ਲੁਧਿਆਣਾ: ਪੰਜਾਬ ਦਾ ਸਭ ਤੋਂ ਵੱਡਾ ਦੁਧਾਰੂ ਪਸ਼ੂਆਂ ਦਾ ਮੇਲਾ ਪੀਡੀਐਫਏ 5 ਫਰਵਰੀ ਤੱਕ ਜਗਰਾਓਂ ਦੇ ਵਿੱਚ ਚੱਲ ਰਿਹਾ ਹੈ। ਪਹਿਲੇ ਦਿਨ ਇਸ ਮੇਲੇ ਦੇ ਵਿੱਚ ਜਿੱਥੇ ਕੇਂਦਰੀ ਪਸ਼ੂ ਪਾਲਕ ਅਤੇ ਡੇਅਰੀ ਮੰਤਰੀ ਪੁੱਜੇ। ਉੱਥੇ ਹੀ ਇਸ ਮੇਲੇ ਦੇ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਨਸਲ ਦੇ ਅਤੇ ਕਿਸਮਾਂ ਦੇ ਦੁਧਾਰੂ ਪਸ਼ੂਆਂ ਨੂੰ ਕਿਸਾਨ ਪ੍ਰਦਰਸ਼ਨੀਆਂ ਲਈ ਲੈ ਕੇ ਆਏ ਹਨ। ਇੰਨਾਂ ਹੀ ਨਹੀਂ ਪਸ਼ੂਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿਨਾਂ ਦੇ ਵਿੱਚ ਫਿਰੋਜ਼ਪੁਰ ਦੀ ਮੱਝ ਨੂੰ ਪਹਿਲਾ ਇਨਾਮ ਮਿਲਿਆ ਹੈ। ਜੋ ਕਿ ਵਿਸ਼ੇਸ਼ ਨਸਲ ਦੀ ਮੱਝ ਹੈ ਅਤੇ ਲੱਖਾਂ ਰੁਪਏ ਦੀ ਇਸ ਮੱਝ ਦਾ ਦੁੱਧ ਵੀ 20 ਕਿਲੋ ਦੇ ਕਰੀਬ ਹੈ। ਇਸ ਮਝ ਨੂੰ ਜੱਜਾਂ ਵੱਲੋਂ ਮੁਕਾਬਲੇ ਦੇ ਦੌਰਾਨ ਪਹਿਲਾ ਇਨਾਮ ਦਿੱਤਾ ਗਿਆ ਹੈ, ਇਹ ਇਨਾਮ ਉਸ ਦੀ ਦੁੱਧ ਦੇਣ ਦੀ ਸਮਰੱਥਾ, ਉਸ ਦੇ ਕੱਦ ਕਾਠ, ਉਸ ਦੀ ਸੁੰਦਰਤਾ ਅਤੇ ਉਸ ਦੀ ਨਸਲ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਵੀ ਕੀਤੀ ਪ੍ਰਸ਼ੰਸਾ:ਇਹ ਮੱਝ ਪੂਰੇ ਮੇਲੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਕਿਸਾਨ ਇਸ ਮੱਝ ਨੂੰ ਵੇਖਣ ਲਈ ਦੂਰੋਂ ਦੂਰੋਂ ਆਏ ਅਤੇ ਕੇਂਦਰੀ ਮੰਤਰੀ ਨੇ ਵੀ ਇਸ ਮੱਝ ਨੂੰ ਵੇਖ ਕੇ ਕਾਫੀ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਚੰਗੀ ਨਸਲਾਂ ਦੇ ਪਸ਼ੂ ਕਿਸਾਨ ਰੱਖਦੇ ਹਨ। ਜਿਸ ਦੇ ਨਾਲ ਚਿੱਟੀ ਕ੍ਰਾਂਤੀ ਨੂੰ ਮਜਬੂਤੀ ਮਿਲ ਰਹੀ ਹੈ।