ਪੰਜਾਬ

punjab

ETV Bharat / state

ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਤੇ ਕਤਲ; ਪੰਜਾਬ ਸਣੇ ਦੇਸ਼ ਭਰ ਦੇ ਡਾਕਟਰਾਂ 'ਚ ਰੋਸ, ਜਾਣੋ ਪੂਰਾ ਮਾਮਲਾ - Kolkata Doctor Rape And Murder

Kolkata Doctor Rape And Murder : ਕੋਲਕਾਤਾ ਵਿੱਚ ਇੱਕ ਰੈਜ਼ੀਡੈਂਟ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਗੁੱਸਾ ਹੈ। ਫੋਰਡ ਨੇ ਇਸ ਘਟਨਾ ਦੇ ਵਿਰੋਧ ਵਿੱਚ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਸੋਮਵਾਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ ਇਸ ਅਸਰ ਦੇਖਣ ਨੂੰ ਮਿਲ ਰਿਹਾ ਹੈ।

Kolkata Doctor Rape And Murder
ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਤੇ ਕਤਲ (Etv Bharat and ANI)

By ETV Bharat Punjabi Team

Published : Aug 12, 2024, 11:42 AM IST

Updated : Aug 12, 2024, 1:02 PM IST

ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਦਰਿੰਦਗੀ ਤੇ ਕਤਲ, ਦੇਸ਼ ਭਰ ਦੇ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ (Etv Bharat and ANI)

ਅੰਮ੍ਰਿਤਸਰ/ਦਿੱਲੀ:ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਇੱਕ ਮਹਿਲਾ ਰੈਜ਼ੀਡੈਂਟ ਡਾਕਟਰ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਦੇ ਡਾਕਟਰਾਂ ਵਿੱਚ ਗੁੱਸਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਰੈਜ਼ੀਡੈਂਟ ਡਾਕਟਰਾਂ ਦੀ ਦੇਸ਼ ਵਿਆਪੀ ਜਥੇਬੰਦੀ ਫੈਡਰੇਸ਼ਨ ਆਫ ਆਲ ਇੰਡੀਆ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (FORDA) ਨੇ ਸੋਮਵਾਰ ਤੋਂ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਦੀਆਂ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨਾਂ (RDA) ਵੱਲੋਂ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਸਾਰੇ ਹਸਪਤਾਲਾਂ ਦੀਆਂ ਓਪੀਡੀ, ਚੋਣਵੇਂ ਸਰਜਰੀਆਂ ਅਤੇ ਲੈਬਾਂ ਵਿੱਚ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਅੰਮ੍ਰਿਤਸਰ ਵਿੱਚ ਡਾਕਟਰਾਂ ਵਲੋਂ ਰੋਸ ਪ੍ਰਦਰਸ਼ਨ:ਸ਼ਹਿਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਅੱਜ ਡਾਕਟਰਾਂ ਅਤੇ ਮੈਡੀਕਲ ਸਟੂਡੈਂਟਸ ਵੱਲੋਂ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਸੁਰੱਖਿਤ ਨਹੀਂ ਹਨ, ਜੋ ਪਿਛਲੇ ਦਿਨੀ ਕਲਕੱਤਾ ਵਿੱਚ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਘਿਨਾਉਣੀ ਹਰਕਤ ਕੀਤੀ ਗਈ ਹੈ। ਉਹ ਬਹੁਤ ਹੀ ਸ਼ਰਮਸਾਰ ਹੈ। ਉਸ ਦੀ ਨਿੰਦਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਡਾਕਟਰ ਦਾ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਡਾਕਟਰ ਦੀ ਹੱਤਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਸ ਦੇ ਹਥਿਆਰੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤੇ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾਵੇ।

ਦਿੱਲੀ ਵਿੱਚ ਇਹ ਸੇਵਾਵਾਂ ਰਹਿਣਗੀਆਂ ਬੰਦ :ਫੋਰਡ ਦੀ ਇਸ ਅਪੀਲ ਤੋਂ ਬਾਅਦ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਆਰਡੀਏ ਨੇ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟਾਂ ਨੂੰ ਹੜਤਾਲ 'ਤੇ ਜਾਣ ਦਾ ਨੋਟਿਸ ਵੀ ਦਿੱਤਾ ਹੈ। ਦਿੱਲੀ ਦੇ ਵੱਡੇ ਹਸਪਤਾਲਾਂ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ, ਕਲਾਵਤੀ ਚਿਲਡਰਨ ਹਸਪਤਾਲ, ਸੁਚੇਤਾ ਕ੍ਰਿਪਲਾਨੀ ਹਸਪਤਾਲ, ਸਫਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਾਲ ਸਬੰਧਤ ਲੋਕਨਾਇਕ ਹਸਪਤਾਲ, ਜੀਬੀ ਪੰਤ, ਦੀਨਦਿਆਲ ਉਪਾਧਿਆਏ ਹਸਪਤਾਲ ਅਤੇ ਹੋਰ ਕਈ ਸਰਕਾਰੀ ਹਸਪਤਾਲ ਸ਼ਾਮਲ ਹਨ ਐਲਾਨ ਕੀਤਾ ਗਿਆ ਹੈ ਕਿ ਓਪੀਡੀ ਸੇਵਾਵਾਂ, ਚੋਣਵੇਂ ਸਰਜਰੀਆਂ ਅਤੇ ਪ੍ਰਯੋਗਸ਼ਾਲਾ ਦੇ ਕੰਮ ਬੰਦ ਰਹਿਣਗੇ। ਹਾਲਾਂਕਿ, ਸਾਰੇ ਆਰਡੀਏ ਨੇ ਕਿਹਾ ਹੈ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

ਜਾਣੋ ਪੂਰਾ ਮਾਮਲਾ, ਹੁਣ ਤੱਕ ਕੀ-ਕੀ ਹੋਇਆ:-

ਡਾਕਟਰ ਨਾਲ ਦਰਿੰਦਗੀ ਤੋਂ ਬਾਅਤ ਕੀਤਾ ਕਤਲ :ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਕੋਲਕਾਤਾ ਸ਼ਹਿਰ ਦੇ ਲਾਲਬਾਜ਼ਾਰ ਵਰਗੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਸਥਿਤ ਹੈ। ਕੋਲਕਾਤਾ 'ਚ ਸਥਾਨਕ ਰਿਪੋਰਟਾਂ ਮੁਤਾਬਕ ਜੂਨੀਅਰ ਡਾਕਟਰ ਵੀਰਵਾਰ ਨੂੰ ਹਸਪਤਾਲ 'ਚ ਰਾਤ ਦੀ ਡਿਊਟੀ ਕਰ ਰਹੀ ਸੀ। ਰਾਤ ਕਰੀਬ 2 ਵਜੇ ਉਨ੍ਹਾਂ ਨੇ ਆਪਣੀ ਟੀਮ ਦੇ ਕੁਝ ਡਾਕਟਰਾਂ ਨਾਲ ਡਿਨਰ ਕੀਤਾ। ਫਿਰ ਉਹ ਕੁਝ ਸਮਾਂ ਆਰਾਮ ਕਰਨ ਲਈ ਸੈਮੀਨਾਰ ਹਾਲ ਵਿਚ ਚਲੀ ਗਈ। ਇਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਬੀਤੀ 9 ਅਗਸਤ ਨੂੰ ਸਵੇਰੇ 6 ਵਜੇ ਉਹ ਅਰਧ ਨਗਨ ਹਾਲਤ ਵਿੱਚ ਉਸ ਦੀ ਲਾਸ਼ ਮਿਲੀ।

ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਸੀ। ਇਕ ਜੂਨੀਅਰ ਮਹਿਲਾ ਡਾਕਟਰ ਦੀ ਲਾਸ਼ ਗੱਦੇ 'ਤੇ ਪਈ ਸੀ। ਉਸ ਗੱਦੇ 'ਤੇ ਖੂਨ ਦੇ ਧੱਬੇ ਸਨ। ਮ੍ਰਿਤਕ ਮਹਿਲਾ ਡਾਕਟਰ ਦੇ ਮੂੰਹ ਅਤੇ ਦੋਵੇਂ ਅੱਖਾਂ 'ਤੇ ਖੂਨ ਸੀ। ਗੁਪਤ ਅੰਗਾਂ 'ਤੇ ਖੂਨ ਦੇ ਧੱਬੇ ਅਤੇ ਚਿਹਰੇ 'ਤੇ ਨਹੁੰਆਂ ਦੇ ਨਿਸ਼ਾਨ ਸਨ। ਬੁੱਲ੍ਹ, ਗਰਦਨ, ਪੇਟ, ਖੱਬੀ ਅੱਡੀ ਅਤੇ ਸੱਜੇ ਹੱਥ ਦੀ ਉਂਗਲੀ 'ਤੇ ਵੀ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਪੀੜਤਾ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਸਥਾਨਕ ਤਾਲਾ ਪੁਲਿਸ ਸਟੇਸ਼ਨ 'ਚ ਬਲਾਤਕਾਰ ਅਤੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮਿਲੇ ਈਅਰਫੋਨ ਨੂੰ ਸਾਰੇ ਸ਼ੱਕੀਆਂ ਦੇ ਫ਼ੋਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸੰਜੇ ਰਾਏ ਦੇ ਫ਼ੋਨ ਨਾਲ ਜੁੜ ਗਿਆ। ਪੁੱਛਗਿੱਛ ਦੌਰਾਨ ਸੰਜੇ ਨੇ ਬਲਾਤਕਾਰ ਅਤੇ ਕਤਲ ਦੀ ਗੱਲ ਕਬੂਲੀ ਹੈ। ਕੋਲਕਾਤਾ ਦੀ ਇਕ ਅਦਾਲਤ ਨੇ 10 ਅਗਸਤ ਨੂੰ ਗ੍ਰਿਫਤਾਰ ਕੀਤੇ ਗਏ ਕਥਿਤ ਸਿਵਿਕ ਵਲੰਟੀਅਰ ਮੁਲਜ਼ਮ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਸੰਜੇ ਰਾਏ ਵਜੋਂ ਹੋਈ ਹੈ।

ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ?:ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103 (1) ਕਤਲ ਅਤੇ ਧਾਰਾ 64 (ਬਲਾਤਕਾਰ) ਦੇ ਤਹਿਤ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਹੈ ਅਤੇ ਹਸਪਤਾਲ ਪ੍ਰਬੰਧਨ ਨੇ 3 ਮੈਂਬਰਾਂ ਦਾ ਇੱਕ ਜਾਂਚ ਪੈਨਲ ਬਣਾਇਆ ਹੈ। ਘਟਨਾ ਤੋਂ ਬਾਅਦ ਮੈਡੀਕਲ ਵਿਦਿਆਰਥੀਆਂ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਨੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਮੁਲਜ਼ਮ ਦੇ ਹੋ ਚੁੱਕੇ 4 ਵਿਆਹ, ਵਸੀ ਇੱਕ ਵੀ ਨਹੀਂ:ਕੋਲਕਾਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਬਾਰੇ ਦੱਸਿਆ ਹੈ ਕਿ ਉਹ ਪੋਰਨ ਅਤੇ ਸ਼ਰਾਬ ਦਾ ਆਦੀ ਹੈ। ਉਸ ਨੇ ਹਸਪਤਾਲ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਦਾਖਲਾ ਲਿਆ ਸੀ। ਇੰਨਾ ਹੀ ਨਹੀਂ, ਦੋਸ਼ੀ ਨੇ ਚਾਰ ਵਿਆਹ ਵੀ ਕੀਤੇ ਸਨ, ਉਸ ਦੀਆਂ ਤਿੰਨ ਪਤਨੀਆਂ ਉਸ ਨੂੰ ਛੱਡ ਕੇ ਚਲੀਆਂ ਗਈਆਂ ਸਨ, ਜਦਕਿ ਚੌਥੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।

Last Updated : Aug 12, 2024, 1:02 PM IST

ABOUT THE AUTHOR

...view details