ਰੂਪਨਗਰ :ਬੀਤੇ ਦਿਨੀਂਰੋਪੜ ਦੇ ਪਿੰਡ ਘਨੌਲੀ ਵਿਖੇ ਇੱਕ ਮੋਬਾਇਲ ਕੰਪਨੀ ਦਾ ਟਾਵਰ ਖੋਲ੍ਹ ਰਹੇ ਵਿਅਕਤੀ ਦੀ ਟਾਵਰ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਾਕਰੀ ਮੁਤਾਬਕ ਪਿੰਡ ਘਨੌਲੀ 'ਚ ਚਾਰ ਵਿਅਕਤੀ ਨਿੱਜੀ ਕੰਪਨੀ ਦਾ ਟਾਵਰ ਖੋਲ੍ਹਣ ਦਾ ਕੰਮ ਰਹੇ ਸਨ ਤਾਂ ਇਸੇ ਦੌਰਾਨ ਇੱਕ ਵਿਅਕਤੀ, ਸੇਫਟੀ ਬੈਲਟ ਬੰਨਣ ਲੱਗਿਆ, ਪਰ ਹੁੱਕ ਨਹੀਂ ਲੱਗ ਸਕੀ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਨੇ ਆਲਮ ਵੱਜੋਂ ਹੋਈ ਹੈ ਜੋ ਮੇਰਠ ਦਾ ਰਹਿਣ ਵਾਲਾ ਸੀ।
ਮੋਬਾਈਲ ਕੰਪਨੀ ਦਾ ਟਾਵਰ ਖੋਲ੍ਹ ਰਹੇ ਵਿਅਕਤੀ ਦੀ ਡਿੱਗਣ ਕਾਰਨ ਮੌਤ (Etv Bharat) ਟਾਵਰ ਤੋਂ ਡਿੱਗ ਕੇ ਹੋਈ ਮੌਤ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਸ਼ਾਨੇ ਆਲਮ ਟਾਵਰ ਤੋਂ ਹੇਠਾਂ ਡਿੱਗਿਆ ਤਾਂ ਉਸ ਉੱਤੇ ਲੋਹੇ ਦਾ ਭਾਰੀ ਗਾਡਰ ਡਿੱਗ ਗਿਆ ਸੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਉਸ ਦੇ ਸਾਥੀਆਂ ਨੇ ਸਾਂਘਾ ਹਸਪਤਾਲ ਰੂਪਨਗਰ ਪਹੁੰਚਾਇਆ, ਪਰ ਉਸ ਦੀ ਮੌਤ ਹੋ ਗਈ।
ਘਰ ਵਿੱਚ ਇੱਕਲੌਤਾ ਕਮਾਉਣ ਵਾਲਾ ਸੀ ਮ੍ਰਿਤਕ
ਘਨੌਲੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਰੂਪਨਗਰ ਦੇ ਵਿੱਚ ਰਖਵਾ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸ਼ਾਨੇ ਆਲਮ ਆਪਣੇ ਪਿੱਛੇ 2 ਸਾਲਾ ਦਾ ਇੱਕ ਲੜਕਾ ਅਤੇ ਪਤਨੀ ਨੂੰ ਛੱਡ ਗਿਆ ਹੈ। ਉਹ ਘਰ ਵਿੱਚ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਾ ਇੱਕੋ-ਇੱਕ ਹੀ ਸਹਾਰਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰ੍ਹਾ ਹਾਲ ਹੈ ਅਤੇ ਪੀੜਤ ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਹੈ।