ਪੰਜਾਬ

punjab

ETV Bharat / state

'ਕਾਰਪੋਰੇਸ਼ਨ ਚੋਣਾਂ ਨੂੰ ਲੈਕੇ 'ਆਪ' ਦੀ ਤਿਆਰੀ ਪੂਰੀ', ਵਿਧਾਇਕ ਗੁਰਪ੍ਰੀਤ ਗੋਗੀ ਨੇ ਕੀਤਾ ਦਾਅਵਾ

ਲੁਧਿਆਣਾ ਵਿੱਚ ਕਾਰਪੋਰੇਸ਼ਨ ਚੋਣਾਂ ਦੀ ਚਰਚਾ ਨੂੰ ਲੈਕੇ ਆਪ ਵਿਧਾਇਕ ਨੇ ਆਪਣੀ ਤਿਆਰੀ ਪੂਰੀ ਦੱਸੀ ਹੈ। ਉਨ੍ਹਾਂ ਹੋਰ ਵੀ ਮੁੱਦਿਆ ਉੱਤੇ ਚਰਚਾ ਕੀਤੀ ਹੈ।

CORPORATION ELECTIONS
'ਕਾਰਪੋਰੇਸ਼ਨ ਚੋਣਾਂ ਨੂੰ ਲੈਕੇ 'ਆਪ' ਦੀ ਤਿਆਰੀ ਪੂਰੀ', (ETV BHARAT PUNJAB (ਰਿਪੋਟਰ,ਲੁਧਿਆਣਾ))

By ETV Bharat Punjabi Team

Published : 6 hours ago

ਲੁਧਿਾਆਣਾ:ਸੁਪਰੀਮ ਕੋਰਟ ਵੱਲੋਂ ਕਾਰਪੋਰੇਸ਼ਨ ਚੋਣਾਂ ਜਲਦ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਰਕਾਰ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਜਦੋਂ ਕਾਰਪੋਰੇਸ਼ਨ ਚੋਣਾਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਪੂਰੀਆਂ ਤਿਆਰੀਆਂ ਹਨ ਬਾਕੀ ਜੋ ਲੋਕਾਂ ਹੁਣ ਸੇਵਾਵਾਂ ਦਿੱਤੀਆਂ ਹਨ ਉਸ ਦੇ ਹਿਸਾਬ ਨਾਲ ਲੋਕ ਫਤਵਾ ਵੀ ਦੇਣਗੇ ।

ਗੁਰਪ੍ਰੀਤ ਗੋਗੀ ,ਵਿਧਾਇਕ,ਆਪ (ETV BHARAT PUNJAB (ਰਿਪੋਟਰ,ਲੁਧਿਆਣਾ))

ਮਮਤਾ ਆਸ਼ੂ ਵੱਲੋਂ ਕੀਤੇ ਸਵਾਲ ਦਾ ਦਿੱਤਾ ਜਵਾਬ

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਲਾਕੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਤਾਂ ਉਹਨਾਂ ਕਿਹਾ ਕਿ ਕੋਈ ਵੀ ਸੱਚ ਨਹੀਂ ਬੋਲੇਗਾ ਪਰ ਉਹ ਸੱਚ ਬੋਲਦੇ ਹਨ ਕੀ ਕੁਝ ਕੰਪੈਕਟਰ ਖਰਾਬ ਹਨ ਜਲਦ ਹੀ ਠੀਕ ਕਰਕੇ ਇਸ ਦਾ ਹੱਲ ਕੀਤਾ ਜਾਵੇਗਾ। ਜਦੋਂ ਉਹਨਾਂ ਨੂੰ ਪੁੱਛਿਆ ਕਿ ਮਮਤਾ ਆਸ਼ੂ ਵੱਲੋਂ ਸਵਾਲ ਚੁੱਕੇ ਗਏ ਸਨ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਮਮਤਾ ਨੂੰ ਨਹੀਂ ਜਾਣਦੇ ਉਹ ਸਿਰਫ ਮਮਤਾ ਬੈਨਰਜੀ ਜਾਂ ਫਿਰ ਮਮਤਾ ਕੁਲਕਰਨੀ ਜੋ ਫਿਲਮੀ ਐਕਟਰ ਹੈ ਉਸ ਦਾ ਹੀ ਨਾਮ ਹੀ ਜਾਣਦੇ ਹਨ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕੀ ਸਾਬਕਾ ਕੈਬਨਿਟ ਮੰਤਰੀ ਦੀ ਪਤਨੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਬੀਤ ਗਿਆ ਉਸ ਨੂੰ ਛੱਡ ਦੋ।

ਸਮੱਸਿਆਵਾਂ ਦੇ ਹੱਲ ਦਾ ਭਰੋਸਾ

ਵਿਧਾਇਕ ਗੋਗੀ ਨੇ ਆਖਿਆ ਕਿ ਨਗਰ ਨਿਗਮ ਦੇ ਕੁੱਝ ਕੰਪੈਕਟਰ ਖਰਾਬ ਚੱਲ ਰਹੇ ਸਨ, ਇਸੇ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਜਲਦ ਹੀ ਉਹਨਾਂ ਨੂੰ ਦਰੁੱਸਤ ਕਰ ਲਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੋ ਵੀ ਸਮੱਸਿਆ ਹੈ ਉਸਦਾ ਹੱਲ ਹੋ ਜਾਵੇਗਾ। ਉੱਥੇ ਹੀ ਦੂਜੇ ਪਾਸੇ ਬੁੱਢੇ ਨਾਲੇ ਨੂੰ ਲੈ ਕੇ ਵੀ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੀਤੇ ਦਿਨੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਅੱਜ ਵੀ ਉਹ ਪੱਥਰ ਤੋੜਨ ਦੇ ਸਟੈਂਡ ਉੱਤੇ ਹਨ ਕਿਉਂਕਿ ਜੇਕਰ ਲੋਕਾਂ ਦੇ ਕੰਮ ਨਹੀਂ ਹੋਣਗੇ ਤਾਂ ਪੱਥਰ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਹੀ ਪੱਥਰ ਲਾਇਆ ਸੀ ਅਤੇ ਖੁੱਦ ਹੀ ਪੱਥਰ ਤੋੜਿਆ ਵੀ ਹੈ। ਐਮਐਲਏ ਨੇ ਕਿਹਾ ਕਿ ਇਸ ਸਬੰਧੀ ਜੋ ਪੁਰਾਣੀਆਂ ਸਰਕਾਰਾਂ ਵੇਲੇ ਕੰਮ ਗਲਤ ਢੰਗ ਨਾਲ ਪਾਸ ਕਰਵਾਏ ਗਏ ਉਹਨਾਂ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਚੋਣਾਂ ਕਰਕੇ ਸੀਨੀਅਰ ਲੀਡਰਸ਼ਿਪ ਉਲਝੀ ਹੋਈ ਹੈ ਅਤੇ ਉਸ ਤੋਂ ਬਾਅਦ ਬੁੱਢੇ ਨਾਲੇ ਦਾ ਹੱਲ ਵੀ ਕੀਤਾ ਜਾਵੇਗਾ।




ABOUT THE AUTHOR

...view details