਗ ਲੈ ਕੇ ਕਰਦਾ ਸੀ ਵੱਡੇ ਕਾਂਡ (AGNIVEER INCLUDED IN ROBBERY GANG) ਮੋਹਾਲੀ : ਮੋਹਾਲੀ 'ਚ ਆਏ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਵੱਧ ਰਹੇ ਸਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਮੋਹਾਲੀ ਦੇ ਪਿੰਡ ਚੱਪੜਚਿੜੀ ਦੇ ਨੇੜੇ ਤੋਂ ਸਾਹਮਣੇ ਆਇਆ ਸੀ। ਜਦੋਂ 4 ਵਿਅਕਤੀਆਂ ਨੇ ਗਨ ਪੁਆਇੰਟ 'ਤੇ ਕਾਰ ਲੁੱਟੀ ਸੀ। ਮੋਹਾਲੀ ਦੀ ਥਾਣਾ ਸੀਆਈਏ ਸਟਾਫ਼ ਵੱਲੋਂ ਵਾਰਦਾਤ ਬਹੁਤ ਹੀ ਮੂਸਤੈਦੀ ਨਾਲ ਹੱਲ ਕਰਦੇ ਹੋਏ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇੰਨ੍ਹਾਂ ਨੂੰ ਕਾਬੂ ਕਰਨ ਮਗਰੋਂ ਵੱਡੇ ਖੁਲਾਸੇ ਹੋਏ ਹਨ।
ਮੋਹਾਲੀ ਪੁਲਿਸ ਦਾ ਵੱਡਾ ਖੁਲਾਸਾ, ਅਗਨੀਵੀਰ ਅਰਾਮੀ ਦੀ ਟ੍ਰੇਨਿੰਗ ਲੈ ਕੇ ਕਰਦਾ ਸੀ ਵੱਡੇ ਕਾਂਡ (AGNIVEER INCLUDED IN ROBBERY GANG) ਅਗਨੀਵੀਰ ਲੁੱਟ 'ਚ ਸ਼ਾਮਿਲ: ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਮੋਹਾਲੀ ਦੇ ਐਸਐਸਪੀ ਨੇ ਦੱਸਿਆ ਕਿ ਇਹ ਮੁਲਜ਼ਮ ਮੋਹਾਲੀ ਦੇ ਪਿੰਡ ਬਲੌਂਗੀ 'ਚ ਰਹਿੰਦੇ ਹਨ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫਾਜ਼ਿਲਕਾ ਵਾਪਸ ਚਲੇ ਜਾਂਦੇ ਸਨ ਤਾਂ ਜੋ ਕਿਸੇ ਨੂੰ ਇੰਨ੍ਹਾਂ 'ਤੇ ਸ਼ੱਕ ਨਾ ਹੋਵੇ। ਉਨ੍ਹਾਂ ਵੱਡੇ ਖੁਲਾਸਾ ਕਰਦੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਇੱਕ ਅਗਨੀਵੀਰ ਦੱਸਿਆ ਜਾ ਰਿਹਾ ਜਿਸ ਦੀ ਪਛਾਣ ਇਸ਼ਮੀਤ ਵੱਜੋਂ ਹੋਈ ਹੈ। ਇਹ ਛੁੱਟੀ 'ਤੇ ਘਰ ਆਇਆ ਹੋਇਆ ਸੀ।
ਇਸ਼ਮੀਤ ਕਦੋਂ ਆਇਆ ਛੁੱਟੀ:ਮਾਮਲੇ ਵਿੱਚ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ 2 ਮਹੀਨੇ ਪਹਿਲਾਂ ਛੁੱਟੀ ’ਤੇ ਆਇਆ ਸੀ। ਇਸ ਤੋਂ ਬਾਅਦ ਉਹ ਵਾਪਸ ਡਿਊਟੀ 'ਤੇ ਨਹੀਂ ਪਰਤਿਆ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਉਥੋਂ ਆਉਂਦੇ ਸਮੇਂ ਉਸ ਨੇ ਰਸਤੇ ਵਿਚ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ। ਇਨ੍ਹਾਂ ਨਾਜਾਇਜ਼ ਹਥਿਆਰਾਂ ਨਾਲ ਹੀ ਉਹ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇੱਕ ਡਿਜ਼ਾਇਰ ਟੈਕਸੀ, ਇੱਕ ਐਕਟਿਵਾ, ਇੱਕ ਬੁਲਟ ਮੋਟਰਸਾਈਕਲ, ਇੱਕ ਦੇਸੀ ਪਿਸਤੌਲ ਅਤੇ ਫ਼ੋਨ ਬਰਾਮਦ ਕੀਤੇ ਹਨ। ਤਿੰਨੋਂ ਪਿਛਲੇ 2 ਮਹੀਨਿਆਂ ਤੋਂ ਮੁਹਾਲੀ ਜ਼ਿਲ੍ਹੇ ਦੇ ਬਲੌਂਗੀ ਇਲਾਕੇ ਵਿੱਚ ਕਿਰਾਏ ’ਤੇ ਰਹਿ ਰਹੇ ਸਨ।
ਕਿਵੇਂ ਵੇਚਦੇ ਸੀ ਚੋਰੀ ਕੀਤੇ ਵਾਹਨ? : ਐਸਅਸਪੀ ਨੇ ਜਾਣਕਾਰੀ ਦਿੰਦੇ ਕਿਹਾ ਤਿੰਨੋਂ ਮੁਲਜ਼ਮ ਫਾਜ਼ਿਲਕਾ ਤੋਂ ਹੀ ਚੋਰੀ ਕਰਨ ਲਈ ਆਉਂਦੇ ਸਨ। ਉਹ ਫਾਜ਼ਿਲਕਾ ਤੋਂ ਬੱਸ ਜਾਂ ਰੇਲਗੱਡੀ ਰਾਹੀਂ ਸ਼ਾਮ ਨੂੰ ਮੋਹਾਲੀ ਪਹੁੰਚਦੇ ਆਪਣੇ ਕਮਰੇ ਵਿਚ ਠਹਿਰਦੇ ਸਨ। ਦੇਰ ਰਾਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਕਤ ਗੱਡੀ 'ਤੇ ਵਾਪਸ ਫਾਜ਼ਿਲਕਾ ਚਲੇ ਜਾਂਦੇ ਸਨ। ਉਨ੍ਹਾਂ ਕੋਲੋਂ ਬਰਾਮਦ ਹੋਏ ਐਕਟਿਵਾ ਅਤੇ ਬੁਲਟ ਮੋਟਰਸਾਈਕਲ ਵੀ ਚੋਰੀ ਹੋ ਗਏ ਹਨ। ਉਹ ਇਨ੍ਹਾਂ ਵਾਹਨਾਂ ਨੂੰ ਜਾਅਲੀ ਨੰਬਰ ਲਗਾ ਕੇ ਵੇਚਦੇ ਸਨ। ਮੁੱਖ ਮੁਲਜ਼ਮ ਇਸ਼ਮੀਤ ਸਿੰਘ ਆਰਮੀ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਇੰਨਾ ਸ਼ਾਤਿਰ ਹੋ ਗਿਆ ਸੀ ਕਿ ਕਾਗਜ਼ਾਂ ਨਾਲ ਵੀ ਛੇੜਛਾੜ ਕਰਦਾ ਸੀ। ਉਹ ਚੋਰੀ ਕੀਤੇ ਵਾਹਨਾਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਵੇਚਦੇ ਸਨ। ਹੁਣ ਪੁਲਿਸ ਵੱਲੋਂ ਇੰਨ੍ਹਾਂ ਤੋਂ ਹੋਰ ਵੀ ਸਖ਼ਤੀ ਨਾਲ ਪੁੱਛਗਿੱਛ ਕਰਕੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।