ਸ਼੍ਰੀ ਮੁਕਤਸਰ ਸਾਹਿਬ: ਲਾਲਚ ਬੰਦੇ ਨਨੂੰ ਵੱਡੀ ਮੁਸੀਬਤ ਵਿਚ ਪਾ ਦਿੰਦਾ ਹੈ। ਜਲਦੀ ਅਮੀਰ ਬਣਨ ਦੇ ਚੱਕਰ ਵਿਚ ਕਈ ਵਾਰ ਲੋਕ ਬਿਨਾਂ ਕੁਝ ਸੋਚੇ-ਸਮਝੇ ਆਪਣੀ ਮਿਹਨਤ ਦੀ ਕਮਾਈ ਵੀ ਡੋਬ ਕੇ ਬਹਿ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗਿੱਦੜਬਾਹਾ ਦੇ ਪਿੰਡ ਰੁਖਾਲਾ ਤੋਂ, ਇੱਥੇ ਇੱਕ ਬੰਦੇ ਨੂੰ ਵ੍ਹਾਟਸਐਪ ‘ਤੇ ਕਾਲ ਆਈ, ਜਿਸ ‘ਚ ਕਾਲ ਕਰਨ ਵਾਲੇ ਨੇ ਕਿਹਾ ਕਿ ਤੁਹਾਡੀ ‘ਕੌਣ ਬਣੇਗਾ ਕਰੋੜਪਤੀ’ ‘ਚ ਲਾਟਰੀ ਲੱਗੀ ਹੈ। ਕੌਣ ਬਣੇਗਾ ਕਰੋੜਪਤੀ" ਦੇ ਨਾਮ ਹੇਠ ਇਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ ਦਾ ਠੱਗਾਂ ਨੇ ਚੂਨਾ ਲਾ ਦਿੱਤਾ।
ਆਨਲਾਈਨ ਪੈਸੇ ਟ੍ਰਾਂਸਫਰ ਕਰਨੇ ਪਏ ਭਾਰੀ:ਪੁਲਿਸ ਨੂੰ ਦਿੱਤੀ ਸਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ ਐਚ ਡੀ ਐਫ ਸੀ ਬੈਂਕ ਅਤੇ ਇੱਕ ਖਾਤਾ ਐਸ ਬੀ ਆਈ ਵਿਚ ਹੈ। ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ 'ਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ। ਉਹਨਾਂ ਨੇ 20 ਹਜਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ। ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚੋਂ ਕੁਝ ਮਹੀਨਿਆਂ ਵਿੱਚ ਹੀ ਇੱਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ ਵਟੱਸਐਪ ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ 'ਤੇ 32 ਲੱਖ ਰੁਪਿਆ ਦੀ ਆਰ ਟੀ ਜੀ ਐਸ ਕਰਵਾ ਲਈ,ਇਸ ਤਰਾਂ ਉਹਨਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ