ਪੰਜਾਬ

punjab

ETV Bharat / state

ਢੱਡਰੀਆਂਵਾਲੇ ਖਿਲਾਫ਼ ਪਟਿਆਲਾ ਪੁਲਿਸ ਹੀ ਕਰੇਗੀ ਜਾਂਚ, ਹਾਈ ਕੋਰਟ ਵੱਲੋਂ ਸੀਬੀਆਈ ਜਾਂਚ ਤੋਂ ਇਨਕਾਰ - RANJIT SINGH DHADRIANWALA

ਰਣਜੀਤ ਸਿੰਘ ਢੱਡਰੀਆਂਵਾਲਾ ਦੇ ਮਾਮਲੇ 'ਚ ਹਾਈਕੋਰਟ ਨੇ ਸੀਬੀਆਈ ਜਾਂਚ ਤੋਂ ਇਨਕਾਰ ਕਰਦਿਆਂ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਢੱਡਰੀਆਂਵਾਲੇ ਖਿਲਾਫ਼ ਪਟਿਆਲਾ ਪੁਲਿਸ ਹੀ ਕਰੇਗੀ ਜਾਂਚ
ਢੱਡਰੀਆਂਵਾਲੇ ਖਿਲਾਫ਼ ਪਟਿਆਲਾ ਪੁਲਿਸ ਹੀ ਕਰੇਗੀ ਜਾਂਚ (Etv Bharat)

By ETV Bharat Punjabi Team

Published : 11 hours ago

ਚੰਡੀਗੜ੍ਹ: ਰਣਜੀਤ ਸਿੰਘ ਢੱਡਰੀਆਂਵਾਲੇ ਦੇ ਪਟਿਆਲਾ-ਸੰਗਰੂਰ ਰੋਡ ਸਥਿਤ ਪ੍ਰਮੇਸ਼ਵਰ ਦੁਆਰ ਡੇਰੇ ਵਿੱਚ ਸਾਲ 2012 ਵਿੱਚ ਜਬਰ-ਜ਼ਨਾਹ ਤੋਂ ਬਾਅਦ ਇੱਕ ਕੁੜੀ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਪਟਿਆਲਾ ਪੁਲਿਸ ਨੂੰ ਹੀ ਇਸ ਮਾਮਲੇ ਦੀ ਜਾਂਚ ਕਰਨ ਅਤੇ ਹੁਣ ਤੱਕ ਇਸ ਮਾਮਲੇ ਵਿੱਚ ਕਿਹੜੇ ਕਦਮ ਚੁੱਕੇ ਗਏ ਹਨ, ਜਿਸ ਦੀ ਜਾਣਕਾਰੀ ਮੈਜਿਸਟ੍ਰੇਟ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।

ਸੀਬੀਆਈ ਜਾਂ ਐਸਆਈਟੀ ਤੋਂ ਜਾਂਚ ਦੀ ਮੰਗ

ਇਸ ਦੇ ਨਾਲ ਹੀ ਮੈਜਿਸਟ੍ਰੇਟ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਜਾਂਚ ਵਿੱਚ ਖਾਮੀਆਂ ਲੱਗਣ ਤਾਂ ਮਾਮਲਾ ਹਾਈ ਕੋਰਟ ਨੂੰ ਭੇਜਿਆ ਜਾਏ, ਹਾਈ ਕੋਰਟ ਉਦੋਂ ਢੁਕਵਾਂ ਆਦੇਸ਼ ਜਾਰੀ ਕਰੇਗਾ। ਇਸ ਆਦੇਸ਼ ਦੇ ਨਾਲ ਹੀ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਵੀ ਕਰ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਕੁੜੀ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਐਸਆਈਟੀ ਦਾ ਗਠਨ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।

ਪ੍ਰਮੇਸ਼ਵਰ ਦੁਆਰ 'ਚ ਜਬਰ-ਜ਼ਨਾਹ ਅਤੇ ਕਤਲ ਦਾ ਮਾਮਲਾ

ਪਟੀਸ਼ਨ ਵਿੱਚ ਰਣਜੀਤ ਸਿੰਘ ਢੱਡਰੀਆਂਵਾਲੇ 'ਤੇ ਗੰਭੀਰ ਇਲਜ਼ਾਮ ਲਾਏ ਗਏ ਹਨ। ਪਟੀਸ਼ਨਕਰਤਾ ਦੀ ਵਕੀਲ ਨਵਨੀਤ ਕੌਰ ਨੇ ਕਿਹਾ ਕਿ ਪਟੀਸ਼ਨਕਰਤਾ ਦੀ ਭੈਣ ਨੂੰ 22 ਅਪ੍ਰੈਲ 2012 ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਡੇਰੇ ਵਿੱਚ ਜਬਰ-ਜ਼ਨਾਹ ਕਰਨ ਤੋਂ ਬਾਅਦ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਅਨੁਸਾਰ ਉਸ ਦੀ ਭੈਣ ਇੱਕ ਧਾਰਮਿਕ ਲੜਕੀ ਸੀ ਜੋ 2012 ਤੋਂ ਢੱਡਰੀਆਂਵਾਲੇ ਦੀ ਭਗਤ ਬਣ ਗਈ ਸੀ। ਉਹ ਆਪਣੀ ਅੱਲੜ੍ਹ ਅਵਸਥਾ ਵਿੱਚ ਸੀ ਅਤੇ ਉਹ ਧਾਰਮਿਕ ਸੇਵਾ ਕਰਨ ਲਈ ਰੋਜ਼ਾਨਾ ਡੇਰੇ ਵਿੱਚ ਜਾਂਦੀ ਸੀ ਅਤੇ ਰਣਜੀਤ ਸਿੰਘ ਢੱਡਰੀਆਂਵਾਲੇ ਪ੍ਰਤੀ ਉਸ ਦੀ ਬਹੁਤ ਆਸਥਾ ਸੀ।

ਡੇਰੇ ਵਿੱਚ ਮਹਿਲਾ ਭਗਤਾਂ ਨੂੰ ਪ੍ਰਭਾਵਿਤ ਕਰਨ ਦਾ ਇਲਜ਼ਾਮ

ਪਟੀਸ਼ਨਕਰਤਾ ਦਾ ਇਲਜ਼ਾਮ ਹੈ ਕਿ ਉਸ ਦੀ ਭੈਣ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਅਸਲੀਅਤ ਬਾਰੇ ਪਤਾ ਲੱਗਿਆ ਸੀ ਕਿ ਡੇਰੇ ਵਿੱਚ ਮਹਿਲਾ ਭਗਤਾਂ ਨੂੰ ਪ੍ਰਭਾਵਿਤ ਕਰਦਾ ਸੀ ਅਤੇ ਫਿਰ ਉਨ੍ਹਾਂ ਦਾ ਸਰੀਰਕ ਸੋਸ਼ਣ ਕਰਦਾ ਸੀ। ਪਟੀਸ਼ਨਕਰਤਾ ਦੇ ਅਨੁਸਾਰ ਉਸ ਦੀ ਭੈਣ ਡਰੀ ਨਹੀਂ ਅਤੇ ਉਸ ਨੇ ਡੇਰੇ ਵਿੱਚ ਹੁੰਦੇ ਕਥਿਤ ਕੁਕਰਮਾਂ ਬਾਰੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਅਤੇ ਭਰਾ ਅਤੇ ਮਾਤਾ-ਪਿਤਾ ਨੂੰ ਪੂਰੀ ਕਹਾਣੀ ਦੱਸੀ ਸੀ। ਉਸਦੀ ਭੈਣ ਨੇ ਦੱਸਿਆ ਕਿ ਉਹ ਵੀ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਸ਼ੋਸ਼ਣ ਕੀਤੀਆਂ ਭਗਤਾਂ ਵਿੱਚੋਂ ਇੱਕ ਹੈ। ਉਸ ਦੇ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ ਗਿਆ। 22 ਅਪ੍ਰੈਲ 2012 ਨੂੰ ਦੁਪਿਹਰ ਵੇਲੇ ਉਸ ਦੀ ਭੈਣ ਨੂੰ ਡੇਰੇ ਵਿੱਚ ਹਾਜ਼ਰ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਮਾਮਲਾ ਹੱਲ ਕਰਨ ਵਾਸਤੇ ਫੋਨ ਕਰਕੇ ਬੁਲਾਇਆ, ਉਹ ਉੱਥੇ ਚਲੀ ਗਈ। ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਨੇ ਆਪਣੇ ਘਰ ਫੋਨ ਕਰਕੇ ਦੱਸਿਆ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਉਸਨੂੰ ਜ਼ਹਿਰ ਦੇ ਦਿੱਤਾ ਹੈ। ਉਸ ਤੋਂ ਬਾਅਦ ਉਸ ਦੀ ਭੈਣ ਨੇ ਦਮ ਤੋੜ ਦਿੱਤਾ।

ABOUT THE AUTHOR

...view details