ਚੰਡੀਗੜ੍ਹ:ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਆਗੂਆਂ ਦਾ ਵਫ਼ਦ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਮਿਲਿਆ। ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਪਿੰਡ ਵਿੱਚ ਸਾਡਾ ਗਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ, ਅਸੀਂ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸ਼ਾਂਤਮਈ ਢੰਗ ਨਾਲ ਸਵਾਲ ਪੁੱਛ ਰਹੇ ਹਾਂ ਕੋਈ ਹੰਗਾਮਾ ਨਹੀਂ ਹੋਣ ਦੇ ਰਹੇ । ਸਗੋਂ ਭਾਜਪਾ ਵਰਕਰ ਹੰਗਾਮਾ ਕਰਦੇ ਹਨ ਅਤੇ ਕਿਸਾਨਾਂ ਨੂੰ ਭੜਕਾਉਂਦੇ ਹਨ।
ਐੱਸਕੇਐੱਮ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਨਾਲ ਕੀਤੀ ਮੁਲਾਕਾਤ, ਭਾਜਪਾ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਲਾਇਆ ਇਲਜ਼ਾਮ - SKM on bjp - SKM ON BJP
SKM Allegations On BJP and Police: ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਵਿਖੇ ਅੱਜ ਮੁਖ ਚੋਣ ਅਫਸਰ ਪੰਜਾਬ ਨੂੰ ਭਾਜਪਾ ਦੇ ਧੱਕੇ ਖ਼ਿਲਾਫ਼ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਪੱਤਰ ਰਾਹੀਂ ਡਿਮਾਂਡ ਕੀਤੀ ਕਿ ਭਾਜਪਾ ਨੂੰ ਕਿਸਾਨਾਂ ਦਾ ਅਕਸ ਬਦਨਾਮ ਕਰਨ ਤੋਂ ਰੋਕਿਆ ਜਾਵੇ।
Published : May 9, 2024, 1:17 PM IST
ਲਗਾਏ ਜਾ ਰਹੇ ਨੇ ਗਲਤ ਇੰਤਜ਼ਾਮ: ਪਿਛਲੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਸਾਡੇ ਨਾਲ ਕੀਤੇ ਵਾਅਦਿਆਂ ਬਾਰੇ ਸਵਾਲ ਪੁੱਛ ਰਹੇ ਹਾਂ ਪਰ ਜਵਾਬ ਦੇਣ ਦੀ ਬਜਾਏ ਕਿਸਾਨਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਭਾਜਪਾ ਆਗੂਆਂ ਵੱਲੋਂ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਰੋਸ ਪ੍ਰਦਰਸ਼ਨ ਕਰਨ ਦੇ ਸਵਾਲ 'ਤੇ ਰਾਜੇਵਾਲ ਨੇ ਕਿਹਾ ਕਿ ਅਸੀਂ ਭਾਜਪਾ ਆਗੂਆਂ ਦੇ ਘਰ ਸਵਾਲ ਪੁੱਛਣ ਨਹੀਂ ਜਾਂਦੇ, ਜਦੋਂ ਉਹ ਸਾਡੇ ਪਿੰਡ ਆਉਂਦੇ ਹਨ ਤਾਂ ਹੀ ਅਸੀਂ ਉਨ੍ਹਾਂ ਤੋਂ ਸਵਾਲ ਪੁੱਛਦੇ ਹਾਂ।
- ਖੇਤ 'ਚੋਂ ਜ਼ਹਿਰੀਲਾ ਪਾਣੀ ਪੀਣ ਕਰਕੇ 18 ਮੱਝਾਂ ਦੀ ਮੌਤ, ਕਈਆਂ ਦੀ ਹਾਲਤ ਹੁਣ ਵੀ ਗੰਭੀਰ, ਪਸ਼ੂ ਪਾਲਕ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ - 18 buffaloes died in Sangrur
- ਸਿੱਖਾਂ ਨੂੰ 5 ਬੱਚੇ ਪੈਦਾ ਕਰਨ ਦੇ ਬਿਆਨ 'ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂਮਾਂ ਦੀ ਹਿਮਾਇਤ - Baba Harnam Singh Dhuma statment
- ਭਾਜਪਾ ਵੱਲੋਂ ਪੰਜਾਬ ਵਿੱਚ 3 ਹੋਰ ਉਮੀਦਵਾਰ ਐਲਾਨ, ਲੋਕ ਸਭਾ ਹਲਕਾ ਸੰਗਰੂਰ ਸੀਟ 'ਤੇ ਟਿਕੀਆਂ ਪੰਜਾਬ ਦੀਆਂ ਨਜ਼ਰਾਂ - BJP announced three candidates
ਸ਼ੇਰ ਦਾ ਮਖੌਟਾ ਪਾਉਣ ਦੀ ਕੋਈ ਲੋੜ ਨਹੀਂ: ਲੋਕਤੰਤਰੀ ਪ੍ਰਣਾਲੀ ਵਿੱਚ ਇਹ ਨਵਾਂ ਰੁਝਾਨ ਉਦੋਂ ਸ਼ੁਰੂ ਹੋਇਆ ਹੈ ਜਦੋਂ ਲੋਕ ਅਤੇ ਬਹੁਤ ਸਾਰੇ ਕਿਸਾਨ ਉਮੀਦਵਾਰਾਂ ਨੂੰ ਆਪਣੇ ਸਵਾਲ ਪੁੱਛ ਰਹੇ ਹਨ, ਇਸ ਲਈ ਸਾਨੂੰ ਸਵਾਲ ਪੁੱਛਣ ਲਈ ਕਮਿਸ਼ਨ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਪੰਜਾਬ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਨੇ ਸਿੱਖ ਨੂੰ ਸ਼ੇਰ ਵਰਗਾ ਚਿਹਰਾ ਵਿਖਾਇਆ ਤਾਂ ਸਿੱਖ ਪਹਿਲਾਂ ਹੀ ਸ਼ੇਰ ਹਨ, ਉਨ੍ਹਾਂ 'ਤੇ ਸ਼ੇਰ ਦਾ ਮਖੌਟਾ ਪਾਉਣ ਦੀ ਕੋਈ ਲੋੜ ਨਹੀਂ, ਅਸੀਂ ਇਸ ਸਬੰਧੀ ਇਤਰਾਜ਼ ਵੀ ਦਰਜ ਕਰਵਾਇਆ ਹੈ।