ਸੰਗਰੂਰ :ਅੱਜ ਜ਼ਿਲ੍ਹਾ ਸੰਗਰੂਰ ਵਿੱਚ ਈਟੀਟੀ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੋਇਆ ਸੀ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਈਟੀਟੀ ਅਧਿਆਪਕ ਆਪਣੀ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਧਰਨਾ ਲਗਾ ਰਹੇ ਸਨ। ਜਿਸ ਤੋਂ ਬਾਅਦ ਗੈਮਾ ਗਹਿਮੀ ਹੋਣ ਦੇ ਬਾਅਦ ਸੰਗਰੂਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਪਾਣੀ ਦੀ ਬੁਛਾੜਾਂ ਵੀ ਚਲਾਈਆਂ ਗਈਆਂ, ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਸ ਵਿੱਚ ਕਈ ਮਹਿਲਾਵਾਂ ਵੀ ਜਖ਼ਮੀ ਹੋਈਆਂ ਹਨ।
ਮਾਸਟਰ ਦੇ ਮੁੰਡੇ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ETT ਮਾਸਟਰਾਂ ਦੇ ਪੁਲਿਸ ਨੇ ਫੇਰੀ ਡਾਂਗ (ETV Bharat (ਸੰਗਰੂਰ, ਪੱਤਰਕਾਰ)) ਭਰਤੀਆਂ ਦੇ ਲਈ ਮੰਤਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਈਟੀਟੀ ਅਧਿਆਪਕ
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੇਰੁਜ਼ਗਾਰੀ ਈਟੀਟੀ ਅਧਿਆਪਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਉਨ੍ਹਾਂ ਦਾ ਹਾਲ ਹੋ ਰਿਹਾ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਸਰਕਾਰ ਲਈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਈਟੀਟੀ ਅਧਿਆਪਕਾਂ ਦੀ ਚੋਣ ਦੇ ਵਿੱਚ ਬਹੁਤ ਪਰੇਸ਼ਾਨੀਆਂ ਆ ਰਹੀਆਂ ਹਨ ਅਤੇ ਸਰਕਾਰ ਇਸ ਦੇ ਵਿੱਚ ਕੋਈ ਵੀ ਠੋਸ ਕਦਮ ਨਹੀਂ ਚੱਕ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਉਹ ਆਪਣੀ ਭਰਤੀਆਂ ਦੇ ਲਈ ਮੰਤਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਹੁਣ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਵੀ ਜਵਾਬ ਉਨ੍ਹਾਂ ਨੂੰ ਨਹੀਂ ਮਿਲਿਆ।
ਪੁਲਿਸ ਵੱਲੋਂ ਡੰਡਿਆਂ ਨਾਲ ਲਾਠੀ ਚਾਰਜ
ਦੱਸ ਦੇਈਏ ਕਿ ਇਹ ਸਭ ਤੋਂ ਬਾਅਦ ਉਨ੍ਹਾਂ ਨੇ ਅੱਜ ਮਜ਼ਬੂਰਨ ਧਰਨਾ ਪ੍ਰਦਰਸ਼ਨ ਕਰਨਾ ਚਾਹਿਆ ਪਰ ਜਿਸ ਤਰ੍ਹਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਲਾਠੀ ਚਾਰਜ ਦੇ ਵਿੱਚ ਡੰਡਿਆਂ ਨਾਲ ਮਾਰਿਆ ਗਿਆ ਹੈ। ਜਿਸ ਵਿੱਚ ਕਈ ਸਾਥੀਆਂ ਦੀਆਂ ਪੱਗਾਂ ਵੀ ਰੁਲੀਆਂ ਹਨ ਅਤੇ ਔਰਤਾਂ ਦੀਆਂ ਚੁੰਨੀਆਂ ਵੀ ਰੁਲੀਆਂ ਹਨ ਤਾਂ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਜੋ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਵੋਟਾਂ ਦੇ ਲਈ ਵਾਅਦੇ ਕਰ ਰਹੀ ਸੀ ਕਿ ਇਸ ਤਰ੍ਹਾਂ ਦੇ ਹਾਲ ਅਤੇ ਧਰਨੇ ਨਹੀਂ ਲੱਗਣਗੇ। ਅੱਜ ਉਹੀ ਪਰੇਸ਼ਾਨੀਆਂ ਉਨ੍ਹਾਂ ਨੂੰ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਤੋਂ ਉਹ ਬਹੁਤ ਪਰੇਸ਼ਾਨ ਹਨ।
ਹਾਲੇ ਤੱਕ ਈਟੀਟੀ ਅਧਿਆਪਕਾਂ ਦੀ ਭਰਤੀਆਂ ਨਹੀਂ ਹੋਈਆਂ
ਈਟੀਟੀ ਅਧਿਆਪਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਕਈ ਸਾਥੀਆਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਹੈ। ਕਿਹਾ ਗਿਆ ਕਿ ਉਹ ਫਿਰ ਵੀ ਹਾਰ ਨਹੀਂ ਮੰਨਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ ਤਾਂ ਜੋ ਮੌਜੂਦਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ। ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਹੈ ਕੀ ਜੋ ਪਿਛਲੇ ਲੰਬੇ ਸਮੇਂ ਤੋਂ ਈਟੀਟੀ ਅਧਿਆਪਕਾਂ ਦੀ ਭਰਤੀਆਂ ਨਹੀਂ ਹੋਈਆਂ ਹਨ। ਉਨ੍ਹਾਂ ਭਰਤੀਆਂ ਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਉਨ੍ਹਾਂ ਨਾਲ ਲਾਠੀ ਚਾਰਜ ਹੋਇਆ ਹੈ। ਇਹ ਬਹੁਤ ਹੀ ਨਿੰਦਣੀਯੋਗ ਹੈ ਅਤੇ ਅਸੀਂ ਸਖ਼ਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੇ ਹਾਂ ਅਤੇ ਮੌਜੂਦਾ ਸਰਕਾਰ ਤੋਂ ਸਾਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਕਿ ਉਹ ਪਿਛਲੀਆਂ ਸਰਕਾਰਾਂ ਵਾਂਗ ਹੀ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੇਗੀ।