ਲੁਧਿਆਣਾ:ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅੱਜ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀਆਂ ਦੇਣਗੇ। ਦਰਅਸਲ ਇੱਕ ਮਾਰਚ ਨੂੰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਐੱਮਪੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਸੀ ਕੇ 5 ਮਾਰਚ ਯਾਨੀ ਅੱਜ ਨਗਰ ਨਿਗਮ ਦਫਤਰ ਨੂੰ ਲਾਏ ਤਾਲੇ ਉੱਤੇ ਦਰਜ ਹੋਏ ਮਾਮਲੇ ਵਿੱਚ ਗ੍ਰਿਫਤਾਰੀਆਂ ਦੇਣਗੇ। ਅੱਜ ਰਵਨੀਤ ਬਿੱਟੂ ਵੱਲੋਂ ਵੱਧ ਤੋਂ ਵੱਧ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਲੁਧਿਆਣਾ ਕਮਿਸ਼ਨਰ ਦਫਤਰ ਸਾਹਮਣੇ ਇੱਕ ਨਿੱਜੀ ਹੋਟਲ ਵਿੱਚ ਸੱਦਾ ਦਿੱਤਾ ਗਿਆ ਹੈ ਅਤੇ 12 ਵਜੇ ਦੇ ਕਰੀਬ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ ਹੈ। ਰਵਨੀਤ ਬਿੱਟੂ ਨੇ 1 ਮਾਰਚ ਨੂੰ ਜੇਲ੍ਹ ਭਰੋ ਅੰਦੋਲਨ ਚਲਾਉਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਸੀ ਕਿ ਅੱਜ ਤੋਂ ਸਰਕਾਰ ਦੇ ਖਿਲਾਫ ਉਨ੍ਹਾਂ ਵਲੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ।
ਰਵਨੀਤ ਬਿੱਟੂ ਸਾਥੀਆਂ ਸਮੇਤ ਅੱਜ ਬਾਅਦ ਦੁਪਹਿਰ ਦੇਣਗੇ ਗ੍ਰਿਫ਼ਤਾਰੀ, ਕਾਨੂੰਨੀ ਕਾਰਵਾਈ 'ਚ ਵਿਘਨ ਪਾਉਣ ਦਾ ਬਿੱਟੂ ਉੱਤੇ ਹੈ ਇਲਜ਼ਾਮ - ਸਰਕਾਰੀ ਕੰਮ ਵਿੱਚ ਅੜਿੱਕਾ
ਬੀਤੇ ਦਿਨੀ ਲੁਧਿਆਣਾ ਨਗਰ-ਨਿਗਮ ਦੇ ਦਫਤਰ ਨੂੰ ਜਿੰਦਰਾ ਮਾਰਨ ਦੇ ਇਲਜ਼ਾਮ ਹੇਠ ਸੰਸਦ ਮੈਂਬਰ ਰਵਨੀਤ ਬਿੱਟੂ ਸਮੇਤ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਅਤੇ ਕਈ ਹੋਰਨਾਂ ਉੱਤੇ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਅੱਜ ਸਾਰੇ ਕਾਂਗਰਸੀ ਆਗੂ ਗ੍ਰਿਫ਼ਤਾਰੀ ਦੇਣਗੇ।
Published : Mar 5, 2024, 9:51 AM IST
ਇਸ ਤੋਂ ਪਹਿਲਾਂ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਸਮੇਤ ਕਈ ਧਰਾਵਾਂ ਤਹਿਤ ਰਵਨੀਤ ਬਿੱਟੂ ਦੇ ਨਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਅਰੋੜਾ ਅਤੇ 50 ਤੋਂ 60 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਨਗਰ ਨਿਗਮ ਦਫਤਰ ਨੂੰ 27 ਫਰਵਰੀ ਵਾਲੇ ਦਿਨ ਰਵਨੀਤ ਬਿੱਟੂ ਅਤੇ ਹੋਰ ਕਾਂਗਰਸੀਆਂ ਨੇ ਮਿਲ ਕੇ ਤਾਲਾ ਲਾ ਦਿੱਤਾ ਸੀ ਅਤੇ ਕਿਹਾ ਸੀ ਕਿ ਇੱਥੇ ਕੰਮ ਨਹੀਂ ਹੁੰਦੇ। ਸਰਕਾਰ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾ ਰਹੀ ਹੈ। 1 ਮਾਰਚ ਨੂੰ ਮੀਟਿੰਗ ਦੇ ਦੌਰਾਨ ਕਾਫੀ ਹੰਗਾਮਾ ਵੀ ਵੇਖਣ ਨੂੰ ਮਿਲਿਆ ਸੀ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੀਟਿੰਗ ਵਿੱਚੋਂ ਨਾਰਾਜ਼ ਹੋ ਕੇ ਚਲੇ ਗਏ ਸਨ।
- ਅੱਜ ਪੰਜਾਬ ਦਾ ਬਜਟ ਹੋਵੇਗਾ ਪੇਸ਼, ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਗਰੰਟੀ ਨੂੰ ਪੂਰਾ ਕਰ ਸਕਦੀ ਹੈ ਸਰਕਾਰ
- ਪੰਜਾਬ ਦੇ ਖਜ਼ਾਨਾ ਮੰਤਰੀ ਅੱਜ ਕਰਨਗੇ ਬਜਟ ਪੇਸ਼, ਜਾਣੋਂ ਕੇਂਦਰ ਅਤੇ ਪੰਜਾਬ ਦੇ ਬਜਟ 'ਚ ਕੀ ਹੈ ਅੰਤਰ ?
- ਪੰਜਾਬ ਵਿਧਾਨ ਸਭਾ 'ਚ ਬਾਜਵਾ ਤੇ ਸੀਐਮ ਮਾਨ ਵਿਚਾਲੇ ਤਿੱਖੀ ਬਹਿਸ, ਇੱਕ-ਦੂਜੇ ਨੂੰ ਕਿਹਾ- ਮਾਈਂਡ ਯੂਅਰ ਲੈਂਗੁਏਜ਼, ਤਾਂ ਮਾਨ ਨੇ ਕਿਹਾ- ਖੋਲ੍ਹਾਂਗਾ ਫਾਈਲਾਂ ...
ਅੱਜ ਕਾਂਗਰਸੀ ਵਰਕਰ ਅਤੇ ਆਗੂ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡਾ ਇਕੱਠ ਕਰਕੇ ਗ੍ਰਿਫਤਾਰੀਆਂ ਦੇਣਗੇ। ਜਿਸ ਨੂੰ ਲੈਕੇ ਪੁਲਿਸ ਵੱਲੋਂ ਵੀ ਤਿਆਰੀਆਂ ਕਰ ਲਈਆਂ ਗਈਆਂ ਹਨ। ਹਾਲਾਂਕਿ 1 ਮਾਰਚ ਨੂੰ ਵੀ ਕਮਿਸ਼ਨਰ ਦਫਤਰ ਦੇ ਠੀਕ ਸਾਹਮਣੇ ਹੋਟਲ ਵਿੱਚ ਕਾਂਗਰਸ ਆਗੂਆਂ ਦੀ ਰਵਨੀਤ ਬਿੱਟੂ ਅਤੇ ਬਾਕੀ ਜਿਨ੍ਹਾਂ ਉੱਤੇ ਮਾਮਲਾ ਦਰਜ ਹੈ ਉਨ੍ਹਾਂ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ ਸੀ। ਇਸ ਦੇ ਬਾਵਜੂਦ ਪੁਲਿਸ ਨੇ ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਪਰ ਅੱਜ ਪੁਲਿਸ ਕਿਸ ਤਰਾਂ ਦੀ ਕਾਰਵਾਈ ਕਰਦੀ ਹੈ। ਇਹ ਵੇਖਣ ਵਾਲੀ ਗੱਲ ਹੋਵੇਗੀ।