ਪੰਜਾਬ

punjab

ETV Bharat / state

ਭਾਰਤ ਘੁੰਮਣ ਆਏ ਵਿਦੇਸ਼ੀ ਦਾ ਲੁਧਿਆਣਾ 'ਚ ਸਨੈਚ ਕੀਤਾ ਫੋਨ ਲੱਭਿਆ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ - LUDHIANA POLICE

ਵਿਦੇਸ਼ੀ ਵਿਅਕਤੀ (ਵਾਸੀ ਯੂ.ਕੇ) ਪਾਸੋਂ ਖੋਹ ਹੋਇਆ ਫੋਨ ਉਨਾਂ ਦੇ ਹਵਾਲੇ ਕੀਤਾ ਗਿਆ।

Ludhiana Police
ਵਿਦੇਸ਼ੀ ਦਾ ਲੁਧਿਆਣਾ ਚ ਸਨੈਚ ਕੀਤਾ ਫੋਨ ਲੱਭਿਆ (ETV Bharat)

By ETV Bharat Punjabi Team

Published : Jan 23, 2025, 10:26 PM IST

ਲੁਧਿਆਣਾ:ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਬੀਤੇ ਦਿਨੀਂ ਇੱਕ ਵਿਦੇਸ਼ੀ ਵਿਅਕਤੀ (ਵਾਸੀ ਯੂ.ਕੇ) ਦਾ ਮੋਬਾਇਲ ਲੱਭ ਕੇ ਵਾਪਸ ਕੀਤਾ ਹੋਇਆ ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਵਿਦੇਸ਼ੀ ਸੈਲਾਨੀ ਦਾ ਲੁਧਿਆਣਾ ਦੇ ਹੋਟਲ ਪਾਰਕ ਪਲਾਜਾ ਨੇੜੇ ਮੋਬਾਈਲ ਖੋਹ ਲਿਆ ਸੀ। ਜਿਸ ਦੀ ਸ਼ਿਕਾਇਤ ਪੀੜਿਤ ਵੱਲੋਂ ਲੁਧਿਆਣਾ ਪੁਲਿਸ ਨੂੰ ਕੀਤੀ ਗਈ। ਜਿਸ ਤੇ ਥਾਣਾ ਡਿਵੀਜ਼ਨ ਨੂੰ 05 ਵੱਲੋ ਤੁਰੰਤ ਕਾਰਵਾਈ ਕਰਦਿਆਂ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਵਿਦੇਸ਼ੀ ਵਿਅਕਤੀ (ਵਾਸੀ ਯੂ.ਕੇ) ਪਾਸੋਂ ਖੋਹ ਹੋਇਆ ਫੋਨ ਉਨਾਂ ਦੇ ਹਵਾਲੇ ਕੀਤਾ ਗਿਆ।

ਵਿਦੇਸ਼ੀ ਦਾ ਲੁਧਿਆਣਾ ਚ ਸਨੈਚ ਕੀਤਾ ਫੋਨ ਲੱਭਿਆ (ETV Bharat)

ਪੁਲਿਸ ਦਾ ਧੰਨਵਾਦ


ਇਸ ਸੰਬੰਧੀ ਵਿਦੇਸ਼ੀ ਸੈਲਾਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀ ਉਸ ਦਾ ਮੋਬਾਈਲ ਫੋਨ ਮੋਟਰਸਾਈਕਲ ਸਵਾਰਾਂ ਵੱਲੋਂ ਖੋਹ ਲਿਆ ਗਿਆ ਸੀ, ਜਿਸ ਵਿੱਚ ਉਸਦਾ ਜ਼ਰੂਰੀ ਡਾਟਾ ਅਤੇ ਹੋਰ ਦਸਤਾਵੇਜ਼ ਸਨ ਅਤੇ ਉਹ ਕਾਫੀ ਪਰੇਸ਼ਾਨ ਸੀ। ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਕੀਤੀ ਅਤੇ ਲੁਧਿਆਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਦਿਨ ਦੇ ਵਿੱਚ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸਦਾ ਮੋਬਾਇਲ ਉਸਦੇ ਹਵਾਲੇ ਕੀਤਾ ਹੈ। ਇਸ ਸਬੰਧੀ ਉਸਨੇ ਲੁਧਿਆਣਾ ਪੁਲਿਸ ਦਾ ਧੰਨਵਾਦ ਵੀ ਕੀਤਾ ਅਤੇ ਖੁਸ਼ੀ ਜਾਹਿਰ ਕੀਤੀ ਕਿ ਉਸਦਾ ਮੋਬਾਇਲ ਉਸ ਨੂੰ ਦੁਬਾਰਾ ਮਿਲ ਗਿਆ।

ਵਿਦੇਸ਼ੀ ਦਾ ਲੁਧਿਆਣਾ ਚ ਸਨੈਚ ਕੀਤਾ ਫੋਨ ਲੱਭਿਆ (ETV Bharat)

ਸੈਲਾਨੀ ਦੇ ਹਵਾਲੇ ਫੋਨ


ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਜੈਂਡ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਅਧੀਨ ਆਉਂਦੇ ਮਾਡਲ ਗ੍ਰਾਮ ਇਲਾਕੇ ਦੇ ਵਿੱਚ ਵਿਦੇਸ਼ੀ ਸੈਲਾਨੀ ਜੋ ਕਿ ਯੂਕੇ ਦਾ ਵਾਸੀ ਹੈ ਅਤੇ ਕਈ ਵਾਰ ਭਾਰਤ ਘੁੰਮਣ ਆ ਚੁੱਕਾ ਹੈ ਉਸ ਦਾ ਮੋਬਾਈਲ ਸਨੈਚਰਾਂ ਵੱਲੋਂ ਖੋਲਿਆ ਗਿਆ ਸੀ। ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਫੋਨ ਨੂੰ ਟ੍ਰੇਸ ਤੇ ਲਗਾਇਆ ਅਤੇ ਕੁਝ ਹੀ ਦਿਨ ਦੇ ਵਿੱਚ ਫੋਨ ਨੂੰ ਬਰਾਮਦ ਕਰਕੇ ਅੱਜ ਸੈਲਾਨੀ ਦੇ ਹਵਾਲੇ ਕੀਤਾ ਗਿਆ ਹੈ।

ABOUT THE AUTHOR

...view details