ਹੈਦਰਾਬਾਦ ਡੈਸਕ: ਲੋਕ ਸਭਾ ਚੋਣਾਂ 2024 ਦੀਆਂ ਵੋਟਾਂ ਪੈਣ ਤੋਂ ਬਾਅਦ ਹੁਣ ਹਰ ਇੱਕ ਨਜ਼ਰ ਨਤੀਜਿਆਂ 'ਤੇ ਹੈ।ਇਸ ਦੇ ਨਾਲ ਹੀ ਹੁਣ ਨਤੀਜ਼ਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆਏ ਹਨ। ਹੁਣ ਵੱਖ-ਵੱਖ ਸਾਰੇ ਚੈਨਲਾਂ ਦੇ ਸਰਵੇਖਣਾਂ ਮੁਤਾਬਿਕ ਵੱਖ-ਵੱਖ ਪਾਰਟੀਆਂ ਬਾਰੇ ਭਵਿੱਖਬਾਣੀ ਕੀਤੀ ਜਾ ਰਹੀ ਹੈ।ਕਈ ਐਗਜ਼ਿਟ ਪੋਲ ਮੁਤਾਬਿਕ ਭਾਜਪਾ ਨੂੰ ਪੂਰਨ ਬਹੁਤ ਮਿਲ ਰਿਹਾ ਹੈ, ਜਦਕਿ ਕਈਆਂ 'ਚ ਐਨਡੀਏ ਦਾ 400 ਪਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਮੂਸੇਵਾਲਾ ਦਾ ਗੀਤ 295 ਸੁਣੋ, ਐਗਜ਼ਿਟ ਪੋਲ ਨਤੀਜੇ ਦਾ ਪਤਾ ਲੱਗ ਜਾਣਗੇ: ਰਾਹੁਲ ਗਾਂਧੀ - song 295 exit poll results - SONG 295 EXIT POLL RESULTS
ਇਸ ਵਾਰ ਦੀਆਂ ਚੋਣਾਂ ਦੇ ਨਤੀਜਿਆਂ ਦਾ ਪਹਿਲਾ ਹੀ ਫੈਸਲਾ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ 'ਚ ਕੀਤਾ ਸੀ। ਇਸ ਗੱਲ ਨੂੰ ਖੁਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੱਸਿਆ ਹੈ।
![ਮੂਸੇਵਾਲਾ ਦਾ ਗੀਤ 295 ਸੁਣੋ, ਐਗਜ਼ਿਟ ਪੋਲ ਨਤੀਜੇ ਦਾ ਪਤਾ ਲੱਗ ਜਾਣਗੇ: ਰਾਹੁਲ ਗਾਂਧੀ - song 295 exit poll results Listen to Moosewala song 295, exit poll results will be known: Rahul Gandhi](https://etvbharatimages.akamaized.net/etvbharat/prod-images/02-06-2024/1200-675-21618925-thumbnail-16x9-jajas.jpg)
Published : Jun 2, 2024, 8:34 PM IST
ਮੋਦੀ ਸਰਕਾਰ ਨਹੀਂ ਬਣੇਗੀ: ਉਧਰ ਦੂਜੇ ਪਾਸੇ ਇੰਡੀਆ ਅਲਾਇੰਸ ਦਾ ਦਾਅਵਾ ਹੈ ਕਿ 4 ਜੂਨ ਨੂੰ ਮੋਦੀ ਸਰਕਾਰ ਨਹੀਂ ਬਣੇਗੀ।ਉਨ੍ਹਾਂ ਨੇ ਸਰਵੇਖਣ ਨੂੰ ਝੂਠਾ ਦੱਸਿਆ ਹੈ। ਐਤਵਾਰ ਨੂੰ ਇੰਡੀਆ ਅਲਾਇੰਸ ਦੀ ਬੈਠਕ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਮੀਡੀਆ ਦੇ ਸਾਹਮਣੇ ਆਏ ਅਤੇ ਵੱਡਾ ਦਾਅਵਾ ਕੀਤਾ ਕਿ ਇੰਡੀਆ ਅਲਾਇੰਸ ਦੀ ਜਿੱਤ ਯਕੀਨੀ ਹੈ। ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਮਿਲਣ ਦੀ ਉਮੀਦ ਹੈ? ਜਵਾਬ 'ਚ ਰਾਹੁਲ ਨੇ ਕਿਹਾ- ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੈ... ?
- ਸਾਂਭ ਲਓ ਦਿਲ ਦੀ ਧੜਕਣ, ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ 'ਚ ਧਮਾਲ ! - Stock Market
- ਪੱਛਮੀ ਬੰਗਾਲ 'ਚ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਭਾਜਪਾ ਵਰਕਰ ਦੀ ਗੋਲੀ ਮਾਰ ਕੇ ਕੀਤਾ ਕਤਲ - BJP WORKER SHOT DEAD
- ਰਾਹੁਲ ਗਾਂਧੀ ਦੀ ਕੁੰਡਲੀ ਮਜ਼ਬੂਤ ਹੈ ਤਾਂ ਪ੍ਰਧਾਨ ਮੰਤਰੀ ਦਾ ਰਾਜਯੋਗ ਹੈ, ਜਾਣੋ ਕਿਵੇਂ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਹਿ ਦਸ਼ਾ - Lok Sabha Election Result
ਮੋਦੀ ਮੀਡੀਆ ਪੋਲ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ, "ਇਹ ਐਗਜ਼ਿਟ ਪੋਲ ਨਹੀਂ ਹੈ, ਇਹ ਮੋਦੀ ਮੀਡੀਆ ਪੋਲ ਹੈ। ਇਹ ਉਨ੍ਹਾਂ ਦਾ ਫੈਨਟਸੀ ਪੋਲ ਹੈ।" ਭਾਰਤ ਗਠਜੋੜ ਦੀਆਂ ਸੀਟਾਂ ਦੀ ਗਿਣਤੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਕੀ ਤੁਸੀਂ ਸਿੱਧੂ ਮੂਸੇ ਵਾਲਾ ਦਾ ਗੀਤ 295 ਸੁਣਿਆ ਹੈ ?