ਗੁਰਜੀਤ ਔਜਲਾ,ਕਾਂਗਰਸ ਉਮੀਦਵਾਰ (ਅੰਮ੍ਰਿਤਸਰ ਰਿਪੋਟਰ) ਅੰਮ੍ਰਿਤਸਰ:7ਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਪੰਜਾਬ ਤਿਆਰ ਹੈ ਅਤੇ ਅਜਿਹੇ ਵਿੱਚ ਹੁਣ ਸਿਆਸੀ ਦਿੱਗਜ ਵੀ ਪੰਜਾਬ ਅੰਦਰ ਪਹੁੰਚ ਕਰਨ ਲੱਗ ਪਏ ਹਨ। ਜਿੱਥੇ ਪਿਛਲੇ ਦੋ ਦਿਨਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ ਉੱਥੇ ਹੀ ਹੁਣ ਕਾਂਗਰਸ ਆਗੂ ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਅੰਮ੍ਰਿਤਸਰ ਵਿਖੇ ਪਹੁੰਚ ਰਹੇ ਹਨ।
ਗੁਰੂ ਨਗਰੀ ਤੋਂ ਪ੍ਰਚਾਰ ਦਾ ਅਗਾਜ਼:ਤੈਅ ਪ੍ਰੋਗਰਾਮ ਮੁਤਾਬਿਕ ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਇੱਕ ਵਿਸ਼ਾਲ ਰੈਲੀ ਨੂੰ ਵੀ ਸਬੋਧਨ ਕਰਨਗੇ। ਜੇਕਰ ਰਾਹੁਲ ਗਾਂਧੀ ਦੀ ਆਮਦ ਸਬੰਧੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਸਮਾਂ ਸਾਰਣੀ ਪੂਰੀ ਤਰ੍ਹਾਂ ਤੈਅ ਹੈ।
ਇੰਝ ਰਹੇਗਾ ਰਾਹੁਲ ਦੀ ਚੋਣ ਯਾਤਰਾ ਦਾ ਸਫ਼ਰ
- 11:00-12:00 ਦਿੱਲੀ - ਅੰਮ੍ਰਿਤਸਰ ਵਿਸ਼ੇਸ਼ ਉਡਾਣ ਦੁਆਰਾ
- 12:10 12:40 ਹਵਾਈ ਅੱਡਾ - ਸੜਕ ਦੁਆਰਾ ਜਨਤਕ ਮੀਟਿੰਗ
- 12:40 - 13:40 ਅੰਮ੍ਰਿਤਸਰ ਵਿਖੇ ਪਬਲਿਕ ਮੀਟਿੰਗ
- 13:40-14:10 ਪਬਲਿਕ ਮੀਟਿੰਗ- ਅੰਮ੍ਰਿਤਸਰ ਹਵਾਈ ਅੱਡਾ ਸੜਕੀ ਰਸਤੇ
- 14:20- 14:40 ਅੰਮ੍ਰਿਤਸਰ-ਗੁਰਦਾਸਪੁਰ ਹੈਲੀਕਾਪਟਰ ਰਾਹੀਂ
ਆਮਦ ਉੱਤੇ ਵਿਸ਼ਾਲ ਰੈਲੀ: ਰਾਹੁਲ ਗਾਂਧੀ ਦੀ ਆਮਦ ਨੂੰ ਲੈਕੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਯੁਵਰਾਜ ਅਤੇ ਦੇਸ਼ ਦੇ ਹਰਮਨ ਪਿਆਰੇ ਨੇਤਾ ਰਾਹੁਲ ਗਾਂਧੀ ਅੰਮ੍ਰਿਤਸਰ ਪਹੁੰਚ ਰਹੇ ਹਨ ਅਤੇ ਉਹਨਾਂ ਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਪੰਜਾਬ ਦੇ ਹਿੱਤ ਲਈ ਸੋਚਦੇ ਰਹੇ ਹਨ ਅਤੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਜਦੋਂ ਰੈਲੀ ਕੀਤੀ ਜਾਵੇਗੀ ਤਾਂ ਲੋਕਾਂ ਦਾ ਉਤਸ਼ਾਹ ਕਾਂਗਰਸ ਲਈ ਹੋਰ ਵੀ ਵਧੇਗਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।