ਮੰਤਰੀ ਹਰਪਾਲ ਚੀਮਾ ਨੇ ਭ੍ਰਿਸ਼ਟਾਚਾਰੀਆਂ ਨੂੰ ਦਿੱਤੀ ਚਿਤਾਵਨੀ ਸੰਗਰੂਰ :ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਹਰ ਪਾਰਟੀ ਪੱਬਾਂ ਭਾਰ ਹੈ। ਲੋਕਾਂ ਵਿੱਚ ਵਿਚਰ ਕੇ ਪਤਾ ਕਰ ਰਹੇ ਹਨ ਕਿ ਲੋਕ ਰਾਏ ਕੀ ਹੈ। ਉਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੀ ਸੰਗਰੂਰ ਪਹੁੰਚੇ। ਜਿਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਫ਼ਿਕਰਮੰਦ ਹੈ ਅਤੇ ਅਤੇ ਵਚਨਬੱਧ ਹੋ ਕੇ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਲੋਕ ਭਲਾਈ ਦੇ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾਣਗੇ।
ਦਿੜ੍ਹਬਾ ਵਿਖੇ ਟਰੱਕ ਯੂਨੀਅਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੰਡ ਪਾਠ ਸਮੇਂ ਪਹੁੰਚੇ ਮੰਤਰੀ ਨੇ ਪਤੱਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ, ਖਾਸ ਕਰਕੇ ਟਰੱਕ ਅਪਰੇਟਰ ਅਤੇ ਇਸ ਧੰਦੇ ਨਾਲ ਜੁੜੇ ਲੇਬਰ ਵਾਲੇ ਲੋਕ ਕਿਰਤੀ ਲੋਕ ਹਨ। ਉਨ੍ਹਾਂ ਦੀ ਸਰਕਾਰ ਹਮੇਸ਼ਾ ਕਿਰਤ ਕਰਨ ਵਾਲੇ ਲੋਕਾਂ ਦੀ ਕਦਰ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਚੁਣਿਆ ਗਿਆ ਹੈ ਅਤੇ ਲੋਕਾਂ ਦਾ ਸੇਵਕ ਹੈ ਕਿਸੇ ਨੂੰ ਵੀ ਕਿਰਤ ਦੀ ਲੁੱਟ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ।
ਲੋਕਾਂ ਦੀ ਕਮਾਈ ਗਲਤ ਹੱਥਾਂ 'ਚ ਨਹੀਂ ਜਾਣ ਦੇਵਾਂਗੇ :ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ ਹਰ ਮੰਤਰੀ ਲੋਕਾਂ ਦਾ ਸੇਵਕ ਹੈ ਜਦੋਂ ਵੀ ਲੋਕ ਬੁਲਾਉਂਣਗੇ ਉਹ ਭਰਾ ਬਣ ਕੇ ਲੋਕਾਂ ਵਿੱਚ ਹਾਜਰ ਹੋਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨੇ ਵੀ ਪੈਸੇ ਸਰਕਾਰ ਵੱਲੋਂ ਆਉਂਦੇ ਨੇ, ਉਹ ਸਾਰੇ ਪੈਸੇ ਕਿਰਤੀ ਲੋਕਾਂ ਵਿੱਚ ਇਮਾਨਦਾਰੀ ਨਾਲ ਵੰਡੇ ਜਾਂਦੇ ਹਨ। ਪੁਰਾਣੀਆਂ ਸਰਕਾਰਾਂ ਦੇ ਸਮੇਂ ਉਹ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਹੁੰਦੀ ਰਹੀ ਹੈ। ਪਰ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਕੋਈ ਵੀ ਵਿਅਕਤੀ, ਚਾਹੇ ਉਹਨਾਂ ਦੇ ਨਾਲ ਹੋਵੇ ਜਾਂ ਕੋਈ ਅਫਸਰ ਉਸ ਨੂੰ ਸਰਕਾਰੀ ਪੈਸੇ ਜਾ ਦੁਰਵਰਤੋਂ ਕਰਨ ਦੀ ਇਜਾਜਤ ਨਹੀਂ ਹੋਵੇਗੀ। ਜੇਕਰ ਕੋਈ ਵਿਅਕਤੀ ਜਾਂ ਅਫਸਰ ਕਰਦਾ ਹੈ ਤਾਂ ਉਸ ਦੇ ਧਿਆਨ ‘ਚ ਲਿਆਂਦੀ ਜਾਵੇ। ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਬਣਨ ਦਾ ਬਹੁਤ ਥੋੜੇ ਲੋਕਾਂ ਨੂੰ ਮੌਕਾ ਪ੍ਰਦਾਨ ਹੁੰਦਾ ਹੈ। ਉਹ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਚਾਹੀਦਾ ਹੈ।
ਗੁਰੂ ਸਾਹਿਬ ਦੀ ਬਾਣੀ 'ਚ ਢਾਲਣ ਦੀ ਲੋੜ: ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਮਿਲ ਕੇ ਇਮਾਨਦਾਰੀ ਦਾ ਕੰਮ ਕਰੀਏ, ਕਿਉਂਕਿ ਆਪਾਂ ਸਾਰਿਆਂ ਨੇ ਗੁਰੂ ਸਾਹਿਬਾਨ ਦਾ ਓਟ ਆਸਰਾ ਲਿਆ ਹੈ। ਗੁਰੂ ਸਾਹਿਬਾਨ ਆਪਾਂ ਸਿੱਖਿਆ ਦਿੰਦੇ ਹਨ ਕਿ ਕਿਰਤ ਕਰੀਏ ਵੰਡ ਕੇ ਛੱਕੀਏ ਦਸਾਂ ਨੌਹਾਂ ਦੀ ਕਿਰਤ ਕਰੋ ਵੰਡ ਕੇ ਛਕੋ ਭਾਈਚਾਰਾ ਬਣਾ ਕੇ ਰੱਖੋ । ਇਸ ਉੱਤੇ ਸਾਰਿਆਂ ਨੂੰ ਪਹਿਰਾ ਦੇਣ ਦੀ ਲੋੜ ਹੈ। ਰਾਜਨੀਤਿਕ ਪਾਰਟੀਆਂ ਆਉਂਦੀਆਂ ਰਹਿਣਗੀਆਂ ਅਤੇ ਆਪਣੀ ਆਪਣੀਆਂ ਗੱਲਾਂ ਕਰਕੇ ਚਲੇ ਜਾਂਦੀਆਂ ਹਨ। ਪਰ ਰਹਿਣਾ ਅਸੀਂ ਸਾਰਿਆਂ ਨੇ ਇਸੇ ਤਰ੍ਹਾਂ ਆਪਸ਼ੀ ਭਾਈਚਾਰਾ ਕਾਇਮ ਰੱਖਣਾ ਹੈ। ਵੋਟਾਂ ਪੰਜ ਸਾਲਾਂ ‘ਚ ਕਈ ਵਾਰ ਆਉਂਦੀਆਂ ਨੇ ਪਰ ਆਪਣਾ ਭਾਈਚਾਰਾ ਇੱਕ ਰਹਿਣਾ ਚਾਹੀਦਾ ਹੈ। ਪ੍ਰਧਾਨ ਨੂੰ ਤੁਹਾਡੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰੇ ਲੈ ਕੇ ਨਵੇਂ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ।