ਪੰਜਾਬ

punjab

ETV Bharat / state

Punjab Bandh : ਪੈਟਰੋਲ ਪੰਪ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ, ਪੰਜਾਬ ਬੰਦ ਦੇ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ - PUNJAB BANDH

ਲੁਧਿਆਣਾ ਪੈਟਰੋਲ ਪੰਪ ਐਸੋਸੀਏਸ਼ਨ ਨੇ ਕਿਸਾਨਾਂ ਦੇ ਬੰਦ ਦੇ ਦੌਰਾਨ ਪੈਟਰੋਲ ਪੰਪ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ।

PUNJAB BANDH
ਪੰਜਾਬ ਬੰਦ ਦੇ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ (Etv Bharat (ਪੱਤਰਕਾਰ, ਲੁਧਿਆਣਾ))

By ETV Bharat Punjabi Team

Published : Dec 29, 2024, 7:25 PM IST

ਲੁਧਿਆਣਾ :ਭਲਕੇ ਪੰਜਾਬ ਬੰਦ ਦਾ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਦੀ ਕਾਲ ਦਿੱਤੀ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਬੰਦ ਰਹੇਗਾ। ਇਸ ਨੂੰ ਲੈ ਕੇ ਹੁਣ ਲੋਕਾਂ ਦੀਆਂ ਪੈਟਰੋਲ ਪੰਪ ਤੇ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਤਾਂ ਜੋ ਉਹ ਪਹਿਲਾਂ ਹੀ ਪੈਟਰੋਲ ਡੀਜ਼ਲ ਆਦਿ ਪਵਾ ਕੇ ਰੱਖ ਲੈਣ ਪਰ ਲੁਧਿਆਣਾ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਕਿਹਾ ਹੈ ਕਿ ਅਸੀਂ ਬੰਦ ਦਾ ਸਮਰਥਨ ਕਰਦੇ ਹਾਂ, ਪਰ ਪੈਟਰੋਲ ਪੰਪ ਖੁੱਲ੍ਹੇ ਰੱਖਣ ਦਾ ਅਸੀਂ ਫੈਸਲਾ ਲਿਆ ਹੈ।

ਪੰਜਾਬ ਬੰਦ ਦੇ ਦੌਰਾਨ ਖੁੱਲ੍ਹੇ ਰਹਿਣਗੇ ਪੈਟਰੋਲ ਪੰਪ (Etv Bharat (ਪੱਤਰਕਾਰ, ਲੁਧਿਆਣਾ))

ਖੁੱਲ੍ਹੇ ਰਹਿਣਗੇ ਪੈਟਰੋਲ ਪੰਪ

ਪੈਟਰੋਲ ਪੰਪ ਐਸੋਸੀਏਸ਼ਨ ਦੇ ਲੁਧਿਆਣਾ ਪ੍ਰਧਾਨ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਐਮਰਜੈਂਸੀ ਸੇਵਾਵਾਂ ਹੀ ਹਨ। ਉਹਨਾਂ ਕਿਹਾ ਕਿ ਕਿਸੇ ਨੂੰ ਕਿਤੇ ਐਮਰਜੈਂਸੀ 'ਚ ਜਾਣਾ ਹੁੰਦਾ ਹੈ ਤਾਂ ਪੈਟਰੋਲ ਤੇ ਡੀਜ਼ਲ ਜਰੂਰੀ ਹੈ। ਉਹਨਾਂ ਕਿਹਾ ਕਿ ਇਸ ਕਰਕੇ ਅਸੀਂ ਪੈਟਰੋਲ ਪੰਪ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਆਸਾਨੀ ਨਾਲ ਕੱਲ੍ਹ ਵੀ ਪੈਟਰੋਲ ਅਤੇ ਡੀਜ਼ਲ ਪਵਾ ਸਕਦੇ ਹਨ।

ਕਿਸਾਨਾਂ ਦੀਆਂ ਮੰਗਾਂ ਦਾ ਹੋਵੇ ਹੱਲ

ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਬੰਦ ਦਾ ਸਮਰਥਨ ਕਿਉਂ ਨਹੀਂ ਕਰ ਰਹੇ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਹਨ ਉਸ ਦਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਮਸਲੇ ਦਾ ਹੱਲ ਹੋ ਜਾਂਦਾ ਹੈ, ਉਹਨਾਂ ਕਿਹਾ ਕਿ ਸਾਡੀਆਂ ਜੋ ਮੰਗਾਂ ਹਨ ਉਹ ਵੱਖਰੀਆਂ ਹਨ ਪਿਛਲੇ ਸੱਤ-ਅੱਠ ਸਾਲ ਤੋਂ ਸਾਡਾ ਕਮਿਸ਼ਨ ਨਹੀਂ ਵਧਿਆ ਹੈ ਇਸ ਕਰਕੇ ਮਜਬੂਰੀ ਚ ਸਾਨੂੰ ਪੈਟਰੋਲ ਪੰਪ ਬੰਦ ਕਰਨੇ ਪੈਂਦੇ ਹਨ ਪਰ ਕੱਲ ਖੁੱਲੇ ਰਹਿਣਗੇ।

ABOUT THE AUTHOR

...view details