ਪੰਜਾਬ

punjab

ETV Bharat / state

AAP ਵਿਧਾਇਕ ਦੇ ਵਕੀਲਾਂ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਕਾਨੂੰਨੀ ਨੋਟਿਸ - defamation legal notice - DEFAMATION LEGAL NOTICE

ਆਮ ਆਦਮੀ ਪਾਰਟੀ ਦੇ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਦੇ ਵਕੀਲਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਪ੍ਰੈਸ ਸਕੱਤਰ ਅਤੇ ਇੱਕ ਮੈਂਬਰ ਨੂੰ ਮਾਣਹਾਨੀ ਲਈ 5 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ।

ਵਿਧਾਇਕ ਦੇ ਵਕੀਲਾਂ ਨੇ ਭੇਜਿਆ ਕਾਨੂੰਨੀ ਨੋਟਿਸ
ਵਿਧਾਇਕ ਦੇ ਵਕੀਲਾਂ ਨੇ ਭੇਜਿਆ ਕਾਨੂੰਨੀ ਨੋਟਿਸ

By ETV Bharat Punjabi Team

Published : Apr 30, 2024, 8:07 PM IST

ਵਿਧਾਇਕ ਦੇ ਵਕੀਲਾਂ ਨੇ ਭੇਜਿਆ ਕਾਨੂੰਨੀ ਨੋਟਿਸ

ਫ਼ਿਰੋਜ਼ਪੁਰ: ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈਕੇ ਸੂਬੇ 'ਚ ਮਾਹੌਲ ਭਖਿਆ ਹੋਇਆ ਹੈ ਤਾਂ ਦੂਜੇ ਪਾਸੇ ਫ਼ਿਰੋਜ਼ਪੁਰ ਦਿਹਾਤੀ ਦੇ 'ਆਪ' ਵਿਧਾਇਕ ਰਜਨੀਸ਼ ਦਹੀਆ ਦੇ ਵਕੀਲਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਪ੍ਰੈਸ ਸਕੱਤਰ ਅਤੇ ਇੱਕ ਮੈਂਬਰ ਨੂੰ ਮਾਣਹਾਨੀ ਲਈ 5 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ।

ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਨੋਟਿਸ:ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਦੇ ਵਕੀਲ ਅਰਸ਼ਦੀਪ ਰੰਧਾਵਾ ਅਤੇ ਵਕੀਲ ਪੰਡਿਤ ਵਿਕਰਮਾਦਿਤਿਆ ਮਧਰ ਨੇ ਦਿੱਤੀ। ਇਸ ਦੇ ਨਾਲ ਹੀ ਵਿਧਾਇਕ ਦੇ ਵਕੀਲਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਅਤੇ ਬਲਾਕ ਪ੍ਰਧਾਨ ਗੁਰਸੇਵਕ ਸਿੰਘ, ਪ੍ਰੈਸ ਸਕੱਤਰ ਰਣਜੀਤ ਸਿੰਘ ਢਿੱਲੋਂ, ਮੈਂਬਰ ਬਲਵਿੰਦਰ ਸਿੰਘ ਨੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ’ਤੇ ਕਈ ਦੋਸ਼ ਲਾਏ ਸਨ ਕਿ ਵਿਧਾਇਕ ਨੇ ਗੇਟ ’ਤੇ ਜ਼ਮੀਨ ਐਕੁਆਇਰ ਕੀਤੀ ਹੈ। ਇਸ ਦੇ ਨਾਲ ਹੀ ਵਕੀਲਾਂ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਕਿਸਾਨ ਆਗੂਆਂ ਕੋਲ ਹਲਫ਼ਨਾਮਾ ਜਾਂ ਵੀਡੀਓ ਜਾਂ ਆਡੀਓ ਹੈ ਤਾਂ ਉਹ ਤੱਥ ਪੇਸ਼ ਕਰਨ।

ਪੰਜ ਕਰੋੜ ਦਾ ਮਾਣਹਾਨੀ ਕਾਨੂੰਨੀ ਨੋਟਿਸ: ਇਸ ਦੇ ਨਾਲ ਹੀ ਉਕਤ ਵਿਧਾਇਕ ਦੇ ਵਕੀਲਾਂ ਨੇ ਕਿਹਾ ਕਿ ਵਿਧਾਇਕ ਰਜਨੀਸ਼ ਦਹੀਆ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜ਼ੁਰਮਾਨੇ ਦਾ ਦਾਅਵਾ ਵੀ ਕੀਤਾ ਜਾਵੇਗਾ ਅਤੇ ਮਾਨਹਾਨੀ ਤਹਿਤ ਅਦਾਲਤ ਵੱਲੋਂ ਇਹ ਰਕਮ ਆਮ ਤੌਰ 'ਤੇ ਕਿਸਾਨਾਂ ਤੋਂ ਲਈ ਜਾਂਦੀ ਹੈ ਅਤੇ ਇਹ ਇਸ ਲਈ ਕੀਤੀ ਜਾਂਦੀ ਹੈ ਕਿ ਕੋਈ ਜਾਣਬੁੱਝ ਕੇ ਕਿਸੇ ਦਾ ਅਕਸ ਨੂੰ ਖਰਾਬ ਨਾ ਕਰੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਿਸਾਨ ਆਗੂਆਂ ਵਲੋਂ 'ਆਪ' ਵਿਧਾਇਕ 'ਤੇ ਝੂਠੇ ਇਲਜ਼ਾਮ ਲਗਾਏ ਗਏ ਹਨ।

ਵਕੀਲ ਨੇ ਇਲਜ਼ਾਮਾਂ ਨੂੰ ਨਕਾਰਿਆ:ਉਥੇ ਹੀ ਵਕੀਲ ਅਰਸ਼ਦੀਪ ਰੰਧਾਵਾ ਨੇ ਕਿਹਾ ਕਿ ਵਿਧਾਇਕ ਰਜਨੀਸ਼ ਦਹੀਆ ਪੇਸ਼ੇ ਤੋਂ ਵਕੀਲ ਹਨ ਅਤੇ ਉਹ ਪਹਿਲਾਂ ਫਿਰੋਜ਼ਪੁਰ ਅਦਾਲਤ 'ਚ ਹੀ ਵਕੀਲੀ ਕਰਦੇ ਸੀ, ਜਿਸ ਤੋਂ ਬਾਅਦ ਉਹ ਵੱਡੀ ਲੀਡ ਨਾਲ ਜਿੱਤ ਕੇ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਕਿ ਕਦੇ ਵੀ ਹੁਣ ਤੱਕ ਰਜਨੀਸ਼ ਦਹੀਆ ਖਿਲਾਫ਼ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਹੈ। ਵਕੀਲ ਦਾ ਕਹਿਣਾ ਕਿ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਵਲੋਂ ਕਿਸਾਨ ਧਰਨੇ ਕੁਝ ਲਾਏ ਜਾਂਦੇ ਹਨ, ਜਿਸ ਤੋਂ ਬਾਅਦ ਇਹ ਧਰਨਿਆਂ ਦੀ ਆੜ 'ਚ ਬਲੈਕਮੇਲਰ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ 'ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ, ਜਿਸ ਦਾ ਉਹ ਖੰਡਨ ਕਰਦੇ ਹਨ ਤੇ ਇਸ ਦੇ ਚੱਲਦੇ ਪੰਜ ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।

ABOUT THE AUTHOR

...view details