ਲੁਧਿਆਣਾ: ਅੱਜ ਵਿਸ਼ਵ ਭਰ ਦੇ ਵਿੱਚ ਵਰਲਡ ਫੋਰੈਸਟ ਡੇਅ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਸ਼ੇਸ਼ ਤੌਰ 'ਤੇ ਡੀਸੀ ਦਫਤਰ ਕੰਪਲੈਕਸ ਦੇ ਵਿੱਚ ਬੂਟੇ ਲਗਾ ਕੇ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ ਗਿਆ। ਇਸ ਦੇ ਨਾਲ ਹੀ ਅੱਜ ਦੇ ਦਿਨ ਸਪੈਸ਼ਲ ਬੱਚਿਆਂ ਨੂੰ ਲੈ ਕੇ ਵੀ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਡੀਸੀ ਦਫਤਰ ਵਿੱਚ ਵਿਸ਼ੇਸ਼ ਬੱਚੇ ਪਹੁੰਚੇ। ਜਿਨਾਂ ਦੇ ਹੱਥੋਂ ਡਿਪਟੀ ਕਮਿਸ਼ਨਰ ਵੱਲੋਂ ਬੂਟੇ ਲਗਵਾਏ ਗਏ ਅਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ। ਉਪਰਾਲੇ ਦੀ ਸ਼ਲਾਗਾ ਕੀਤੀ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਵੀ ਵੱਡੇ ਪੱਧਰ 'ਤੇ ਜੰਗਲ ਹਨ ਹਾਲਾਂਕਿ ਲੁਧਿਆਣਾ ਨੂੰ ਜੰਗਲ ਦੇ ਨਾਲ ਕਦੇ ਨਹੀਂ ਜੋੜਿਆ ਜਾਂਦਾ, ਪਰ ਸਾਡੇ ਕੋਸ਼ਿਸ਼ ਹੈ ਕਿ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਸਾਰਿਆਂ ਨੂੰ ਯੋਗਦਾਨ ਦੇਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਹਰਿਆ ਭਰਿਆ ਬਣਾ ਸਕੀਏ
ਮੀਆਂਵਾਕੀ ਤਕਨੀਕ ਦੇ ਨਾਲ ਇਹ ਦਰੱਖਤ ਲਗਾਏ ਜਾਣ: ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਅਪੀਲ ਕੀਤੀ ਗਈ ਕੇ ਲੋਕ ਵਿਸ਼ੇਸ਼ ਤੌਰ 'ਤੇ ਘੱਟੋ-ਘੱਟ ਇੱਕ ਦਰੱਖਤ ਜਰੂਰ ਲਾਉਣ ਖਾਸ ਕਰਕੇ ਮੀਆਂਵਾਕੀ ਤਕਨੀਕ ਦੇ ਨਾਲ ਇਹ ਦਰੱਖਤ ਲਗਾਏ ਜਾਣ। ਇਸ ਦੌਰਾਨ ਇਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਗਈ ਜਿਸ ਦਾ ਨਾ ਫੋਰੈਸਟ ਅਰਾਉਂਡ ਲੁਧਿਆਣਾ ਦਾ ਨਾਂ ਦਿੱਤਾ ਗਿਆ ਹੈ। ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਨੇ ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਬੂਟੇ ਲਗਾਏ ਅਤੇ ਨਾਲ ਹੀ ਇਹਨਾਂ ਬੂਟਿਆਂ ਦੀ ਦੇਖਭਾਲ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਕਿਹਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ।
ਵਿਸ਼ਵ ਫੋਰੈਸਟ ਡੇਅ ਮੌਕੇ ਸਪੈਸ਼ਲ ਬੱਚਿਆਂ ਦੇ ਨਾਲ ਲੁਧਿਆਣਾ ਦੇ ਡੀਸੀ ਨੇ ਲਾਏ ਬੂਟੇ, ਲੋਕਾਂ ਨੂੰ ਦਿੱਤਾ ਗਿਆ ਸੁਨੇਹਾ - Sakshi Sahni Deputy Commissioner - SAKSHI SAHNI DEPUTY COMMISSIONER
ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸੀ ਸਾਹਨੀ ਵਲੋਂ ਵਿਸ਼ਵ ਜੰਗਲਾਤ ਦਿਵਸ ਮੌਕੇ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕਿਊਮੈਂਟਰੀ ਫਿਲਮ ਅਤੇ ਪਿਕਟੋਰੀਅਲ ਬਰੋਸ਼ਰ ਰੀਲੀਜ ਕੀਤੇ ਗਏ। ਜਿਸ ਵਿੱਚ ਲੁਧਿਆਣਾ ਦੇ ਇਰਦ-ਗਿਰਦ ਸਥਾਪਤ ਜੰਗਲਾਤ ਏਰੀਏ ਨੂੰ ਦਰਸਾਇਆ ਗਿਆ ਹੈ।
ਵਿਸ਼ਵ ਫੋਰੈਸਟ ਡੇਅ ਮੋਕੇ ਸਪੈਸ਼ਲ ਬੱਚਿਆਂ ਦੇ ਨਾਲ ਲੁਧਿਆਣਾ ਦੇ ਡੀਸੀ ਨੇ ਲਾਏ ਬੂਟੇ, ਲੋਕਾਂ ਨੂੰ ਦਿੱਤਾ ਗਿਆ ਸੁਨੇਹਾ
Published : Mar 21, 2024, 4:50 PM IST
ਉਹਨਾਂ ਨੇ ਕਿਹਾ ਕਿ ਸਾਡਾ ਚੋਗਿਰਦਾ ਖਰਾਬ ਹੋ ਰਿਹਾ ਹੈ। ਪ੍ਰਦੂਸ਼ਣ ਦਾ ਪੱਧਰ ਸਾਰੇ ਹੀ ਸ਼ਹਿਰਾਂ ਵਿੱਚ ਵੱਧ ਰਿਹਾ ਹੈ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧਦਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਇੱਕੋ ਇੱਕ ਇਸਦਾ ਹੱਲ ਹੈ ਕਿ ਵੱਧ ਤੋਂ ਵੱਧ ਹਰਿਆਲੀ ਅਤੇ ਜੰਗਲ ਲੁਧਿਆਣਾ ਦੇ ਵਿੱਚ ਲਗਾਏ ਜਾਣ ਤਾਂ ਜੋ ਆਪਣੇ ਚੁਗਿਰਦੇ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਨਿਜਾਤ ਦਵਾਈ ਜਾ ਸਕੇ।