ਹੈਦਰਾਬਾਦ ਡੈਸਕ:ਸਰਕਾਰੀ ਕਰਮਚਾਰੀਆਂ ਨੂੰ ਹਮੇਸ਼ਾ ਹੀ ਤਨਖ਼ਾਹ 'ਚ ਵਾਧੇ ਦੇ ਨਾਲ-ਨਾਲ ਡੀਏ 'ਚ ਵਾਧੇ ਦਾ ਵੀ ਇੰਤਜ਼ਾਰ ਹੁੰਦਾ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦਾ ਐਲਾਨ ਅਕਤੂਬਰ 2024 'ਚ ਕੀਤਾ ਜਾਵੇਗਾ। ਡੀਏ ਵਿੱਚ ਵਾਧੇ ਦਾ ਐਲਾਨ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਕੀਤਾ ਗਿਆ ਸੀ। ਖਬਰਾਂ ਮੁਤਾਬਿਕ ਸਰਕਾਰ ਦੀਵਾਲੀ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਡੀਏ ਵਿੱਚ 3-4 ਫੀਸਦੀ ਵਾਧੇ ਦਾ ਐਲਾਨ ਕਰ ਸਕਦੀ ਹੈ। ਦੱਸ ਦੇਈਏ ਕਿ ਜੇਕਰ ਸਰਕਾਰ ਅਕਤੂਬਰ ਮਹੀਨੇ ਵਿੱਚ ਡੀਏ ਵਿੱਚ ਵਾਧੇ ਦਾ ਐਲਾਨ ਕਰਦੀ ਹੈ ਤਾਂ ਲਗਭਗ 18,000 ਰੁਪਏ ਪ੍ਰਤੀ ਮਹੀਨਾ ਮੂਲ ਤਨਖ਼ਾਹ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀ ਦੀ ਤਨਖਾਹ ਵਿੱਚ 540 ਰੁਪਏ ਦਾ ਵਾਧਾ ਹੋ ਜਾਵੇਗਾ। ਇਹ ਵੱਧ ਕੇ 720 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ।
ਡੀਏ 'ਚ ਕਿੰਨਾ ਵਾਧਾ ਹੋਣ ਦੀ ਉਮੀਦ ਹੈ?
ਦਸ ਦਈਏ ਕਿ ਜੇਕਰ ਕਿਸੇ ਦੀ ਤਨਖਾਹ 30,000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਸਦੀ ਮੂਲ ਤਨਖਾਹ 18,000 ਰੁਪਏ ਹੈ, ਤਾਂ ਉਸਨੂੰ ਹੁਣ 9,000 ਰੁਪਏ ਮਹਿੰਗਾਈ ਭੱਤਾ ਮਿਲੇਗਾ, ਜੋ ਕਿ ਮੂਲ ਤਨਖਾਹ ਦਾ 50 ਫੀਸਦੀ ਬਣਦਾ ਹੈ। ਹਾਲਾਂਕਿ 3 ਫੀਸਦੀ ਵਾਧੇ ਤੋਂ ਬਾਅਦ ਕਰਮਚਾਰੀ ਨੂੰ 9,540 ਰੁਪਏ ਪ੍ਰਤੀ ਮਹੀਨਾ ਮਿਲਣਗੇ, ਜੋ ਕਿ 540 ਰੁਪਏ ਹੋਰ ਹਨ। 4 ਫੀਸਦੀ ਡੀਏ ਵਾਧੇ ਦੇ ਮਾਮਲੇ ਵਿੱਚ, ਕਰਮਚਾਰੀ ਨੂੰ ਪ੍ਰਤੀ ਮਹੀਨਾ 9,720 ਰੁਪਏ ਦਾ ਸੋਧਿਆ ਡੀਏ ਮਿਲੇਗਾ। ਜੇਕਰ ਕਿਸੇ ਦੀ ਤਨਖ਼ਾਹ 30,000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਸਦੀ ਮੂਲ ਤਨਖ਼ਾਹ 18,000 ਰੁਪਏ ਹੈ, ਤਾਂ ਉਸਦੀ ਤਨਖ਼ਾਹ ਵਿੱਚ 540-720 ਰੁਪਏ ਪ੍ਰਤੀ ਮਹੀਨਾ ਵਾਧਾ ਹੋਵੇਗਾ।