ਲੁਧਿਆਣਾ :ਲੁਧਿਆਣਾ ਨੂੰ ਹੌਜ਼ਰੀ ਦੇ ਗੜ ਵਜੋਂ ਮੰਨਿਆ ਜਾਂਦਾ ਹੈ, ਅੰਗਰੇਜ਼ੀ ਹਕੂਮਤ ਦੌਰਾਨ ਹੀ ਲੁਧਿਆਣਾ 'ਚ ਹੌਜ਼ਰੀ ਸ਼ੁਰੂ ਹੋ ਗਈ ਸੀ। ਇਸ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ । ਪਰ ਹੁਣ ਚਾਈਨਾ ਦਾ ਅਸਰ ਹੋਜਰੀ ਇੰਡਸਟਰੀ 'ਤੇ ਪੈ ਰਿਹਾ ਹੈ। ਜਿਸ ਕਰਕੇ ਇੰਡਸਟਰੀ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ, ਖਾਸ ਕਰਕੇ ਚਾਈਨਾ ਤੋਂ ਆਉਣ ਵਾਲੇ ਕੱਪੜੇ ਨੇ ਬਾਜ਼ਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹਾਲਾਤ ਇਹ ਹਨ ਕਿ ਲੁਧਿਆਣਾ ਦੇ ਕਾਰੋਬਾਰੀ ਨੇ ਕਿਹਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ।
ਚੀਨ ਬਣਿਆ ਦੇਸ਼ ਦੀ ਹੌਜ਼ਰੀ ਇੰਡਸਟਰੀ ਲਈ ਮੁਸੀਬਤ, ਲੁਧਿਆਣਾ ਅਤੇ ਸੂਰਤ ਦਾ ਵਪਾਰ ਹੋਇਆ ਪ੍ਰਭਾਵਿਤ
ਦੇਸ਼ ਦਾ ਉਦਯੋਗਿਕ ਮਾਨਚੈਸਟਰ ਅਖਵਾਉਣ ਵਾਲੇ ਲੁਧਿਆਣਾ ਦੀ ਹੌਜ਼ਰੀ ਅਤੇ ਟੈਕਸਟਾਈਲ ਇੰਡਸਟਰੀ ਚੀਨ ਤੋਂ ਹੋਣ ਵਾਲੇ ਇੰਪੋਰਟ ਕਾਰਨ ਹੋ ਰਹੇ ਭਾਰੀ ਨੁਕਸਾਨ ਤੋਂ ਕਾਫੀ ਪਰੇਸ਼ਾਨ ਹੈ। ਉਹਨਾਂ ਕਿਹਾ ਕਿ ਜੇਕਰ ਇਹ ਹੀ ਹਲਾਤ ਰਹੇ ਤਾਂ ਕਾਰੋਬਾਰੀਆਂ ਦੇ ਕਾਰਖਾਨਿਆਂ ਨੂੰ ਜਿੰਦਰੇ ਲੱਗ ਜਾਣਗੇ ਅਤੇ ਘਰ ਬਹਿਣਾ ਪੈ ਜਾਵੇਗਾ।
Published : Feb 9, 2024, 2:07 PM IST
ਖਤਰੇ ਦੀ ਘੰਟੀ ਵੱਜ ਚੁੱਕੀ: ਉਨ੍ਹਾਂ ਨੂੰ ਫੈਕਟਰੀਆਂ ਬੰਦ ਕਰਕੇ ਘਰ ਬੈਠਣਾ ਪਵੇਗਾ, ਕਾਰੋਬਾਰੀਆਂ ਨੇ ਕਿਹਾ ਕਿ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਚਾਈਨਾ ਤੋਂ ਆਉਣ ਵਾਲਾ ਸਮਾਨ ਬਾਜ਼ਾਰ ਵਿੱਚ ਤੇਜ਼ੀ ਨਾਲ ਵਿਕ ਕਰ ਰਿਹਾ ਹੈ ਅਤੇ ਉਹ ਸਾਰਾ ਸਮਾਨ ਘੱਟ ਬਿੱਲ ਤੇ ਆ ਰਿਹਾ ਹੈ। ਜਿਸ ਕਰਕੇ ਡੀਲਰਾਂ ਨੂੰ ਉਸ 'ਚ ਜ਼ਿਆਦਾ ਮੁਨਾਫ਼ਾ ਹੋ ਰਿਹਾ ਹੈ। ਉਹਨਾਂ ਨੇ ਕਿਹਾ ਖਾਸ ਕਰਕੇ ਚਾਈਨਾ ਤੋਂ ਆਉਣ ਵਾਲਾ ਧਾਗਾ ਭਾਰਤੀ ਬਾਜ਼ਾਰ ਦੇ ਵਿੱਚ ਪਾਪੂਲਰ ਹੁੰਦਾ ਜਾ ਰਿਹਾ ਹੈ ਅਤੇ ਉਸ ਦੀ ਵਰਤੋਂ ਆਮ ਧਾਗੇ ਨਾਲੋਂ ਜਿਆਦਾ ਵੱਧ ਗਈ ਹੈ। ਜਿਸ ਕਰਕੇ ਫੈਕਟਰੀਆਂ ਉਹਨਾਂ ਧਾਗਿਆਂ ਤੇ ਨਿਰਭਰ ਹੋ ਰਹੀਆਂ ਨੇ।
- ਬਿਆਸ ਦਰਿਆ 'ਤੇ ਨਜਾਇਜ਼ ਉਸਾਰੀ ਮਾਮਲੇ 'ਚ ਕਿਸਾਨ ਆਗੂਆਂ ਦੀ ਚਿਤਾਵਨੀ, ਇੱਕ ਮਹੀਨੇ ਅੰਦਰ ਹੋਵੇ ਡੇਰਾ ਬਿਆਸ ਮੁਖੀ ਖਿਲਾਫ ਕਾਰਵਾਈ
- ਇਟਲੀ ਭੇਜਣ ਦੇ ਨਾਂ 'ਤੇ 25 ਲੋਕਾਂ ਤੋਂ 3 ਕਰੋੜ ਦੀ ਠੱਗੀ, ਪੀੜਤਾਂ ਨੇ ਏਜੰਟ ਦੇ ਘਰ ਬਾਹਰ ਲਾ ਦਿੱਤਾ ਧਰਨਾ
- BKU ਏਕਤਾ ਉਗਰਾਹਾਂ ਵੱਲੋਂ ਧਰਨਾ ਜਾਰੀ, ਮੋਢੇ ਨਾਲ ਮੋਢਾ ਜੋੜ ਖੜ੍ਹੀਆਂ ਮਹਿਲਾ ਕਿਸਾਨ ਬੀਬੀਆਂ
ਮੈਂਬਰ ਪਾਰਲੀਮੈਂਟ ਨਾਲ ਮੀਟਿੰਗ:ਇਹ ਮੁੱਦਾ ਸਿਰਫ ਲੁਧਿਆਣਾ ਦੀ ਇੰਡਸਟਰੀ ਲਈ ਨਹੀਂ ਸਗੋਂ ਪੂਰੇ ਦੇਸ਼ ਦੀ ਇੰਡਸਟਰੀ ਲਈ ਖਤਰੇ ਦੀ ਘੰਟੀ ਬਣਿਆ ਹੋਇਆ ਹੈ ਬੀਤੇ ਦਿਨੀ ਸੂਰਤ ਅਤੇ ਲੁਧਿਆਣਾ ਦੇ ਕਾਰੋਬਾਰੀ ਦੇ ਨਾਲ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਕਾਰੋਬਾਰੀ ਨੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਮੈਂਬਰਾਂ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ ਇਸ ਬੈਠਕ ਦੇ ਵਿੱਚ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੈ ਜਿਸ ਕਰਕੇ ਇਸ ਮੁੱਦੇ ਨੂੰ ਲੋਕ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਹੈ ਕਿਉਂਕਿ ਚਾਈਨਾ ਦੀ ਸੇਧਮਾਰੀ ਦਾ ਨੁਕਸਾਨ ਸਿੱਧੇ ਤੌਰ ਦੇਸ਼ ਦੀ ਇੰਡਸਟਰੀ ਤੇ ਪੈ ਰਿਹਾ। ਕਾਰੋਬਾਰੀ ਨੇ ਕਿਹਾ ਕਿ ਸਾਨੂੰ ਮੈਂਬਰ ਪਾਰਲੀਮੈਂਟ ਨੇ ਭਰੋਸਾ ਦਿੱਤਾ ਹੈ ਕਿ ਉਹ ਉਹਨਾਂ ਦੇ ਮੁੱਦੇ ਲਗਾਤਾਰ ਲੋਕ ਸਭਾ ਦੇ ਵਿੱਚ ਚੁੱਕਣਗੇ ਅਤੇ ਇਸ ਦਾ ਕੋਈ ਨਾ ਕੋਈ ਢੁਕਵਾਂ ਹੱਲ ਜਰੂਰ ਕੱਢਣਗੇ।
ਕਰੋਨਾ, ਨੋਟਬੰਦੀ ਅਤੇ ਜੀਐਸਟੀ ਦੀ ਮਾਰ:ਕਾਰੋਬਾਰੀ ਨੇ ਦੱਸਿਆ ਕਿ ਪਹਿਲਾਂ ਜੀਐਸਟੀ ਦੀ ਮਾਰ ਅਤੇ ਫਿਰ ਨੋਟਬੰਦੀ ਦੀ ਮਾਰ, ਕਰੋਨਾ ਮਹਾਂਮਾਰੀ ਦੀ ਮਾਰ ਤੋਂ ਓਹ ਹਾਲੇ ਉੱਭਰ ਹੀ ਰਹੇ ਸਨ ਕੇ ਹੁਣ ਉਹਨਾਂ ਦੇ ਕਾਰੋਬਾਰ ਤੇ ਚਾਈਨਾ ਦੀ ਵੀ ਮਾਰ ਪੈ ਰਹੀ। ਇਸ ਤੋਂ ਇਲਾਵਾ ਆਨਲਾਈਨ ਇੰਡਸਟਰੀ ਨੇ ਵੀ ਉਹਨਾਂ ਦਾ ਕੰਮ ਕਾਫੀ ਘਟਾ ਦਿੱਤਾ ਹੈ। ਕਾਰੋਬਾਰੀ ਨੇ ਕਿਹਾ ਕਿ ਇਸ ਸਬੰਧੀ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਇਹ ਇੰਡਸਟਰੀ ਪੂਰੀ ਤਰਾਂ ਤਬਾਹ ਹੋ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਹੀ ਸਾਈਕਲ ਕਾਰੋਬਾਰੀ ਉੱਤਰ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦਾ ਰੁੱਖ ਕਰ ਰਹੇ ਹਨ। ਇਸੇ ਤਰ੍ਹਾਂ ਹੋਜਰੀ ਇੰਡਸਟਰੀ ਵੀ ਹੌਲੀ ਹੌਲੀ ਪੰਜਾਬ ਚੋਂ ਪਲਾਇਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਸਾਨੂੰ ਫੈਕਟਰੀਆਂ ਬੰਦ ਕਰਨੀ ਪੈ ਜਾਣਗੀਆਂ।