ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਵਕੀਲ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਤੇਜ਼ਧਾਰ ਹਥਿਆਰਾਂ ਨਾਲ ਪਤਨੀ ਦਾ ਕੀਤਾ ਕਤਲ

ਅੰਮ੍ਰਿਤਸਰ 'ਚ ਨੌਜਵਾਨ ਵਕੀਲ ਵੱਲੋਂ ਆਪਣੀ ਘਰਵਾਲੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਇਸ ਦੇ ਚਲਦੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ।

Lawyer of Amritsar killed his wife with sharp weapons, police arrest
ਅੰਮ੍ਰਿਤਸਰ ਦੇ ਵਕੀਲ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਤੇਜ਼ਧਾਰ ਹਥਿਆਰਾਂ ਨਾਲ ਪਤਨੀ ਦਾ ਕੀਤਾ ਕਤਲ (ਅੰਮ੍ਰਿਤਸਰ -ਪੱਤਰਕਾਰ (ਈਟੀਵੀ ਭਾਰਤ))

By ETV Bharat Punjabi Team

Published : 4 hours ago

ਅੰਮ੍ਰਿਤਸਰ :ਜ਼ਿਲ੍ਹਾ ਅੰਮ੍ਰਿਤਸਰ ਦੇ ਜੱਜ ਨਗਰ ਇਲਾਕੇ ਦੇ ਵਿੱਚ ਗਲੀ ਨੰਬਰ ਦੋ ਦੇ ਵਿੱਚ ਇੱਕ ਨੌਜਵਾਨ ਵਕੀਲ ਵੱਲੋਂ ਆਪਣੀ ਘਰਵਾਲੀ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਇਸ ਦੇ ਚੱਲਦੇ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਕੇ ਤੇ ਪੁੱਜੇ ਥਾਣਾ ਮੋਹਕਮਪੁਰਾ ਤੇ ਹੋਰ ਥਾਣਿਆਂ ਦੇ ਕਈ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

ਕਾਤਲ ਵਕੀਲ ਪਤੀ ਕਾਬੂ

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਜੱਜ ਨਗਰ ਦੀ ਗੱਲੀ ਨੰਬਰ ਦੋ ਦੇ ਵਿੱਚ ਇੱਕ ਵਕੀਲ ਵੱਲੋਂ ਆਪਣੀ ਘਰਵਾਲੀ ਦਾ ਤੇਜਦਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਅਸੀਂ ਮੌਕੇ 'ਤੇ ਪੁੱਜੇ ਹਾਂ, ਜੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਦੋਸ਼ੀ ਵਕੀਲ ਨੂੰ ਵੀ ਕਾਬੂ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੀ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਕਤਲ ਹੋਇਆ ਘਰ ਵਿੱਚ ਦੋਵੇਂ ਪਤੀ-ਪਤਨੀ ਹੀ ਸਨ, ਪਰ ਕਤਲ ਦੇ ਕਾਰਨਾ ਦਾ ਅਜੇ ਨਹੀ ਪਤਾ ਚੱਲ ਸਕਿਆ ਹੈ।

ਬੇਟੇ ਨੇ ਦਿੱਤੀ ਕਤਲ ਦੀ ਜਾਣਕਾਰੀ

ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵੇਂ ਪਤੀ ਪਤਨੀ ਕੰਮ ਕਾਜੀ ਸਨ, ਪਤਨੀ ਅਧਿਆਪਕਾ ਸੀ ਅਤੇ ਵਿਅਕਤੀ ਖੂਦ ਵਕਾਲਤ ਕਰਦਾ ਸੀ ਅਤੇ ਦੋਹਾਂ ਵਿੱਚ ਬਹੁਤ ਪਿਆਰ ਸੀ ਅਤੇ ਘਰ ਵਿੱਚ ਕਦੇ ਕੋਈ ਵੀ ਲੜਾਈ-ਝਗੜਾ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਕਤਲ ਹੋਇਆ ‘ਤੇ ਉਸ ਸਮੇਂ ਇਹਨਾਂ ਦਾ ਲੜਕਾ ਘਰੋਂ ਬਾਹਰ ਸੀ। ਜਦੋਂ ਘਰ ਆਇਆ ‘ਤੇ ਉਸ ਨੇ ਵੇਖਿਆ ਕਿ ਉਸ ਦੀ ਮਾਂ ਦਾ ਕਤਲ ਹੋ ਚੁੱਕਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਚ ਜੁਟ ਚੁੱਕੀ ਹੈ ਅਤੇ ਇਸ ਮਾਮਲੇ ਨੂੰ ਜਲਦ ਹੱਲ ਕਰ ਲਵੇਗੀ।

ABOUT THE AUTHOR

...view details