ਫਿਰੋਜ਼ਪੁਰ:ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਹ ਮਾਮਲਾ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਜੁੜਿਆ ਹੋਇਆ। ਇੱਕ ਔਰਤ ਨੂੰ ਨੰਗਾ ਕਰਕੇ ਪਹਿਲਾਂ ਉਸਦੀ ਵੀਡੀਓ ਬਣਾ ਵਾਇਰਲ ਕੀਤੀ ਗਈ ਅਤੇ ਬਾਅਦ ਵਿੱਚ ਉਸ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਹ ਕਿਤੇ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
ਫਿਰੋਜ਼ਪੁਰ 'ਚ ਪਤੀ-ਪਤਨੀ ਦੀ ਕੱਪੜੇ ਉਤਾਰ ਕੇ ਕੀਤੀ ਗਈ ਕੁੱਟਮਾਰ, ਪੁਲਿਸ ਮੁਲਾਜ਼ਮ ਉੱਤੇ ਕੁੱਟਮਰ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ - ਫਿਰੋਜ਼ਪੁਰ
Husband and wife were beaten: ਫਿਰੋਜ਼ਪੁਰ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਕੁੱਟਮਾਰ ਦਾ ਕਾਰਣ ਪ੍ਰੇਮ ਵਿਆਹ ਨੂੰ ਦੱਸਿਆ ਜਾ ਰਿਹਾ ਹੈ।
Published : Jan 30, 2024, 10:19 AM IST
|Updated : Jan 30, 2024, 12:33 PM IST
ਕੱਪੜੇ ਉਤਾਰ ਕੇ ਕੁੱਟਮਾਰ:ਪੀੜਤ ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਸ ਦੌਰਾਨ ਦੱਸਿਆ ਗਿਆ ਕਿ ਉਨ੍ਹਾਂ ਦਾ ਬਾਲਗ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਉਹ ਦੋਨੋ ਘਰੋਂ ਭੱਜ ਗਏ, ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਇਸ ਗੱਲ ਨੂੰ ਲੈਕੇ ਬੀਤੇ ਦਿਨੀਂ ਪੁਲਿਸ ਮੁਲਾਜ਼ਮ ਦੇ ਬੇਟੇ ਨੇ ਕੁੱਝ ਹਮਲਾਵਰਾਂ ਨੂੰ ਉਨ੍ਹਾਂ ਦੇ ਘਰ ਲਿਆਂਦਾ ਅਤੇ ਪਹਿਲਾਂ ਭੰਨਤੋੜ ਕੀਤੀ ਬਾਅਦ ਵਿੱਚ ਉਹ ਪਤੀ-ਪਤਨੀ ਨੂੰ ਚੁੱਕ ਕੇ ਕਿਤੇ ਅਣਪਛਾਤੀ ਥਾਂ ਉੱਤੇ ਲੈ ਗਏ। ਪਹਿਲਾਂ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪੀੜਤ ਔਰਤ ਨੂੰ ਨੰਗਾ ਕਰਕੇ ਕੁੱਟਮਾਰ ਕੀਤੀ ਅਤੇ ਵੀਡੀਓ ਬਣਾਈ ਵੀ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਲਾਈਵ ਹੋ ਕੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਹ ਮੰਜ਼ਰ ਦਿਖਾਇਆ।
- ਲੁਧਿਆਣਾ 'ਚ ਬੱਚਿਆਂ ਦੀ ਲੜਾਈ ਨੇ ਲਿਆ ਗੰਭੀਰ ਰੂਪ, ਗੁਆਂਢੀਆਂ ਨੇ ਜ਼ਖਮੀ ਕੀਤੀ ਗਰਭਵਤੀ ਔਰਤ
- ਮੇਲੇ 'ਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਕਾਰਨ ਹੋਇਆ ਵਿਵਾਦ, ਗੁੱਸੇ ਵਿੱਚ ਆਏ ਲੋਕਾਂ ਨੇ ਭੰਨ੍ਹੀ ਕਾਰ, ਚੱਲੀਆਂ ਤਲਵਾਰਾਂ
- ਬਰਨਾਲਾ ਵਿਖੇ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ, ਵਿਆਹ ਵਾਲੀ ਗੱਡੀ ਵੀ ਹੋਈ ਹਾਦਸਾਗ੍ਰਸਤ
ਕਾਰਵਾਈ ਦਾ ਭਰੋਸਾ:ਜਦੋਂ ਇਹ ਸਭ ਪਤੀ-ਪਤਨੀ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਉੱਤੇ ਪੁਲਿਸ ਮੁਲਾਜ਼ਮ ਵੀ ਸਭ ਕੁੱਝ ਦੇਖ ਰਿਹਾ ਸੀ। ਇਸ ਸਾਰੀ ਘਟਨਾ ਤੋਂ ਬਾਅਦ ਜਦ ਪੀੜਤ ਪਤੀ-ਪਤਨੀ ਪੁਲਿਸ ਚੌਕੀ ਚੁਗੱਤੇ ਵਾਲਾ ਥਾਣਾ ਆਰਫਕੇ ਵਿਖੇ ਦਰਖਾਸਤ ਦੇਣ ਲਈ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿਉਂਕਿ ਪੁਲਿਸ ਮੁਲਾਜ਼ਮ ਇਸ ਵਿੱਚ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਸੀਂ ਦਰਖਾਸਤ ਦਿੱਤੀ ਤਾਂ ਤੁਹਾਡੀ ਵੀਡੀਓ ਵਾਇਰਲ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਇਸ ਮਾਮਲੇ ਵਿੱਚ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਪੀਡੀ ਰਣਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।