ਪੰਜਾਬ

punjab

ETV Bharat / state

ਜਲੰਧਰ ਨਗਰ ਨਿਗਮ ਚੋਣ ਨਤੀਜੇ: 71 ਵਾਰਡਾਂ ਦੇ ਨਤੀਜੇ ਆਏ, 38 'ਤੇ 'ਆਪ' ਨੇ ਜਿੱਤ ਦਰਜ ਕੀਤੀ, ਚੈਕ ਕਰੋ ਆਪਣੇ ਵਾਰਡ ਦਾ ਨਤੀਜਾ - JALANDHAR MC ELECTION

ਜਲੰਧਰ 'ਚ ਆਮ ਆਦਮੀ ਪਾਰਟੀ ਦੀ ਲਹਿਰ ਦੇਖਣ ਨੂੰ ਮਿਲੀ, ਚੈਕ ਕਰੋ ਜੇਤੂਆਂ ਦੀ ਪੂਰੀ ਲਿਸਟ।

Jalandhar MC Election
ਜਲੰਧਰ ਨਗਰ ਨਿਗਮ ਚੋਣਾਂ (ETV Bharat)

By ETV Bharat Punjabi Team

Published : Dec 21, 2024, 3:38 PM IST

Updated : Dec 21, 2024, 10:42 PM IST

ਜਲੰਧਰ: ਜਲੰਧਰ 'ਚ ਆਮ ਆਦਮੀ ਪਾਰਟੀ ਦੀ ਲਹਿਰ ਦੇਖਣ ਨੂੰ ਮਿਲੀ। ਪਾਰਟੀ ਨੇ 71 'ਚੋਂ 38 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਕਾਂਗਰਸ ਪਾਰਟੀ ਦੂਜੇ ਸਥਾਨ 'ਤੇ ਰਹੀ। ਕਾਂਗਰਸ ਨੇ 71 ਵਿੱਚੋਂ 17 ਸੀਟਾਂ ਜਿੱਤੀਆਂ ਹਨ। ਜਦੋਂਕਿ ਭਾਜਪਾ ਨੂੰ ਸਿਰਫ਼ 13 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ। ਹੁਣ ਤੱਕ ਇੱਥੇ 2 ਆਜ਼ਾਦ ਉਮੀਦਵਾਰ ਵੀ ਜਿੱਤ ਚੁੱਕੇ ਹਨ। ਜਲੰਧਰ 'ਚ ਸਵੇਰੇ 7 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਠੰਢ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਭਾਵੇਂ ਸ਼ੁਰੂਆਤ 'ਚ ਵੋਟਿੰਗ ਪ੍ਰਤੀਸ਼ਤ ਘੱਟ ਰਹੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਵੋਟਰਾਂ 'ਚ ਵੋਟ ਪਾਉਣ ਲਈ ਕਾਫੀ ਭੀੜ ਦੇਖਣ ਨੂੰ ਮਿਲੀ ਅਤੇ ਵੋਟ ਪ੍ਰਤੀਸ਼ਤਤਾ 'ਚ ਉਛਾਲ ਦੇਖਣ ਨੂੰ ਮਿਲਿਆ।

ਕਿੱਥੋ ਕੌਣ ਜੇਤੂ ਰਿਹਾ

  • ਵਾਰਡ ਨੰਬਰ 1 ਤੋਂ ਆਪ ਦੇ ਪਰਮਜੀਤ ਕੌਰ ਜੇਤੂ।
  • ਵਾਰਡ ਨੰਬਰ 2 ਤੋਂ ਕਾਂਗਰਸ ਦੀ ਹਰਪ੍ਰੀਤ ਵਾਲੀਆ ਜੇਤੂ।
  • ਵਾਰਡ ਨੰਬਰ 3 ਤੋਂ ਆਪ ਦੇ ਬਲਜਿੰਦਰ ਕੌਰ ਲੁਬਾਨਾ ਜੇਤੂ।
  • ਵਾਰਡ ਨੰਬਰ 4 ਤੋਂ ਆਪ ਦੇ ਜਗੀਰ ਸਿੰਘ ਜਿੱਤੇ।
  • ਵਾਰਡ ਨੰਬਰ 5 ਤੋਂ ਆਪ ਦੇ ਨਵਦੀਪ ਕੌਰ ਜਿੱਤੇ।
  • ਵਾਰਡ ਨੰਬਰ 10 ਤੋਂ ਬਲਬੀਰ ਬਿੱਟੂ ਜਿੱਤੇ।
  • ਵਾਰਡ ਨੰਬਰ 11 ਤੋਂ ਆਪ ਦੇ ਕਰਮਜੀਤ ਕੌਰ ਜਿੱਤੇ।
  • ਵਾਰਡ ਨੰਬਰ 12 ਤੋਂ ਭਾਜਪਾ ਦੇ ਸ਼ਿਵਮ ਜਿੱਤੇ।
  • ਵਾਰਡ ਨੰਬਰ 14 ਤੋਂ ਆਪ ਦੇ ਬੰਟੂ ਸੱਭਰਵਾਲ ਜਿੱਤੇ।
  • ਵਾਰਡ ਨੰਬਰ 16 ਤੋਂ ਆਪ ਦੇ ਮਿੰਟੂ ਜੁਨੇਜਾ ਜਿੱਤੇ।
  • ਵਾਰਡ ਨੰਬਰ 17 ਤੋਂ ਆਪ ਦੇ ਸੱਤਿਆ ਭਗਤ ਜਿੱਤੇ।
  • ਵਾਰਡ ਨੰਬਰ 18 ਤੋਂ ਭਾਜਪਾ ਦੇ ਸਰਤਾਜ ਸਿੰਘ ਜਿੱਤੇ।
  • ਵਾਰਡ ਨੰਬਰ 21 ਤੋਂ ਆਪ ਦੇ ਪਿੰਦਰਜੀਤ ਕੌਰ ਜਿੱਤੇ।
  • ਵਾਰਡ ਨੰਬਰ 22 ਤੋਂ ਆਪ ਦੇ ਲਵ ਰੋਬਿਨ ਜਿੱਤੇ।
  • ਵਾਰਡ ਨੰਬਰ 23 ਤੋਂ ਕਾਂਗਰਸ ਦੇ ਪਰਮਜੀਤ ਕੌਰ ਜਿੱਤੇ।
  • ਵਾਰਡ ਨੰਬਰ 24 ਤੋਂ ਆਪ ਦੇ ਅਮਿਤ ਢੱਲ ਜਿੱਤੇ।
  • ਵਾਰਡ ਨੰਬਰ 25 ਤੋਂ ਕਾਂਗਰਸ ਦੇ ਉਮਾ ਬੇਰੀ ਜਿੱਤੇ।
  • ਵਾਰਡ ਨੰਬਰ 27 ਤੋਂ ਆਪ ਦੀ ਮਾਇਆ ਜਿੱਤੇ।
  • ਵਾਰਡ ਨੰਬਰ 28 ਤੋਂ ਕਾਂਗਰਸ ਦੇ ਸ਼ੈਰੀ ਚੱਢਾ ਜਿੱਤੇ।
  • ਵਾਰਡ ਨੰਬਰ 29 ਤੋਂ ਭਾਜਪਾ ਦੀ ਮੀਨੂੰ ਜਿੱਤੀ।
  • ਵਾਰਡ ਨੰਬਰ 30 ਤੋਂ ਕਾਂਗਰਸ ਦੀ ਜਸਲੀਨ ਕੌਰ ਸੇਠੀ ਜਿੱਤੇ।
  • ਵਾਰਡ ਨੰਬਰ 31 ਤੋਂ ਆਪ ਦੀ ਅਨੂਪ ਕੌਰ ਜਿੱਤੇ।
  • ਵਾਰਡ ਨੰਬਰ 33 ਤੋਂ ਆਪ ਦੇ ਅਰੁਣ ਅਰੋੜਾ ਜਿੱਤੇ।
  • ਵਾਰਡ ਨੰਬਰ 35 ਤੋਂ ਕਾਂਗਰਸ ਦੀ ਹਰਸ਼ਰਨ ਕੌਰ ਹੈਪੀ ਜਿੱਤੇ।
  • ਵਾਰਡ ਨੰਬਰ 39 ਤੋਂ ਆਪ ਦੀ ਮਨਜੀਤ ਕੌਰ ਜਿੱਤੇ।
  • ਵਾਰਡ ਨੰਬਰ 40 ਤੋਂ ਭਾਜਪਾ ਦੇ ਅਜੈ ਬੱਬਲ ਜਿੱਤੇ।
  • ਵਾਰਡ ਨੰਬਰ 41 ਤੋਂ ਭਾਜਪਾ ਦੇ ਸ਼ੁਭਮ ਜਿੱਤੇ।
  • ਵਾਰਡ ਨੰਬਰ 42 ਤੋਂ ਆਪ ਦੇ ਸਿਮ ਰੌਨੀ ਜਿੱਤੇ।
  • ਵਾਰਡ ਨੰਬਰ 43 ਤੋਂ ਆਪ ਦੇ ਸੁਨੀਤਾ ਟਿੱਕਾ ਜਿੱਤੀ।
  • ਵਾਰਡ ਨੰਬਰ 44 ਤੋਂ ਆਪ ਦੇ ਰਾਜਕੁਮਾਰ ਰਾਜੂ ਜਿੱਤੇ।
  • ਵਾਰਡ ਨੰਬਰ 46 ਤੋਂ ਆਜ਼ਾਦ ਦੇ ਤਰਸੇਮ ਲਖੋਤਰਾ ਜਿੱਤੇ।
  • ਵਾਰਡ ਨੰਬਰ 48 ਤੋਂ ਹਰਜਿੰਦਰ ਸਿੰਘ ਲਾਡਾ ਜਿੱਤੇ।
  • ਵਾਰਡ ਨੰਬਰ 53 ਤੋਂ ਭਾਜਪਾ ਦੀ ਜੋਤੀ ਜਿੱਤੀ।
  • ਵਾਰਡ ਨੰਬਰ 55 ਤੋਂ ਭਾਜਪਾ ਦੀ ਤਰਵਿੰਦਰ ਕੌਰ ਜਿੱਤੀ।
  • ਵਾਰਡ ਨੰਬਰ 56 ਤੋਂ ਆਪ ਦੇ ਮੁਕੇਸ਼ ਸੇਠੀ ਜਿੱਤੇ।
  • ਵਾਰਡ ਨੰਬਰ 57 ਤੋਂ ਆਪ ਦੀ ਕਵਿਤਾ ਸੇਠ ਜਿੱਤੇ।
  • ਵਾਰਡ ਨੰਬਰ 59 ਤੋਂ ਭਾਜਪਾ ਦੇ ਚਰਨਜੀਤ ਕੌਰ ਸੰਧੂ ਜਿੱਤੇ।
  • ਵਾਰਡ ਨੰਬਰ 62 ਤੋਂ ਆਪ ਦੇ ਵਿਨੀਤ ਧੀ ਜਿੱਤੇ।
  • ਵਾਰਡ ਨੰਬਰ 64 ਤੋਂ ਭਾਜਪਾ ਦੇ ਰਾਜੀਵ ਢੀਂਗਰਾ ਜਿੱਤੇ।
  • ਵਾਰਡ ਨੰਬਰ 65 ਤੋਂ ਕਾਂਗਰਸ ਦੇ ਪਰਵੀਨ ਵੱਸਣ ਜਿੱਤੇ।
  • ਵਾਰਡ ਨੰਬਰ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜਿੱਤੇ।
  • ਵਾਰਡ ਨੰਬਰ 67 ਤੋਂ ਕਾਂਗਰਸ ਦੇ ਕਮਲਜੀਤ ਕੌਰ ਜਿੱਤੇ।
  • ਵਾਰਡ ਨੰਬਰ 68 ਤੋਂ ਆਪ ਦੇ ਅਵਿਨਾਸ਼ ਕੁਮਾਰ ਜਿੱਤੇ।
  • ਵਾਰਡ ਨੰਬਰ 69 ਤੋਂ ਆਪ ਦੇ ਸਿਮ ਰੌਨੀ ਜਿੱਤੇ।
  • ਵਾਰਡ ਨੰਬਰ 70 ਤੋਂ ਆਪ ਦੇ ਜਤਿਨ ਗੁਲਾਟੀ ਜਿੱਤੇ।
  • ਵਾਰਡ ਨੰਬਰ 71 ਤੋਂ ਕਾਂਗਰਸ ਦੀ ਰਜਨੀ ਬਹਿਰੀ ਜਿੱਤੀ।
  • ਵਾਰਡ ਨੰਬਰ 72 ਤੋਂ ਆਪ ਦੀ ਹਿਤੈਸ਼ ਗਰੇਵਾਲ ਜਿੱਤੇ।
  • ਵਾਰਡ ਨੰਬਰ 73 ਤੋਂ ਆਪ ਦੀ ਰਮਨਦੀਪ ਕੌਰ ਬਾਲੀ ਜਿੱਤੇ।
  • ਵਾਰਡ ਨੰਬਰ 75 ਤੋਂ ਕਾਂਗਰਸ ਦੀ ਰੀਨਾ ਕੌਰ ਜਿੱਤੀ।
  • ਵਾਰਡ ਨੰਬਰ 78 ਤੋਂ ਆਪ ਦੀ ਦੀਪਕ ਸ਼ਾਰਦਾ ਜਿੱਤੇ।
  • ਵਾਰਡ ਨੰਬਰ 80 ਤੋਂ ਆਪ ਦੀ ਅਸ਼ਵਨੀ ਅਗਰਵਾਲ ਜਿੱਤੇ।
  • ਵਾਰਡ ਨੰਬਰ 85 ਤੋਂ ਭਾਜਪਾ ਦੇ ਦਵਿੰਦਰਪਾਲ ਭਗਤ ਜਿੱਤੇ।

ਜਲੰਧਰ 'ਚ ਕਈ ਥਾਵਾਂ 'ਤੇ ਛੁਟ-ਛੁਟ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਤੁਹਾਨੂੰ ਦੱਸ ਦੇਈਏ ਕਿ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ 'ਤੇ ਵੋਟਿੰਗ ਪ੍ਰਕਿਰਿਆ 'ਚ ਧਾਂਦਲੀ ਦਾ ਇਲਜ਼ਾਮਲਗਾਇਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਮਹਿੰਦਰ ਨੇ ਬਾਹਰੋਂ ਸ਼ਹਿਰ ਦੇ ਲੋਕਾਂ ਨੂੰ ਬੁਲਾ ਕੇ ਚੋਣ ਪ੍ਰਕਿਰਿਆ ਵਿੱਚ ਧਾਂਦਲੀ ਕੀਤੀ।

ਕੈਬਨਿਟ ਮੰਤਰੀ ਦੇ ਪਿਤਾ ਨੇ ਭੁਗਤਾਈ ਵੋਟ (ETV Bharat, ਪੱਤਰਕਾਰ, ਜਲੰਧਰ)

ਕੈਬਨਿਟ ਮੰਤਰੀ ਦੇ ਪਿਤਾ ਨੇ ਭੁਗਤਾਈ ਵੋਟ

ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਗਤ ਚੁਨੀ ਲਾਲ ਪਹੁੰਚੇ ਵੋਟ ਪਾਉਣ ਵਿਕਾਸ ਕਾਰਜਾਂ ਨੂੰ ਲੈ ਕੇ ਕੌਂਸਲਰਾਂ ਨੂੰ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਪਣੇ ਇਲਾਕਿਆਂ ਵਿੱਚ ਵਿਕਾਸ ਦੀ ਲੋੜ ਹੈ। ਲੋਕਾਂ ਦੇ ਛੋਟੇ ਛੋਟੇ ਕੰਮਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਬੀਜੇਪੀ ਵੱਲੋਂ ਪਾਰਟੀ ਚੋਂ ਕੱਢੇ ਜਾਣ ਉੱਤੇ ਬਿਆਨ ਦਿੰਦਿਆਂ ਭਗਤ ਚੁੰਨੀ ਲਾਲ ਨੇ ਕਿਹਾ ਕਿ, "ਮੈਂ ਤਾਂ ਪਹਿਲਾਂ ਹੀ ਬਿਮਾਰ ਰਹਿੰਦਾ ਹਾਂ, ਸਿਹਤ ਠੀਕ ਨਹੀਂ ਰਹਿੰਦੀ ਅਤੇ ਵ੍ਹੀਲ ਚੇਅਰ ਉੱਤੇ ਹੀ ਹਾਂ। ਮੈਂ ਤਾਂ ਪਹਿਲਾਂ ਹੀ ਕਿਸੇ ਪਾਰਟੀ ਲਈ ਕੋਈ ਕੰਮ ਨਹੀਂ ਕਰ ਸਕਦਾ ਇਹ ਸ਼ਰਾਰਤੀ ਲੋਕ ਅਜਿਹੀਆਂ ਚੀਜ਼ਾਂ ਕਰਕੇ ਤਮਾਸ਼ਾ ਬਣਾ ਰਹੇ ਹਨ।"

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਭੁਗਤਾਈ ਵੋਟ

ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਆਪਣੀ ਵੋਟ ਪਾਉਣ ਤੋਂ ਬਾਅਦ ਪੋਲਿੰਗ ਸਟੇਸ਼ਨ ਦੇ ਬਾਹਰ ਬੂਥ 'ਤੇ ਖੜ੍ਹੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕਰਦੇ ਆਏ।

ਨਗਰ ਨਿਗਮ ਚੋਣਾਂ ਵਿੱਚ ਕੁੱਲ 68,3367 ਲੱਖ ਵੋਟਰ

ਜਲੰਧਰ ਨਗਰ ਨਿਗਮ ਚੋਣਾਂ ਵਿੱਚ ਕੁੱਲ 683367 ਲੱਖ ਵੋਟਰ ਵੋਟ ਪਾਉਣਗੇ। ਜਿਸ ਵਿੱਚ ਕੁੱਲ 354159 ਪੁਰਸ਼ ਅਤੇ 329188 ਔਰਤਾਂ ਸ਼ਾਮਲ ਹਨ। ਇਹ ਵੋਟਿੰਗ 85 ਵਾਰਡਾਂ ਵਿੱਚ ਹੋਵੇਗੀ। ਜਦੋਂ ਕਿ ਨਗਰ ਕੌਂਸਲ ਭੋਗਪੁਰ, ਗੁਰਾਇਆ ਅਤੇ ਫਿਲੌਰ ਲਈ 24504 ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਲਈ 21787 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਡੀਸੀ ਨੇ ਦੱਸਿਆ- 85 ਵਾਰਡਾਂ ਵਿੱਚ ਕੁੱਲ 677 ਪੋਲਿੰਗ ਬੂਥ ਸਥਾਪਿਤ

ਡਿਪਟੀ ਕਮਿਸ਼ਨਰ ਅਤੇ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਲੰਧਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਲਈ ਜ਼ਿਲ੍ਹੇ ਵਿੱਚ ਕੁੱਲ 729 ਪੋਲਿੰਗ ਬੂਥ ਬਣਾਏ ਗਏ ਹਨ। ਜਿਸ ਵਿੱਚ ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥ ਹੋਣਗੇ।

ਨਗਰ ਕੌਂਸਲ ਭੋਗਪੁਰ, ਗੁਰਾਇਆ ਅਤੇ ਫਿਲੌਰ ਦੇ ਇੱਕ ਇੱਕ ਵਾਰਡ ਲਈ ਕੁੱਲ 27 ਪੋਲਿੰਗ ਬੂਥ ਅਤੇ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਸ਼ਾਹਕੋਟ ਅਤੇ ਨਗਰ ਪੰਚਾਇਤ ਮਹਿਤਪੁਰ ਦੇ ਇੱਕ ਇੱਕ ਵਾਰਡ ਲਈ ਕੁੱਲ 25 ਪੋਲਿੰਗ ਬੂਥ ਸ਼ਾਮਲ ਹਨ। ਡੀਸੀ ਅਗਰਵਾਲ ਨੇ ਕਿਹਾ- ਨਗਰ ਪੰਚਾਇਤ ਬਿਲਗਾ ਦੇ 2 ਵਾਰਡਾਂ (ਵਾਰਡ ਨੰ: 1 ਅਤੇ 3) ਵਿੱਚ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ।

Last Updated : Dec 21, 2024, 10:42 PM IST

ABOUT THE AUTHOR

...view details