ਲੁਧਿਆਣਾ: ਜੱਸੀਆਂ ਰੋਡ ਨਜ਼ਦੀਕ ਪਟਵਾਰਖਾਨੇ ਵਿੱਚ ਅੱਜ ਵਿਜੀਲੈਂਸ ਨੇ ਦਬਿਸ਼ ਦਿੱਤੀ ਹੈ। ਇਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਮੌਕੇ ਉੱਤੇ ਮੌਜੂਦ ਪਟਵਾਰੀ ਅਨਿਲ ਨਰੂਲਾ ਨੂੰ 25000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਦੱਸ ਦਈਏ ਕਿ ਇੰਤਕਾਲ ਚੜਾਉਣ ਦੇ ਬਦਲੇ ਇਹ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਵਿਜਲੈਂਸ ਟੀਮ ਨੇ ਦਬਿਸ਼ ਦੇ ਨਾਲ ਪਟਵਾਰੀ ਨੂੰ ਕਾਬੂ ਕੀਤਾ ਹੈ।
ਇੰਤਕਾਲ ਕਰਾਉਣ ਬਦਲੇ ਮੰਗੀ ਸੀ ਰਿਸ਼ਵਤ (ETV BHARAT PUNJAB (ਰਿਪੋਟਰ,ਲੁਧਿਆਣਾ)) 25 ਹਜ਼ਰ ਰੁਪਏ ਰਿਸ਼ਵਤ ਦੀ ਮੰਗ
ਵਿਜੀਲੈਂਸ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਇੰਤਕਾਲ ਦੇ ਬਦਲੇ 25 ਹਜ਼ਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਅੱਗੇ ਜਾਣਕਾਰੀ ਸੀਨੀਅਰ ਅਫਸਰ ਦੇਣਗੇ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਪਟਵਾਰਖਾਨੇ ਵਿੱਚ ਪਟਵਾਰੀ ਨੂੰ 25000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਹਰ ਮਹਿਕਮੇ ਦੇ ਵਿੱਚ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ।
ਹਰ ਮਹਿਕਮੇ 'ਚ ਰਿਸ਼ਵਤਖੋਰੀ
ਅੱਜ ਵਿਜੀਲੈਂਸ ਦੀ ਟੀਮ ਨੇ ਦੱਬੀ ਦੇਖ ਕੇ ਪਟਵਾਰੀ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੀ ਭਰਤੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਅਤੇ ਖੁਦ ਮਹਿਕਮੇ ਦੇ ਲੋਕ ਇਹ ਕਹਿ ਰਹੇ ਸਨ ਕਿ ਇਹ ਬਹੁਤ ਜ਼ਿਆਦਾ ਰਿਸ਼ਵਤ ਦੀ ਮੰਗ ਕਰਦਾ ਹੈ। ਉਹਨਾਂ ਕਿਹਾ ਕਿ ਰਿਸ਼ਵਤ ਹਰ ਵਿਭਾਗ ਦੇ ਵਿੱਚ ਵੱਧ ਚੁੱਕੀ ਹੈ, ਇੱਥੋਂ ਤੱਕ ਕਿ ਲੋਕਾਂ ਦੀ ਜਿੰਨੀ ਮਹੀਨੇ ਦੀ ਤਨਖਾਹ ਨਹੀਂ ਹੁੰਦੀ ਉਸ ਤੋਂ ਜ਼ਿਆਦਾ ਸਰਕਾਰੀ ਦਫਤਰਾਂ ਦੇ ਵਿੱਚ ਕੰਮ ਕਰਵਾਉਣ ਦੇ ਲਈ ਰਿਸ਼ਵਤ ਮੰਗੀ ਜਾਂਦੀ ਹੈ। ਉਹਨਾਂ ਕਿਹਾ ਕਿ ਸਾਡੇ ਸਾਹਮਣੇ ਹੀ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਹਨ। ਮੁਲਜ਼ਮ ਲੁਧਿਆਣਾ ਦੀ ਜੱਸੀਆਂ ਰੋਡ ਹੈਬੋਵਾਲ ਵਿਖੇ ਬਤੌਰ ਪਟਵਾਰੀ ਤਾਇਨਾਤ ਸੀ।