ਪੰਜਾਬ

punjab

ETV Bharat / state

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਹਿਲਾ ਖ਼ਿਲਾਫ ਪੁਲਿਸ ਕੋਲ ਕੀਤੀ ਸ਼ਿਕਾਇਤ, ਪੁਲਿਸ ਨੇ ਅਰੰਭੀ ਕਾਰਵਾਈ, ਜਾਣੋ ਮਾਮਲਾ - fake seal of Sarpanch Charan Kaur

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪਿਡ ਮੂਸਾ ਦੀ ਮੌਜੂਦਾ ਸਰਪੰਚ ਹੈ ਅਤੇ ਉਨ੍ਹਾਂ ਦੀ ਫਰਜ਼ੀ ਮੋਹਰ ਲਗਾ ਕੇ ਇੱਕ ਮਹਿਲਾ ਨੇ ਅੰਗਹੀਣ ਪੈਨਸ਼ਨ ਲੈਣ ਲਈ ਕਾਗਜ਼ ਅਪਲਾਈ ਕਰ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Sidhu Moosewala
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਹਿਲਾ ਖ਼ਿਲਾਫ ਪੁਲਿਸ ਕੋਲ ਕੀਤੀ ਸ਼ਿਕਾਇਤ

By ETV Bharat Punjabi Team

Published : Apr 17, 2024, 4:43 PM IST

ਕਰਮਜੀਤ ਸਿੰਘ,ਐੱਸਆਈ

ਮਾਨਸਾ: ਜ਼ਿਲ੍ਹਾ ਮਾਨਸਾ ਦੀ ਪੁਲਿਸ ਨੂੰ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇੱਕ ਮਹਿਲਾ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਗਈ ਹੈ। ਇਸ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਕਿ ਇੱਕ ਮਹਿਲਾ ਵੱਲੋਂ ਸਿੱਧੂ ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਦੀ ਫਰਜੀ ਮੋਹਰ ਲਗਾ ਕੇ ਪੈਨਸ਼ਨ ਲਗਵਾਉਣ ਦੇ ਲਈ ਸੀਡੀਪੀਓ ਦਫਤਰ ਵਿਖੇ ਫਾਰਮ ਜਮ੍ਹਾਂ ਕਰਵਾਏ ਗਏ ਹਨ।

ਮੂਸੇਵਾਲਾ ਦੇ ਪਿਤਾ ਨੇ ਦਿੱਤੀ ਸ਼ਿਕਾਇਤ:ਜਿਸ ਦੀ ਵੈਰੀਫਿਕੇਸ਼ਨ ਦੇ ਲਈ ਪਿੰਡ ਵਿੱਚ ਜਦੋਂ ਫਾਰਮ ਪਹੁੰਚੇ ਤਾਂ ਪਤਾ ਲੱਗਿਆ ਕਿ ਇਹ ਮਹਿਲਾ ਮੂਸਾ ਪਿੰਡ ਦੀ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਵੱਲੋਂ ਐਸਐਸਪੀ ਮਾਨਸਾ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰਦੇ ਹੋਏ ਇੱਕ ਅਣਪਛਾਤੀ ਮਹਿਲਾ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਟੂ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵੱਲੋਂ ਮੂਸਾ ਪਿੰਡ ਦੇ ਫਰਜ਼ੀ ਕਾਗਜਾਤ ਤਿਆਰ ਕਰਕੇ ਸੀਡੀਪੀਓ ਦਫਤਰ ਵਿਖੇ ਜਮ੍ਹਾਂ ਕਰਵਾਏ ਗਏ ਸਨ ਅਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਜੋ ਸਰਪੰਚ ਹਨ ਉਹਨਾਂ ਦੀ ਫਰਜ਼ੀ ਮੋਹਰ ਵੀ ਲਗਾਈ ਹੋਈ ਹੈ।

ਅਣਪਛਾਤੀ ਮਹਿਲਾ ਖ਼ਿਲਾਫ ਮਾਮਲਾ ਦਰਜ:ਇਸ ਮਾਮਲੇ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਕੋਲ ਕੀਤੀ ਗਈ ਤਾਂ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਇਹ ਔਰਤ ਵੱਲੋਂ ਜਾਲੀ ਕਾਗਜਾਤ ਤਿਆਰ ਕੀਤੇ ਗਏ ਹਨ। ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅਣਪਛਾਤੀ ਮਹਿਲਾ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚਲਾਕੀ ਦੇ ਨਾਲ ਇਹ ਫਰਜ਼ੀਵਾੜਾ ਕੌਣ ਮਹਿਲਾ ਕਰਨਾ ਚਾਹੁੰਦੀ ਸੀ ਇਹ ਪਤਾ ਨਹੀਂ ਲੱਗ ਸਕਿਆ ਕਿਉਂਕਿ ਮਹਿਲਾ ਦੇ ਵੱਲੋਂ ਇਹ ਫਰਜ਼ੀ ਕਾਗਜ਼ ਆਨਲਾਈਨ ਹੋ ਅਪਲਾਈ ਕੀਤੇ ਗਏ ਸਨ। ਇਸ ਕਾਰਣ ਪੁਲਿਸ ਵੱਲੋਂ ਮਾਮਲਾ ਵੀ ਅਣਪਛਾਤੀ ਮਹਿਲਾ ਦੇ ਖਿਲਾਫ ਹੀ ਦਰਜ ਕੀਤਾ ਗਿਆ ਹੈ।

ABOUT THE AUTHOR

...view details