ਪੰਜਾਬ

punjab

ETV Bharat / state

ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਵਾਲੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਖੁੱਡੀਆਂ ਹਨ ਕਰੋੜਾਂ ਦੇ ਮਾਲਕ - Nomination letter - NOMINATION LETTER

Nomination letter: ਬਠਿੰਡਾ ਲੋਕ ਸਭਾ ਸੀਟ ਜਿਸ ਨੂੰ ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨਿਆ ਜਾਂਦਾ ਹੈ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਨਾਮਜਦਗੀ ਪੱਤਰ ਦਾਖਲ ਕੀਤਾ ਗਿਆ ਹੈ।

Nomination lette
ਜੀਤ ਮਹਿੰਦਰ ਸਿੰਘ ਸਿੱਧੂ ਅਤੇ ਗੁਰਮੀਤ ਸਿੰਘ ਖੁੱਡੀਆਂ ਹਨ ਕਰੋੜਾਂ ਦੇ ਮਾਲਕ (Etv Bharat Bathinda)

By ETV Bharat Punjabi Team

Published : May 10, 2024, 10:02 PM IST

ਬਠਿੰਡਾ: ਬਠਿੰਡਾ ਲੋਕ ਸਭਾ ਸੀਟ ਜਿਸ ਨੂੰ ਪੰਜਾਬ ਦੀ ਸਭ ਤੋਂ ਹੋਟ ਸੀਟ ਮੰਨਿਆ ਜਾਂਦਾ ਹੈ। ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਨਾਮਜਦਗੀ ਪੱਤਰ ਦਾਖਲ ਕੀਤਾ ਗਿਆ ਹੈ।

ਮੁੱਖ ਚੋਣ ਅਫਸਰ ਅੱਗੇ ਦਾਇਰ ਕੀਤੇ ਗਏ ਹਲਫੀਆ ਬਿਆਨ: ਇਸ ਮੌਕੇ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਬਠਿੰਡਾ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੁੱਖ ਚੋਣ ਅਫਸਰ ਅੱਗੇ ਦਾਇਰ ਕੀਤੇ ਗਏ ਹਲਫੀਆ ਬਿਆਨ ਅਨੁਸਾਰ ਉਨ੍ਹਾਂ ਕੋਲ ਇਸ ਸਮੇਂ 30 ਕਰੋੜ 45 ਲੱਖ ਤੇ 592 ਦੀ ਸੰਪੱਤੀ ਹੈ। ਜਿਸ ਵਿੱਚੋਂ 79 ਲੱਖ 9 ਹਾਜ਼ਰ 745 ਰੁਪਏ ਦੀ ਦੇਣਦਾਰੀ ਹੈ।

2022 ਦੇ ਮੁਕਾਬਲੇ 2024 ਦੌਰਾਨ ਜੀਤ ਮਹਿੰਦਰ ਸਿੰਘ ਸਿੱਧੂ ਦੀ ਸੰਪੱਤੀ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਤਲਵੰਡੀ ਸਾਬੋ ਤੋਂ ਚੋਣ ਲੜੀ ਗਈ ਸੀ। ਉਸ ਸਮੇਂ ਜੀਤ ਮਹਿੰਦਰ ਸਿੱਧੂ ਪਾਸ 27 ਕਰੋੜ 88 ਲੱਖ 74ਹਜ਼ਾਰ 544 ਰੁਪਏ ਦੀ ਸੰਪੱਤੀ ਸੀ ਅਤੇ ਇੱਕ ਕਰੋੜ 68 ਲੱਖ 32ਹਜ਼ਾਰ 489 ਦੀ ਦੇਣਦਾਰੀ ਸੀ। 2022 ਦੇ ਮੁਕਾਬਲੇ 2024 ਦੌਰਾਨ ਜੀਤ ਮਹਿੰਦਰ ਸਿੰਘ ਸਿੱਧੂ ਦੀ ਸੰਪੱਤੀ 2 ਕਰੋੜ 56 ਲੱਖ 99 ਹਾਜਰ 48 ਵਧੀ ਅਤੇ ਇਸ ਦੇ ਨਾਲ ਹੀ ਦੇਣਦਾਰੀ 89 ਲੱਖ 22 ਹਜ਼ਾਰ 744 ਰੁਪਏ ਘੱਟ ਗਈ।

ਜੀਤ ਮਹਿੰਦਰ ਸਿੰਘ ਸਿੱਧੂ ਖਿਲਾਫ ਦੋ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਹਰਿਆਣਾ ਦੇ ਜਿਲ੍ਹਾ ਕੁਰੂਕਸ਼ੇਤਰ ਥਾਣੇ ਵਿੱਚ ਹਥਿਆਰਾਂ ਦੀ ਵਰਤੋਂ ਕਰਕੇ ਕਬਜ਼ਾ ਕਰਨ ਦਾ ਮਾਮਲਾ ਦਰਜ ਹੈ।

ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ 3 ਕਰੋੜ 01 ਲੱਖ 29 ਹਜਾਰ 755 ਰੁਪਏ ਦੀ ਸੰਪੱਤੀ ਦੇ ਮਾਲਕ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈ।

ਗੁਰਮੀਤ ਸਿੰਘ ਖੁੱਡੀਆਂ ਦੀ ਸੰਪੱਤੀ: 2022 ਵਿੱਚ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜਨ ਸਮੇਂ ਗੁਰਮੀਤ ਸਿੰਘ ਖੁੱਡੀਆਂ ਕੋਲ 2 ਕਰੋੜ 59 ਲੱਖ 42 ਹਜਾਰ 31 ਰੁਪਏ ਦੀ ਚੱਲ-ਅਚੱਲ ਸੰਪੰਤੀ ਸੀ ਅਤੇ ਉਸ ਸਮੇਂ ਵੀ ਕੋਈ ਦੇਣਦਾਰੀ ਨਹੀਂ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ 2024 ਲੋਕ ਸਭਾ ਚੋਣਾਂ ਤੱਕ ਗੁਰਮੀਤ ਸਿੰਘ ਖੁੱਡੀਆਂ ਦੀ 41 ਲੱਖ 87 ਹਜਾਰ 724 ਰੁਪਏ ਦੀ ਸੰਪੱਤੀ ਵਿੱਚ ਵਾਧਾ ਹੋਇਆ ਹੈ ਗੁਰਮੀਤ ਸਿੰਘ ਖੁੱਡੀਆਂ ਖਿਲਾਫ ਇੱਕ ਮਾਮਲਾ ਦਰਜ ਹੈ।

ABOUT THE AUTHOR

...view details