ਮਾਨਸਾ :ਬੁਢਲਾਡਾ ਦੇ ਵਿੱਚੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਨਾਲ ਹੀ ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਪਿਸਤੌਲ ਮੁਹਈਆ ਕਰਵਾਉਣ ਵਾਲੇ ਤੀਜੇ ਸ਼ਖਸ ਨੂੰ ਵੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਲੁੱਟ ਖੋਹ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ (ETV Bharat (ਮਾਨਸਾ, ਪੱਤਰਕਾਰ)) ਦੋ ਵਿਅਕਤੀ ਲੁੱਟ ਖੋਹ ਦੀ ਨੀਅਤ ਨਾਲ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਆਏ
ਉੱਥੇ ਹੀ ਮਾਨਸਾ ਦੇ ਐਸਪੀਡੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਬੁਢਲਾਡਾ ਵਿਖੇ ਇੱਕ ਦੁਕਾਨਦਾਰ ਤੋਂ ਦੋ ਵਿਅਕਤੀ ਲੁੱਟ ਖੋਹ ਦੀ ਨੀਅਤ ਨਾਲ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਦੁਕਾਨਦਾਰ ਵੱਲੋਂ ਰੌਲਾ ਪਾਉਣ ਤੇ ਦੋਨੋਂ ਹੀ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਮਾਮਲੇ ਨੂੰ ਗਹਿਰਾਈ ਨਾਲ ਲੈਂਦੇ ਹੋਏ ਜਗਤਾਰ ਸਿੰਘ ਕਾਕਾ ਵਾਸੀ ਟਾਹਲੀਆਂ, ਦਲਜੀਤ ਸਿੰਘ ਦੱਲੀ ਵਾਸੀ ਆਲਮਪੁਰ ਮੰਦਰਾਂ ਤੇ ਇੰਨਾਂ ਨੂੰ ਪਿਸਤੌਲ ਤੇ ਕਾਰਤੂਸ ਮੁਹੱਈਆ ਕਰਵਾਉਣ ਵਾਲਾ ਸੁਖਵਿੰਦਰ ਸਿੰਘ ਕਾਲੂ ਵਾਸੀ ਆਲਮਪੁਰ ਮੰਦਰਾਂ ਤੋਂ 15 ਹਜਾਰ ਰੁਪਏ ਵਿੱਚ ਲੈ ਕੇ ਆਏ ਸਨ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਐਸਪੀਡੀ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਾਲੂ ਅੱਗੇ ਕਿਸ ਜਗ੍ਹਾ ਤੋਂ ਦੇਸੀ ਹਥਿਆਰ ਲੈ ਕੇ ਆਉਂਦਾ ਇਸ ਮਾਮਲੇ ਨੂੰ ਲੈ ਕੇ ਵੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼
ਦੱਸ ਦੇਈਏ ਕਿ ਪਿਛਲੇ ਦਿਨੀ ਬੁਢਲਾਡਾ ਵਿਖੇ ਇੱਕ ਦੁਕਾਨਦਾਰ ਤੋਂ ਦੋ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੁਕਾਨਦਾਰ ਵੱਲੋਂ ਰੌਲਾ ਪਾਉਣ ਤੇ ਦੋਨੋਂ ਖੋਹ ਕਰਨ ਵਾਲੇ ਸ਼ਖਸ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਦੋ ਦੇਸੀ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ।