ਪੰਜਾਬ

punjab

ਪੁੱਤ ਦੀ ਚੜ੍ਹਾਈ ਵੇਖ ਨਹੀਂ ਰੁਕ ਰਹੇ ਪਿਓ ਦੀਆਂ ਅੱਖਾਂ ਦੇ ਹੰਝੂ, ਵੇਖੋ ਵੀਡੀਓ - Riyaz won silver medal

By ETV Bharat Punjabi Team

Published : Aug 6, 2024, 4:14 PM IST

Riyaz won silver medal: ਏਸ਼ੀਅਨ ਬੋਡੀ ਬਿਲਡਿੰਗ ਮੁਕਾਬਲਿਆਂ ਦੇ ਵਿੱਚ ਥਾਈਲੈਂਡ ਅੰਦਰ ਲੁਧਿਆਣੇ ਦੇ ਰਿਆਜ਼ ਬੈਂਸ ਨੇ ਸਿਲਵਰ ਮੈਡਲ ਜਿੱਤ ਕੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਲੁਧਿਆਣੇ ਦਾ ਨਾਂ ਰੋਸ਼ਨ ਕੀਤਾ ਹੈ।

RIYAZ WON SILVER MEDAL
ਲੁਧਿਆਣਾ ਦਾ ਰਿਆਜ਼ ਬਣਿਆ ਮਿਸਟਰ ਏਸ਼ੀਆ (ETV Bharat)

ਲੁਧਿਆਣਾ ਦਾ ਰਿਆਜ਼ ਬਣਿਆ ਮਿਸਟਰ ਏਸ਼ੀਆ (ETV Bharat)

ਲੁਧਿਆਣਾ:ਲੁਧਿਆਣਾ ਦੇ ਖਿਡਾਰੀ ਪੰਜਾਬ ਦਾ ਨਾ ਰੋਸ਼ਨ ਕਰ ਰਹੇ ਹਨ, ਜਿਨ੍ਹਾਂ ਵਿੱਚ ਇੱਕ ਹੋਰ ਉਪਲਬਧੀ ਰਿਆਜ਼ ਬੈਂਸ ਨੇ ਦਰਜ ਕਰਵਾਈ ਹੈ। ਜਿਸ ਨੇ ਏਸ਼ੀਅਨ ਬੋਡੀ ਬਿਲਡਿੰਗ ਮੁਕਾਬਲਿਆਂ ਦੇ ਵਿੱਚ ਥਾਈਲੈਂਡ ਅੰਦਰ ਸਿਲਵਰ ਮੈਡਲ ਜਿੱਤ ਕੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਲੁਧਿਆਣੇ ਦਾ ਨਾਂ ਰੋਸ਼ਨ ਕੀਤਾ ਹੈ। ਰਿਆਜ਼ ਮਿਸਟਰ ਲੁਧਿਆਣਾ ਵੀ ਰਹਿ ਚੁੱਕਾ ਹੈ। ਉਹ 60 ਤੋਂ 70 ਭਾਰ ਪ੍ਰਤੀਯੋਗਿਤਾ ਦੇ ਵਿੱਚ ਹਿੱਸਾ ਲੈ ਕੇ ਆਇਆ ਹੈ। ਨੌਜਵਾਨ ਦਾ ਦਰਸ਼ਨੀ ਜੁੱਸਾ ਵੇਖ ਕੇ ਜੱਜ ਵੀ ਹੈਰਾਨ ਰਹਿ ਗਏ। ਇਕ ਆਮ ਜਿਹੇ ਦਿਖਣ ਵਾਲੇ ਇਸ ਮੁੰਡੇ ਨੇ ਵਿਦੇਸ਼ਾਂ ਵਿੱਚ ਝੰਡੇ ਗੱਡ ਦਿੱਤੇ ਹਨ। ਰਿਆਜ਼ ਕੰਮ ਕਰਦਾ ਨੌਜਵਾਨ ਹੈ ਜਿਸ ਨੇ ਮਹਿਜ਼ ਦੋ ਮਹੀਨੇ ਪਹਿਲਾਂ ਹੀ ਬੋਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਸੀ। ਪਹਿਲਾਂ ਲੁਧਿਆਣਾ ਦੇ ਵਿੱਚ ਹੋਏ ਐਫ ਆਈਐੱਫ ਦੇ ਮੁਕਾਬਲਿਆਂ ਦੇ ਅੰਦਰ ਮਿਸਟਰ ਲੁਧਿਆਣਾ ਰਿਹਾ ਅਤੇ ਹੁਣ ਏਸ਼ੀਆ ਪੱਧਰ ਦਾ ਮੈਡਲ ਲਿਆ ਕੇ ਉਸਨੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ।

ਨਹੀਂ ਰੁਕ ਰਹੇ ਪਿਓ ਦੀ ਖੁਸ਼ੀ ਦੇ ਹੰਝੂ:ਰਿਆਜ਼ ਦਾ ਪਰਿਵਾਰ ਖੁਸ਼ ਹੈ ਰਿਆਜ਼ ਨੇ ਦੱਸਿਆ ਕਿ ਉਹ ਸਵੇਰੇ ਸ਼ਾਮ ਦੋ ਘੰਟੇ ਪ੍ਰੈਕਟਿਸ ਕਰਦਾ ਹੈ। ਉਹਨਾਂ ਦੱਸਿਆ ਕਿ ਉਸਦੇ ਕੋਚ ਦਾ ਵੀ ਇਸ ਵਿੱਚ ਵੱਡਾ ਹੱਥ ਰਿਹਾ ਹੈ। ਮੈਡਲ ਜਿੱਤਣ ਤੋਂ ਬਾਅਦ ਉਸ ਦੇ ਪਰਿਵਾਰ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਵੀ ਘਰ ਦੇ ਵਿੱਚ ਉਸ ਦੇ ਸਵਾਗਤ ਲਈ ਰੱਖਿਆ ਗਿਆ। ਜਿਸ ਵਿੱਚ ਸਾਰੇ ਹੀ ਰਿਸ਼ਤੇਦਾਰ ਸੱਦੇ ਗਏ ਅਤੇ ਰਿਸ਼ਤੇਦਾਰਾਂ ਨੇ ਆ ਕੇ ਉਸ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਰਿਆਜ਼ ਦੇ ਪਿਤਾ ਦਾ ਸਿਰ ਹੋਰ ਉੱਚਾ ਹੋ ਗਿਆ। ਉਹਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਉਹਨਾਂ ਦਾ ਬੇਟਾ ਮੈਡਲ ਲੈ ਕੇ ਆਵੇਗਾ। ਉਹਨਾਂ ਕਿਹਾ ਕਿ ਉਹ ਬੇਹੱਦ ਗਰੀਬ ਹਨ, ਉਹਨਾਂ ਨੇ ਆਪਣੇ ਦੋਵੇਂ ਬੇਟਿਆਂ ਨੂੰ ਥਾਈਲੈਂਡ ਆਪਣੇ ਖਰਚੇ 'ਤੇ ਭੇਜਿਆ ਸੀ ਅਤੇ ਉਮੀਦ ਹੀ ਨਹੀਂ ਸੀ ਕਿ ਉਹ ਮੈਡਲ ਲੈ ਕੇ ਆਉਣਗੇ ਲੱਗ ਰਿਹਾ ਸੀ ਕਿ ਪੈਸੇ ਖਰਾਬ ਹੋ ਜਾਣਗੇ। ਪਰ ਉਹਨਾਂ ਕਿਹਾ ਕਿ ਜਦੋਂ ਮੇਰੇ ਬੇਟੇ ਨੇ ਮੈਡਲ ਜਿੱਤਿਆ ਅਤੇ ਮੈਨੂੰ ਫੋਨ ਕੀਤਾ ਇਹਨਾਂ ਕਹਿੰਦੇ ਸੀ ਉਸ ਦੇ ਪਿਤਾ ਭਾਵੁੱਕ ਹੋਵੇ ਅਤੇ ਅੱਖਾਂ ਵਿੱਚੋਂ ਖੁਸ਼ੀ ਦੇ ਹੰਜੂ ਨਿਕਲਣ ਲੱਗ ਗਏ। ਉਸਦਾ ਪਰਿਵਾਰ ਬੇਹੱਦ ਖੁਸ਼ ਹੈ।

ਉਮੀਦ ਹੈ ਕਿ ਸਰਕਾਰ ਰਿਆਜ਼ ਵੱਲ ਧਿਆਨ ਦੇਵੇਗੀ:ਰਿਆਜ਼ ਦੇ ਭਰਾ ਨੇ ਦੱਸਿਆ ਕਿ ਉਹ ਵੀ ਉਸ ਦੇ ਨਾਲ ਗਿਆ ਸੀ ਕਿਉਂਕਿ ਕੋਚ ਨੂੰ ਕੋਈ ਕੰਮ ਸੀ, ਜਿਸ ਕਰਕੇ ਉਹ ਨਹੀਂ ਜਾ ਸਕਦੇ ਸਨ। ਉਹਨਾਂ ਕਿਹਾ ਕਿ ਉਸ ਦੀ ਖੁਰਾਕ ਦਾ ਧਿਆਨ ਉਹ ਆਪ ਰੱਖਦੇ ਸਨ। ਉਸੇ ਭਰਾ ਨੇ ਦੱਸਿਆ ਕਿ ਉਸਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਨਾਵਟੀ ਪ੍ਰੋਟੀਨ ਅਤੇ ਹੋਰ ਮੈਡੀਕਲ ਦਵਾਈਆਂ ਦਾ ਕਦੇ ਵੀ ਕੋਈ ਇਸਤੇਮਾਲ ਨਹੀਂ ਕੀਤਾ ਸਗੋਂ ਦੇਸੀ ਖੁਰਾਕ ਦੇ ਨਾਲ ਉਸਨੇ ਆਪਣਾ ਇਹ ਸਰੀਰ ਬਣਾਇਆ ਹੈ। ਉਹਨਾਂ ਕਿਹਾ ਕਿ ਉਹ ਜਿੰਮ ਦੇ ਵਿੱਚ ਮਿਹਨਤ ਕਰਦਾ ਹੈ। ਰਿਆਜ਼ ਨਾਲ ਨਾਲ ਪੜ੍ਹਾਈ ਵੀ ਕਰ ਰਿਹਾ ਹੈ। ਉਹ ਬੀਏ ਕਰ ਰਿਹਾ ਹੈ। ਉਹਨੇ ਕਿਹਾ ਕਿ ਉਮੀਦ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇਗੀ ਅਤੇ ਬੋਡੀ ਬਿਲਡਿੰਗ ਦੇ ਵਿੱਚ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ।

ABOUT THE AUTHOR

...view details