ਜਾਮਾ ਮਸਜਿਦ ਦਾ ਦੇਸ਼ ਦੀ ਆਜ਼ਾਦੀ 'ਚ ਅਹਿਮ ਰੋਲ (ETV Bharat (ਲੁਧਿਆਣਾ, ਪੱਤਰਕਾਰ)) ਲੁਧਿਆਣਾ : ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਜਿਨਾਂ ਨੇ ਆਜ਼ਾਦੀ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅੰਗਰੇਜ਼ੀ ਹਕੂਮਤ ਦੇ ਤਸੀਹੇ ਝੱਲੇ ਕਈ-ਕਈ ਸਾਲ ਜੇਲ੍ਹਾਂ ਕੱਟੀਆਂ ਅੱਜ ਉਨ੍ਹਾਂ ਨੂੰ ਯਾਦ ਕਰਨਾ ਵੀ ਜਰੂਰੀ ਬਣਦਾ ਹੈ। ਜਿੱਥੇ ਦੇਸ਼ ਦੇ ਵਿੱਚ ਵੱਖ-ਵੱਖ ਲਹਿਰਾਂ ਚੱਲੀਆਂ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਭ ਨੇ ਇੱਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਉੱਥੇ ਹੀ ਲੁਧਿਆਣਾ ਦੀ ਜਾਮਾ ਮਸਜਿਦ ਦਾ ਵੀ ਆਜ਼ਾਦੀ ਦੇ ਵਿੱਚ ਅਹਿਮ ਰੋਲ ਰਿਹਾ ਹੈ। ਜਿਨਾਂ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਪਹਿਲਾ ਫਤਵਾ ਜਾਰੀ ਕੀਤਾ ਸੀ।
ਜਾਮਾ ਮਸਜਿਦ ਦਾ ਇਤਿਹਾਸ: ਲੁਧਿਆਣਾ ਦੀ ਜਾਮਾ ਮਸਜਿਦ ਦਾ ਬਹੁਤ ਪੁਰਾਣਾ ਇਤਿਹਾਸ ਹੈ ਇੱਥੋਂ ਦੇ ਸ਼ਾਹੀ ਇਮਾਮ ਦੇਸ਼ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੇ ਹਨ। ਮੌਜੂਦਾ ਸ਼ਾਹੀ ਇਮਾਮ ਮੁਹੰਮਦ ਉਸਮਾਨ ਦੇ ਪਰਦਾ ਦਾ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਰਹੇ ਹਨ। ਜਾਮਾ ਮਸਜਿਦ ਆਜ਼ਾਦੀ ਦੀ ਲੜਾਈ ਦੀ ਗਵਾਹ ਰਹੀ ਹੈ ਸਾਲ 1882 ਦੇ ਵਿੱਚ ਅੰਗਰੇਜ਼ੀ ਸਰਕਾਰ ਦੀ ਹਿਮਾਇਤ ਕਰਨ ਵਾਲਿਆਂ ਦੇ ਖਿਲਾਫ ਜਾਮਾ ਮਸਜਿਦ ਤੋ ਹੀ ਪਹਿਲਾ ਫਤਵਾ ਜਾਰੀ ਹੋਇਆ ਸੀ। ਇਸ ਜਾਮਾ ਮਸਜਿਦ ਦੇ ਇਮਾਮ ਰਹਿ ਚੁੱਕੇ ਮੌਲਵੀ ਜੰਗੇ ਆਜ਼ਾਦੀ ਦੀ ਲੜਾਈ ਲੜਦੇ ਰਹੇ ਹਨ। ਇੱਥੋਂ ਤੱਕ ਕਿ ਲੋਧੀ ਕਿਲ੍ਹੇ ਦੇ ਕਬਜ਼ਾ ਵੀ ਪੂਰੀ ਛਾਉਣੀ ਨੂੰ ਇਕੱਠਾ ਕਰਕੇ ਮਸਜਿਦ ਦੇ ਇਮਾਮ ਵੱਲੋਂ ਹੀ ਕੀਤਾ ਗਿਆ ਸੀ। ਪੰਜਾਬੀਆਂ ਦੇ ਨਾਲ ਇਕੱਠੇ ਹੋ ਕੇ ਲੋਧੀ ਕਿਲੇ ਤੋਂ ਅੰਗਰੇਜ਼ਾਂ ਨੂੰ ਖਦੇੜਿਆ ਗਿਆ ਸੀ।
ਟੋਡੀਆਂ ਦੇ ਵਿਰੁੱਧ ਇੱਥੋਂ ਹੀ ਫਤਵਾ ਜਾਰੀ ਕੀਤਾ:ਇੱਥੋਂ ਤੱਕ ਕੀ ਮੌਲਾਨਾ ਦੀ ਇਸ ਬਹਾਦਰੀ ਦਾ ਕਿੱਸਾ ਵੀਰ ਸਾਵਰਕਰ ਵੱਲੋਂ ਆਪਣੀ ਕਿਤਾਬ 1857 ਦਾ ਸਵਤੰਤਰ ਸੰਗਰਾਮ ਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਹੈ। 1882 ਦੇ ਵਿੱਚ ਅੰਗਰੇਜ਼ੀ ਸਰਕਾਰ ਦੀ ਹਿਮਾਇਤ ਕਰਨ ਵਾਲੇ ਟੋਡੀਆਂ ਦੇ ਵਿਰੁੱਧ ਇੱਥੋਂ ਹੀ ਫਤਵਾ ਜਾਰੀ ਕੀਤਾ ਗਿਆ ਸੀ। ਇਥੋਂ ਤੱਕ 30 ਸਾਲ 1932 ਦੇ ਵਿੱਚ ਹਿੰਦੂ ਪਾਣੀ ਮੁਸਲਿਮ ਪਾਣੀ ਨਾਮ ਦੀ ਅੰਗਰੇਜ਼ਾਂ ਦੀ ਚਾਲ ਨੂੰ ਵੀ ਇੱਥੋਂ ਹੀ ਖਤਮ ਕੀਤਾ ਗਿਆ ਸੀ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ ਸੀ।
ਕਈ ਸਾਲ ਕੱਟੀ ਜੇਲ: ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣੇ ਵੀ ਨੇ ਕਈ ਸਾਲ ਜੇਲ ਕੱਟੀ ਹੈ ਆਜ਼ਾਦੀ ਦੇ ਬਾਅਦ ਜਾਮਾ ਮਸਜਿਦ ਦੀ ਕਮਾਨ ਸੰਭਾਲਣ ਵਾਲੇ ਲੁਧਿਆਣਾ ਦੇ ਮੌਲਾਨਾ ਹਬੀਪੁਰ ਰਹਿਮਾਨ ਪਹਿਲੇ ਵੱਲੋਂ ਵੀ ਆਜ਼ਾਦੀ ਨਹੀਂ ਕੁਰਬਾਨੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ 14 ਸਾਲ ਜੇਲ੍ਹ ਕੱਟੀ। ਉਹ ਆਜ਼ਾਦੀ ਦਾ ਲਈ ਲੜਾਈ ਲੜਨ ਵਾਲੇ ਕੌਮੀ ਆਗੂਆਂ ਦੇ ਵਿੱਚੋਂ ਇਹ ਵੀ ਸਨ। ਇੱਥੋਂ ਤੱਕ ਕਿ ਮੌਲਾਨਾ ਹਬੀਬ ਆਜ਼ਾਦੀ ਦੇ ਮਹਾਨ ਫਿਰੋ ਸੁਬਹਾਸ ਚੰਦਰ ਬੋਸ ਪੰਡਿਤ ਜਵਾਹਰਲਾਲ ਨਹਿਰੂ ਪੰਥ ਰਤਨ ਮਾਸਟਰ ਤਾਰਾ ਸਿੰਘ ਨਾਮਧਾਰੀ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਪੰਜਾਬ ਕੇਸਰੀ ਲਾਲ ਲਾਲਾ ਲਾਜਪਤ ਰਾਏ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਨਾਲ ਵੀ ਸਬੰਧ ਰਹੇ ਹਨ। ਕਿਸ਼ਨ ਸਿੰਘ ਦੀ ਗ੍ਰਿਫਤਾਰੀ ਦਾ ਵੀ ਵਿਰੋਧ ਸਭ ਤੋਂ ਪਹਿਲਾਂ ਜਾਮਾ ਮਸਜਿਦ ਤੋਂ ਹੀ ਕੀਤਾ ਗਿਆ ਸੀ।
ਜਾਮਾ ਮਸਜਿਦ ਰਹੀ ਪਨਾਹ:ਲੁਧਿਆਣਾ ਦੀ ਜਾਮਾ ਮਸਜਿਦ ਦੇ ਮੌਜੂਦਾ ਸ਼ਾਹੀ ਇਮਾਮ ਦੱਸਦੇ ਹਨ ਕਿ ਲੁਧਿਆਣਾ ਦੀ ਜਾਮਾ ਮਸਜਿਦ ਆਜ਼ਾਦੀ ਘੁਲਾਟੀਆਂ ਦੇ ਲਈ ਵੱਡੀ ਪਨਾਹਗਾਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਭਾਸ਼ ਚੰਦਰ ਬੋਸ ਵੱਲੋਂ ਫੋਜ ਇਕੱਠੀ ਕੀਤੀ ਜਾਣੀ ਸੀ ਉਦੋਂ ਵੀ ਉਨ੍ਹਾਂ ਦਾ ਸਾਥ ਜਮ ਮਸਜਿਦ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਜਦੋਂ ਆਜ਼ਾਦੀ ਮਿਲੀ 1947 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਗਏ ਪਰ ਸਾਡੇ ਬਜ਼ੁਰਗਾਂ ਨੇ ਭਾਰਤ ਦੇ ਵਿੱਚ ਹੀ ਰਹਿਣ ਦਾ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਅਸੀਂ ਆਜ਼ਾਦੀ ਦਾ ਨਿੱਘ ਜਰੂਰ ਮਾਣ ਰਹੇ ਹਨ ਪਰ ਜੋ ਸਾਡੇ ਬਜ਼ੁਰਗਾਂ ਦੇ ਦੇਸ਼ ਦੇ ਲਈ ਕੀਤਾ ਹੈ। ਉਸ ਨੂੰ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਭੁਲਾ ਦਿੱਤਾ ਗਿਆ।
ਹਕੂਮਤਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਹੀ ਖਤਰੇ ਦੇ ਵਿੱਚ ਪਾਇਆ: ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਕੋਈ ਕੁਝ ਲੋਕਾਂ ਨੇ ਨਹੀਂ ਦਵਾਈ ਸਗੋਂ ਪੂਰੇ ਦੇਸ਼ ਦੇ ਕਈ ਅਜਿਹੇ ਮਹਾਨ ਹੀਰੋ ਹੋਏ ਹਨ। ਜਿਨਾਂ ਨੇ ਗਲੀਆਂ ਦੇ ਵਿੱਚ ਆਪਣਾ ਖੂਨ ਡੋਲ ਕੇ ਆਜ਼ਾਦੀ ਦੀ ਲੜਾਈ ਲੜੀ ਹੈ, ਉਨ੍ਹਾਂ ਨੂੰ ਵੀ ਅੱਜ ਯਾਦ ਕਰਨਾ ਜਰੂਰ ਬਣਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਭਾਰਤ ਦੇ ਵਿੱਚ ਸਰਬ ਧਰਮ ਇੱਕਜੁੱਟ ਹੋ ਕੇ ਲੜੀ ਸੀ ਪਰ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਹਕੂਮਤਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਹੀ ਖਤਰੇ ਦੇ ਵਿੱਚ ਪਾ ਕੇ ਆਪਣੀ ਰਾਜਨੀਤਿਕ ਮੰਸ਼ਾ ਦੇ ਲਈ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸਹੀ ਨਹੀਂ। ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਨੇ ਹਮੇਸ਼ਾ ਹੀ ਆਪਕੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ।