ਪੰਜਾਬ

punjab

ETV Bharat / state

ਪ੍ਰਵਾਸੀ ਦੀ ਘਟੀਆ ਕਰਤੂਤ, ਨਵੀਂ ਵਿਆਹੀ ਨਾਲ ਖੁਦ ਦੀਆਂ ਫੋਟੋਆਂ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਪਾਈਆਂ - EDITED PHOTO POST ON SOCIAL MEDIA

ਮੋਗਾ 'ਚ ਇੱਕ ਅਪਾਹਿਜ ਪ੍ਰਵਾਸੀ ਨੇ ਰੰਜਿਸ਼ ਦੇ ਚੱਲਦੇ ਨਵੀਂ ਵਿਆਹੀ ਕੁੜੀ ਦੀਆਂ ਫੋਟੋਆਂ ਨਾਲ ਛੇੜਛਾੜ ਕੀਤੀ ਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ।

ਪ੍ਰਵਾਸੀ ਦੀ ਘਟੀਆ ਕਰਤੂਤ
ਪ੍ਰਵਾਸੀ ਦੀ ਘਟੀਆ ਕਰਤੂਤ (ETV BHARAT ਪੱਤਰਕਾਰ ਮੋਗਾ)

By ETV Bharat Punjabi Team

Published : Dec 17, 2024, 5:39 PM IST

ਮੋਗਾ:ਮੋਗਾ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਕੋਲ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ ਪੰਜਾਬੀ ਪਰਿਵਾਰ ਦੀ ਫੋਟੋ ਸੋਸ਼ਲ ਮੀਡੀਆ ‘ਤੇ ਐਡਿਟ ਕਰਕੇ ਵਾਇਰਲ ਕਰ ਦਿੱਤੀਆਂ। ਇਸ ਦੇ ਨਾਲ ਹੀ ਮੁਲਜ਼ਮ ਨੇ ਫੋਟੋ ਐਡਿਟ ਕਰ ਕੇ ਪੰਜਾਬੀ ਪਰਿਵਾਰ ਤੋਂ 2 ਲੱਖ ਰੁਪਏ ਦੀ ਮੰਗ ਵੀ ਕੀਤੀ। ਇਸ ਵਿਅਕਤੀ ਨੇ ਨਵੀਂ ਵਿਆਹੀ ਕੁੜੀ ਦੀਆਂ ਫੋਟੋਆਂ ਨਾਲ ਵੀ ਛੇੜਛਾੜ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

ਪ੍ਰਵਾਸੀ ਦੀ ਘਟੀਆ ਕਰਤੂਤ (ETV BHARAT ਪੱਤਰਕਾਰ ਮੋਗਾ)

ਪ੍ਰਵਾਸੀ ਨੇ ਫੋਟੋਆਂ ਕੀਤੀਆਂ ਐਡਿਟ

ਉਕਤ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਸਾਡੇ ਘਰ 'ਚ ਨਿਰੰਜਨ ਨਾਂ ਦਾ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਸੀ। ਤਿੰਨ ਮਹੀਨੇ ਪਹਿਲਾ ਮੈ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ। ਜਿਸ ਕਾਰਨ ਉਸ ਨੇ ਮੇਰੀ ਬੇਟੀ ਦੀ ਸੋਸ਼ਲ ਮੀਡੀਆ ਆਈਡੀ ਤੋਂ ਸਾਡੇ ਪਰਿਵਾਰ ਦੀਆਂ ਫੋਟੋਆਂ ਕੱਢ ਕੇ ਉਸ ਨੂੰ ਗ਼ਲਤ ਤਰੀਕੇ ਨਾਲ ਐਡਿਟ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਫੋਟੋਆਂ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।

ਫੋਟੋਆਂ ਰਾਹੀ ਕਰ ਰਿਹਾ ਸੀ ਬਲੈਕਮੇਲ

ਪੀੜਤ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਲੰਘੀ 7 ਦਸੰਬਰ ਨੂੰ ਵਿਆਹ ਹੋਇਆ ਸੀ ਅਤੇ ਮੁਲਜ਼ਮ ਨੇ ਉਸ ਦੀ ਧੀ ਦੀਆਂ ਫੋਟੋਆਂ ਵੀ ਐਡਿਟ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਧੀ ਨਾਲ ਆਪਣੀ ਫੋਟੋ ਐਡਿਟ ਕਰਕੇ ਲਗਾ ਦਿੱਤੀ ਤੇ ਉਸ ਦੇ ਸਹੁਰਾ ਪਰਿਾਰ ਨੂੰ ਉਹ ਫੋਟੋ ਭੇਜ ਦਿੱਤੀ। ਉਨ੍ਹਾਂ ਨਾਲ ਹੀ ਦੱਸਿਆ ਕਿ ਮੁਲਜ਼ਮ ਨੇ ਸਾਨੂੰ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਮੁਲਜ਼ਮ ਕੀਤਾ ਕਾਬੂ, ਜਾਂਚ ਸ਼ੁਰੂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਨੇ ਸਾਨੂੰ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਨਿਰੰਜਨ ਨੇ ਉਸ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਜਾਂਚ ਕਰਕੇ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details