ਜ਼ਮੀਨ ਪਿੱਛੇ ਪਿਉ-ਪੁੱਤਾਂ ਦੀ ਖੂਨੀ ਝੜਪ ਖੰਨਾ:ਬੀਤੀ ਰਾਤ ਪਿੰਡ ਪੁੰਨੀਆ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪਣੇ ਪਿਤਾ ਨੂੰ ਵੀ ਜਖ਼ਮੀ ਕਰ ਦਿੱਤਾ। ਮੁਲਜ਼ਮ ਦਲਬੀਰ ਸਿੰਘ ਜਿਸ ਦੀ ਉਮਰ 30 ਸਾਲ ਹੈ, ਉਸ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ ਉਮਰ ਦੇ ਸੱਬਲ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਪਿਤਾ ਰਾਮ ਸਿੰਘ ਨੂੰ ਵੀ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਮ੍ਰਿਤਕ ਦੀ ਉਮਰ 35 ਸਾਲ ਦੀ ਸੀ। ਜਖ਼ਮੀ ਪਿਤਾ ਰਾਮ ਸਿੰਘ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਮ੍ਰਿਤਕ ਉੱਤੇ ਮਾਂ ਦਾ ਕਤਲ ਕਰਨ ਦੇ ਦੋਸ਼: ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ। ਜਿਕਰਯੋਗ ਖ਼ਾਸ ਗੱਲ ਇਹ ਹੈ ਕਿ ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਇਹ ਜੇਲ ਚੋਂ ਵਾਪਸ ਆਇਆ ਸੀ।
ਜਖ਼ਮੀ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਤੇ ਉਸ ਦਾ ਵੱਡਾ ਬੇਟਾ ਜਗਦੀਪ ਸਿੰਘ ਕਾਫੀ ਸਮੇਂ ਤੋਂ ਅਸੀਂ ਅਲੱਗ ਰਹਿੰਦੇ ਸੀ। ਉਨ੍ਹਾਂ ਦਾ ਛੋਟਾ ਬੇਟਾ ਪਿੰਡ ਵਿੱਚ ਹੀ ਅਲੱਗ ਘਰ ਲੈ ਕੇ ਰਹਿ ਰਿਹਾ ਹੈ। ਬੀਤੀ ਰਾਤ ਘਟਨਾ ਇਹ ਹੋਈ ਕਿ ਮੇਰਾ ਮੁੰਡਾ ਨਸ਼ੇ ਵਿੱਚ ਘਰੇ ਆਇਆ ਅਤੇ ਉਸ ਨੇ ਆ ਕੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਜਮੀਨ ਨੂੰ ਲੈਣ ਲਈ ਵਾਰ ਵਾਰ ਕਹਿਣ ਲੱਗਾ। ਉਸ ਤੋਂ ਬਾਅਦ ਛੋਟੇ ਬੇਟੇ ਨੇ ਸੱਬਲ ਮਾਰ-ਮਾਰ ਮੇਰੇ ਵੱਡੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੇਰੇ ਉਪਰ ਵੀ ਜਾਨਲੇਵਾ ਹਮਲਾ ਕੀਤਾ।
ਤਿੰਨੋ ਜਣੇ ਨਸ਼ੇ ਦੇ ਆਦੀ: ਪਿੰਡ ਨਿਵਾਸੀ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦਾ ਪਿਤਾ ਰਾਮ ਸਿੰਘ ਪਿੰਡ ਵਿੱਚ ਅਲੱਗ ਘਰ ਵਿੱਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ 'ਚ ਅਲੱਗ ਰਹਿੰਦਾ ਸੀ। ਦੋਨਾਂ ਭਰਾਵਾਂ ਵਿਚਕਾਰ ਅਨੇਕਾਂ ਵਾਰ ਲੜਾਈ ਹੋ ਚੁੱਕੀ ਹੈ ਅਤੇ ਪਿੰਡ ਦੀ ਪੰਚਾਇਤ ਬਹੁਤ ਵਾਰ ਦੋਨਾਂ ਵਿਚਕਾਰ ਸਮਝੌਤਾ ਕਰਵਾ ਚੁੱਕੇ ਹਨ। ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਜਗਦੀਪ ਸਿੰਘ ਨੇ ਕੁਝ ਸਾਲ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਕਰੀਬ 4 ਮਹੀਨੇ ਪਹਿਲਾ ਜੇਲ੍ਹ ਚੋ ਬਾਹਰ ਆਇਆ ਸੀ। ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮ੍ਰਿਤਕ ਜਗਦੀਪ ਸਿੰਘ ਦੇ ਘਰ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਆਇਆ ਅਤੇ ਦੋਨਾਂ ਵਿਚਕਾਰ ਲੜਾਈ ਹੋਈ ਜਿਸ ਦੇ ਵਿੱਚ ਜਗਦੀਪ ਸਿੰਘ ਦੀ ਮੌਤ ਹੋ ਗਈ ਅਤੇ ਪਿਤਾ ਰਾਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਰਗਟ ਸਿੰਘ ਨੇ ਇਹ ਵੀ ਦੱਸਿਆ ਕਿ ਤਿੰਨੋ ਜਣੇ ਨਸ਼ੇ ਦੇ ਆਦੀ ਹਨ। ਇਸ ਤੋਂ ਇਲਾਵਾ, ਪ੍ਰਗਟ ਸਿੰਘ ਨੇ ਦੱਸਿਆ ਕਿ ਦੋਹਾਂ ਮੁੰਡਿਆਂ ਦੀ ਪਤਨੀਆਂ ਵੀ ਇੰਨ੍ਹਾਂ ਤੋਂ ਤੰਗ ਹੋ ਕੇ ਆਪਣੇ ਬੱਚੇ ਲੈ ਕੇ ਅਪਣੇ ਪੇਕੇ ਕਰ ਬੈਠੀਆਂ ਹਨ।
ਆਏ ਦਿਨ ਤਿੰਨਾਂ ਦਾ ਰਹਿੰਦਾ ਸੀ ਝਗੜਾ:ਸਮਰਾਲਾ ਪੁਲਿਸ ਦੇ ਐਸਐਚਓ ਰਾਉ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਪੁੰਨੀਆ ਵਿੱਚ ਇੱਕ ਪਰਿਵਾਰਕ ਲੜਾਈ ਹੋਈ ਜਿਸ ਵਿੱਚ ਦੋ ਭਰਾ ਅਤੇ ਪਿਓ ਦੀ ਖੂਨੀ ਝੜਪ ਹੋਈ। ਜਿਸ ਵਿੱਚ ਇੱਕ ਭਰਾ ਦੀ ਮੌਤ ਹੋ ਗਈ। ਜਦੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਤਿੰਨੋ ਜਾਣੇ ਨਸ਼ੇ ਦੇ ਆਦੀ ਸਨ। ਆਏ ਦਿਨ ਇਨ੍ਹਾਂ ਦਾ ਆਪਸ ਵਿੱਚ ਜਮੀਨ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਰਾਤ ਨੂੰ ਹੋਏ ਇਸ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ ਜਿਸ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਸੱਬਲ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਵਿੱਚ ਬਜ਼ੁਰਗ ਪਿਓ ਵੀ ਗੰਭੀਰ ਜਖ਼ਮੀ ਹੋ ਗਿਆ। ਐਸ ਐਚ ਓ ਦਾ ਕਹਿਣਾ ਸੀ ਕਿ ਮੁਲਜ਼ਮ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਕਦਮਾ ਦਰਜ ਕਰ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।