ਪੰਜਾਬ

punjab

ETV Bharat / state

ਕਪੂਰਥਲਾ ਪੁਲਿਸ ਵੱਲੋਂ ਗੈਂਗਸਟਰ ਲਖਬੀਰ ਲੰਡਾ ਦੇ 12 ਗੂਰਗੇ ਗ੍ਰਿਫਤਾਰ, ਮਾਰੂ ਹਥਿਆਰ ਵੀ ਕੀਤੇ ਬਰਾਮਦ - associates of gangster Landa - ASSOCIATES OF GANGSTER LANDA

ਕਪੂਰਥਲਾ ਪੁਲਿਸ ਨੇ ਬਦਨਾਮ ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗੇ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਮਾਰੂ ਹਥਿਆਰ ਵੀ ਜ਼ਬਤ ਕੀਤੇ ਹਨ। ਇਹ ਮੁਲਜ਼ਮ ਗੈਂਗਸਟਰ ਲੰਡਾ ਦੇ ਇਸ਼ਾਰੇ ਉੱਤੇ ਅਮੀਰ ਲੋਕਾਂ ਨੂੰ ਫਿਰੌਤੀ ਲਈ ਧਮਕੀਆਂ ਦਿੰਦੇ ਸਨ।

12 associates of gangster Lakhbir Landa
ਗੈਂਗਸਟਰ ਲਖਬੀਰ ਲੰਡਾ ਦੇ 12 ਗੂਰਗੇ ਗ੍ਰਿਫਤਾਰ

By ETV Bharat Punjabi Team

Published : Apr 15, 2024, 7:48 PM IST

ਵਤਸਲਾ ਗੁਪਤਾ, ਜਾਂਚ ਅਫਸਰ

ਕਪੂਰਥਲਾ: ਕੇਂਦਰ ਵੱਲੋਂ ਅੱਤਵਾਦੀ ਐਲਾਨ ਗਏ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੁਰਗਿਆਂ ਨੂੰ ਇੱਕ ਵਪਾਰੀ ਪਾਸੋਂ ਫਰੋਤੀ ਮੰਗਣ ਦੇ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਵਿਦੇਸ਼ੀ ਨੰਬਰਾਂ ਤੋਂ ਕਾਲਿੰਗ ਕਰਕੇ ਇੱਕ ਵਪਾਰੀ ਕੋਲੋਂ 2 ਕਰੋੜ ਦੀ ਫਰੌਤੀ ਮੰਗੀ ਸੀ। ਜਿਸ ਤੋਂ ਬਾਅਦ ਪੀੜਤ ਵਪਾਰੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਕਪੂਰਥਲਾ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ।

ਪਲੈਨਿੰਗ ਤਹਿਤ ਵਾਰਦਾਤ ਨੂੰ ਅੰਜਾਮ: ਹੁਣ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਦੇ ਅਨੁਸਾਰ ਇਹ ਗੈਂਗ ਯੋਜਨਾਬੱਧ ਢੰਗ ਨਾਲ ਕੰਮ ਕਰਦਾ ਸੀ ਅਤੇ ਇਸ ਗਿਰੋਹ ਦੇ ਮੈਂਬਰ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਹਰ ਮੈਂਬਰ ਦਾ ਆਪਣਾ ਇੱਕ ਰੋਲ ਹੁੰਦਾ ਸੀ, ਜਿਸ ਦੇ ਤਹਿਤ ਇਹ ਤੈਅ ਹੁਦਾ ਸੀ ਕਿ ਕਿਸ ਨੇ ਰੇਕੀ ਕਰਨੀ ਹੈ, ਕਿਸ ਨੇ ਮੋਟਸਾਈਕਲ ਲਿਆਉਣ ਹਨ, ਕਿਸ ਨੇ ਗੋਲੀ ਚਲਾਉਣੀ ਹੈ, ਕਿਸ ਨੇ ਗੋਲੀ ਚਲਾਉਣ ਦੀ ਵਾਰਦਾਤ ਦੀ ਵੀਡੀਓ ਬਣਾਉਣੀ ਹੈ ਆਦਿ ਸਭ ਪਲੈਨਿੰਗ ਤਹਿਤ ਹੁੰਦਾ ਸੀ।

ਮੁਲਜ਼ਮ ਹਨ ਹਿਸਟਰੀ ਸ਼ੀਟਰ:ਇਹ ਸਭ ਇਸ ਲਈ ਤੈਅ ਹੁੰਦਾ ਸੀ ਕਿਉਂਕਿ ਵੀਡੀਓ ਨੂੰ ਇੱਕ ਸਬੂਤ ਦੇ ਤੌਰ ਉੱਤੇ ਫਿਰੌਤੀ ਮੰਗਣ ਲਈ ਵਰਤਿਆ ਜਾ ਸਕੇ। ਉਸ ਤੋਂ ਬਾਅਦ ਹੀ ਹਰ ਕਿਸੀ ਨੂੰ ਉਸ ਦੇ ਰੋਲ ਅਨੁਸਾਰ ਪੈਸੇ ਦਿੱਤੇ ਜਾਂਦੇ ਸਨ। ਪੁਲਿਸ ਕਪਤਾਨ ਨੇ ਦੇ ਦੱਸਿਆ ਕੀ ਤਾਜ਼ਾ ਮਾਮਲੇ ਵਿੱਚ ਫਿਰੌਤੀ ਦੀ ਕੁੱਲ ਰਕਮ 2 ਕਰੋੜ ਸੀ। ਇਸ ਗਿਰੋਹ ਨੂੰ 2 ਕਰੋੜ ਵਿੱਚ 70 ਹਜ਼ਾਰ ਰੁਪਏ ਮਿਲਣੇ ਸਨ ਅਤੇ ਹੁਣ ਤੱਕ ਸਿਰਫ ਮੁਲਜ਼ਮਾਂ ਨੂੰ 7000 ਰੁਪਏ ਹੀ ਮਿਲੇ ਸਨ। ਇਸ ਗਿਰੋਹ ਦਾ ਮੈਂਬਰ ਜਸਪ੍ਰੀਤ ਜਸਵੀਰ ਸਿੰਘ ਉਰਫ ਜੱਸਾ ਬਹੁਤ ਸ਼ਾਤਿਰ ਸੀ ਅਤੇ ਵਾਰਦਾਤ ਕਰਨ ਤੋਂ ਬਾਅਦ ਉਹ ਆਪਣੀ ਜੇਲ੍ਹ ਕਸਟਡੀ ਦੌਰਾਨ ਬਣਾਏ ਦੋਸਤਾਂ ਦੇ ਘਰ ਰਹਿੰਦਾ ਸੀ ਜੋ ਕਿ ਪੰਜਾਬ ਤੋਂ ਬਾਹਰ ਵੀ ਰਹਿੰਦੇ ਸਨ । ਇਸ ਗੈਂਗ ਦੇ ਜਾਇਦਾਤਰ ਲੋਕਾਂ ਉੱਤੇ ਅਪਰਾਧਿਕ ਮਾਮਲੇ ਦਰਜ ਹਨ ਅਤੇ ਸਾਰੇ ਹਿਸਟਰੀ ਸ਼ੀਟਰ ਹਨ।

ABOUT THE AUTHOR

...view details