ਬੁੱਢੇ ਦਰਿਆ ਦਾ ਪਾਣੀ ਮਾਪਣ ਪਹੁੰਚੇ ਐਮਐਲਏ ਗੁਰਪ੍ਰੀਤ ਗੋਗੀ (ETV Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ: ਲੁਧਿਆਣਾ ਦਾ ਬੁੱਢਾ ਦਰਿਆ ਦੀ ਸਮੱਸਿਆ ਦਾ ਮਾਮਲਾ ਅਜੇ ਤੱਕ ਜਾਰੀ ਹੈ। ਜਿਸ ਨੂੰ ਲੈ ਕੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਾਲੇ ਪਾਣੀ ਦੇ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਪਣਾ ਹੀ ਲਗਾਇਆ ਨੀਂਹ ਪੱਥਰ ਤੋੜ ਦਿੱਤਾ ਗਿਆ ਸੀ। ਅੱਜ ਫਿਰ ਤੋਂ ਐਕਟਿਵ ਮੋਡ ਵਿੱਚ ਨਜ਼ਰ ਆਉਂਦੇ ਹਨ।
ਪਾਣੀ ਦਾ ਵਹਾਅ ਮਾਪਿਆ: ਵਿਧਾਇਕ ਗੁਰਪ੍ਰੀਤ ਗੋਗੀ ਕਿਸ਼ਤੀ ਲੈ ਕੇ ਬੁੱਢੇ ਦਰਿਆ ਵਿੱਚ ਉਤਰ ਗਏ। ਜਿੱਥੇ ਉਨ੍ਹਾਂ ਨੇ ਪਾਣੀ ਦਾ ਵਹਾਅ ਮਾਪਿਆ ਤੇ ਕਿਹਾ ਕਿ 1500 ਐਮਐਲਡੀ ਦੇ ਕਰੀਬ ਪਾਣੀ ਦਾ ਵਹਾਅ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ ਇਹ ਕਹਿ ਰਹੇ ਹਨ ਕਿ ਪਾਣੀ ਦਾ ਵਹਾਅ 500 ਐਮ ਐਲ ਡੀ ਤੋਂ ਘੱਟ ਹੈ ਉਹ ਉਨ੍ਹਾਂ ਨਾਲ ਆ ਕੇ ਗੱਲ ਕਰਨ।
ਬੁੱਢੇ ਦਰਿਆ ਨੂੰ ਸਾਫ ਕਰਨ ਲਈ ਵਚਨ ਵੱਧ :ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਸ ਮੁੱਦੇ ਨੂੰ ਉਹ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਲੈ ਕੇ ਜਾਣਗੇ। ਉਨ੍ਹਾਂ ਨੇ ਮੀਡੀਆ ਰਾਹੀਂ ਵੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਇਸ ਦੇ ਲਈ ਜਿੰਮੇਵਾਰ ਹਨ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਉਹ ਵਚਨ ਵੱਧ ਹਨ ਅਤੇ ਚਾਹੁੰਦੇ ਹਨ ਕਿ ਹੋਰ ਲੋਕ ਪੀੜਿਤ ਨਾ ਹੋਣ ਤੇ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਦਿੱਲੀ ਦੀ ਇੱਕ ਕੰਪਨੀ ਤੋਂ ਪਾਣੀ ਮਾਪਿਆ: ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖਰਚੇ ਤੋਂ 2 ਲੱਖ ਰੁਪਏ ਲਗਵਾ ਕੇ ਦਿੱਲੀ ਦੀ ਇੱਕ ਕੰਪਨੀ ਤੋਂ ਪਾਣੀ ਮਾਪਿਆ ਗਿਆ ਹੈ। ਜਿੱਥੇ ਸਾਰੇ ਹੀ ਐਸਟੀਪੀ ਪਲਾਂਟ ਦਾ ਪਾਣੀ ਆ ਕੇ ਡਿੱਗਦਾ ਹੈ, ਉੱਥੇ ਪਾਣੀ ਜਦੋਂ ਮਾਪਿਆ ਗਿਆ ਤਾਂ 1600 ਐਮਐਲਡੀ ਪਾਣੀ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕੀ ਪੁਰਾਣੀ ਸਰਕਾਰਾਂ ਨੇ ਪ੍ਰੋਜੈਕਟ ਪਾਸ ਕਰਨ ਤੋਂ ਪਹਿਲਾਂ ਇਹ ਦੇਖਿਆ ਹੀ ਨਹੀਂ ਕਿ ਪਾਣੀ ਬੁੱਢੇ ਨਾਲੇ ਦੇ ਵਿੱਚ ਕਿੰਨਾ ਹੈ।
ਸਰਕਾਰ ਦੇ ਖਜ਼ਾਨੇ 'ਤੇ ਬੋਝ ਨਹੀਂ ਪਾਉਂਦੇ: ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ 650 ਕਰੋੜ ਰੁਪਏ ਲਗਾ ਦਿੱਤੇ ਗਏ ਹਨ। ਇਸ ਵਿੱਚ ਅਧਿਕਾਰੀਆਂ ਦੀ ਅਣਗਹਿਲੀ ਸ਼ਾਮਿਲ ਹੈ ਜਿਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਦੇ ਖਜ਼ਾਨੇ 'ਤੇ ਬੋਝ ਨਹੀਂ ਪਾਉਂਦੇ। ਇਹ ਆਮ ਜਨਤਾ ਦਾ ਪੈਸਾ ਹੈ ਜਿਸ ਦੀ ਬਰਬਾਦੀ ਕੀਤੀ ਗਈ ਹੈ।